25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਮੋਦੀ ਸਰਕਾਰ ਮੰਨੂਵਾਦੀ ਵਿਚਾਰਧਾਰਾ ’ਤੇ ਚੱਲਦਿਆਂ ਜਬਰ ਢਾਹ ਰਹੀ ਹੈ - ਜਮਾਰਾਏ, ਪੰਡੋਰੀ

ਤਰਨ ਤਾਰਨ, 24 ਨਵੰਬਰ (ਇਕਬਾਲ ਸਿੰਘ ਸੋਢੀ)–ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਮੀਟਿੰਗ ਪਿੰਡ ਰਟੌਲ ਵਿਖੇ ਪਾਰਟੀ ਦੇ ਆਗੂ ਨਰਿੰਦਰ ਸਿੰਘ ਰਟੌਲ ਦੀ ਪ੍ਰਧਾਨਗੀ ਹੇਠ ਕੀਤੀ ਗਈ| ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਮਾਰਾਏ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਜਿੱਥੇ ਦੇਸ਼ ਭਰ ਵਿੱਚ ਘੱਟ ਗਿਣਤੀਆ ਅਤੇ ਦਲਿਤਾਂ ’ਤੇ ਆਪਣੀ ਮੰਨੂਵਾਦੀ ਵਿਚਾਰਾਧਾਰਾ ’ਤੇ ਚੱਲਦਿਆ ਜਬਰ ਢਾਹ ਰਹੀ ਹੈ| ਉਥੇ ਪੰਜਾਬ ਨਾਲ ਵਿਸ਼ੇਸ਼ ਵਿਤਕਰਾ ਅਤੇ ਅਨਿਆਂ ਕਰਕੇ ਪੰਜਾਬ ਵਿਰੋਧੀ ਸਾਜਿਸਾਂ ਕਰ ਰਹੀ ਹੈ| ਉਨ੍ਹਾਂ ਕਿਹਾ ਕੇ ਆਰ. ਐਸ.

ਅਜੀਤ ਡੈਸਕ 25-11-2026
ਤਰਨ ਤਾਰਨ, 24 ਨਵੰਬਰ (ਇਕਬਾਲ ਸਿੰਘ ਸੋਢੀ)–ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਮੀਟਿੰਗ ਪਿੰਡ ਰਟੌਲ ਵਿਖੇ ਪਾਰਟੀ ਦੇ ਆਗੂ ਨਰਿੰਦਰ ਸਿੰਘ ਰਟੌਲ ਦੀ ਪ੍ਰਧਾਨਗੀ ਹੇਠ ਕੀਤੀ ਗਈ| ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਮਾਰਾਏ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਜਿੱਥੇ ਦੇਸ਼ ਭਰ ਵਿੱਚ ਘੱਟ ਗਿਣਤੀਆ ਅਤੇ ਦਲਿਤਾਂ ’ਤੇ ਆਪਣੀ ਮੰਨੂਵਾਦੀ ਵਿਚਾਰਾਧਾਰਾ ’ਤੇ ਚੱਲਦਿਆ ਜਬਰ ਢਾਹ ਰਹੀ ਹੈ| ਉਥੇ ਪੰਜਾਬ ਨਾਲ ਵਿਸ਼ੇਸ਼ ਵਿਤਕਰਾ ਅਤੇ ਅਨਿਆਂ ਕਰਕੇ ਪੰਜਾਬ ਵਿਰੋਧੀ ਸਾਜਿਸਾਂ ਕਰ ਰਹੀ ਹੈ| ਉਨ੍ਹਾਂ ਕਿਹਾ ਕੇ ਆਰ. ਐਸ. ਐਸ. ਦੀ ਮੰਨੂਵਾਦੀ ਵਿਚਾਰਧਾਰਾ ਗੁਰੂਆਂ ਦੇ ਸਾਂਝੀਵਾਲਤਾ, ਜਾਤ ਪਾਤ ਦੇ ਖਾਤਮੇ ਅਤੇ ਹਰ ਕਿਸਮ ਦੀ ਬਰਾਬਰਤਾ ਵਾਲੇ ਫਲਸਫੇ ਦੇ ਘੋਰ ਵਿਰੋਧੀ ਹੈ ਅਤੇ ਪੰਜਾਬੀਆ ਦੇ ਨਾਭਰੀ ਵਾਲੇ ਸੁਭਾਅ ਵਾਲੇ ਖਾੜਕੂ ਤੱਤ ਨੂੰ ਖਤਮ ਕਰਕੇ ਸੱਤਾਪੱਖੀ ਗੁਲਾਮ ਮਾਨਸਿਕਤਾ ਲੋਕਾਂ ਉੱਪਰ ਭਾਰੂ ਕਰਨਾ ਚਹੁੰਦੀ ਹੈ। ਉਨ੍ਹਾਂ ਕਿਹਾ ਪਾਰਟੀ ਪੰਜਾਬ ਅੰਦਰ ਫਿਰਕੂਫਾਸੀ਼ ਅਤੇ ਕਾਰਪੋਰੇਟ ਪੱਖੀ ਸਰਕਾਰ ਦੀਆ ਨੀਤੀਆਂ ਦੇ ਮੁਕਾਬਲੇ ਲੋਕ ਜਮੂਹਰੀਅਤ ਦੇ ਅਧਾਰ ’ਤੇ ਕਾਰਪੋਰੇਟ ਵਿਰੋਧੀ ਮਜ਼ਦੂਰਾਂ ਕਿਸਾਨਾਂ ਦੇ ਏਕੇ ਵਾਲਾ ਲੋਕ ਪੱਖੀ ਖੱਬਾ ਅਤੇ ਜਮਹੂਰੀ ਮੋਰਚਾ ਉਸਾਰਨਾ ਚਾਹੁੰਦੀ ਹੈ| ਪਾਰਟੀ ਦੇ ਜ਼ਿਲ੍ਹਾ ਵਿਤ ਸਕੱਤਰ ਬਲਦੇਵ ਸਿੰਘ ਪੰਡੋਰੀ ਬੋਲਦਿਆਂ ਕਿਹਾ ਕਿ ਬੇਰੁਜਗਾਰ ਜਵਾਨੀ ਦੇ ਭਵਿੱਖ ਲਈ ਅਤੇ ਮਜ਼ਦੂਰਾਂ ਕਿਸਾਨਾਂ ਦੀਆਂ ਆਰਥਿਕ ਮੁਸ਼ਕਿਲਾਂ ਦੇ ਹੱਲ ਲਈ ਨੀਤੀਗਤ ਬਦਲ ਉਸਾਰਨ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਵਾਅਦੇ ਅਤੇ ਲਾਰੇ ਖੋਖਲੇ ਸਾਬਤ ਹੋਏ ਹਨ। ਪੰਡੋਰੀ ਨੇ ਦੱਸਿਆ ਕਿ ਪਾਰਟੀ ਵਲੋਂ ਪੰਜਾਬ ਅੰਦਰ ਵੱਖ-ਵੱਖ ਜ਼ਿਲਿ੍ਹਆਂ ਅੰਦਰ ਮਜ਼ਦੂਰਾਂ ਕਿਸਾਨਾਂ ਨੂੰ ਨੌਜਵਾਨਾਂ ਮੁਲਾਜ਼ਮਾ ਅਤੇ ਛੋਟੇ ਵਪਾਰੀਆਂ ਦੀ ਮਸਲਿਆਂ ਨੂੰ ਲੈ ਕੇ ਰਾਜਨੀਤਿਕ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ।ਜਿਸ ਦੀ ਕੜੀ ਵਜੋਂ ਤਹਿਸੀਲ ਤਰਨ ਤਾਰਨ ਦੇ ਪਿੰਡ ਮਾਣੋਚਾਹਲ ਵਿਖੇ 6 ਦਸੰਬਰ ਨੂੰ ਵਿਸ਼ਾਲ ਰਾਜਨੀਤਿਕ ਕਾਨਫਰੰਸ ਕੀਤੀ ਜਾਵੇਗੀ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਕੱਢੀਆਂ - ਮੈਨੇਜਰ ਅਗਲੀ ਖ਼ਬਰ ਗਿਆਨੀ ਪ੍ਰੇਮ ਸਿੰਘ ਨੂੰ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।