21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਖੇਮਕਰਨ 'ਚ ਮੁੱਖ ਮੰਤਰੀ ਸਿਹਤ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਕੀਤੀ ਚਾਲੂ <br/>

ਅਜੀਤ ਡੈਸਕ 30-01-2026
ਖੇਮਕਰਨ, 29 ਜਨਵਰੀ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ ਸਰਕਾਰ ਵਲੋਂ ਪੰਜਾਬ ਵਾਸੀਆਂ ਦੇ 10 ਲੱਖ ਤੱਕ ਚਾਲੂ ਕੀਤੀ ਗਈ ਮੁਫ਼ਤ ਸਿਹਤ ਬੀਮਾ ਸਕੀਮ ਤਹਿਤ ਪਰਿਵਾਰਾਂ ਦੇ ਸਿਹਤ ਕਾਰਡ ਬਣਾਉਣ ਲਈ ਮੁੱਖ ਮੰਤਰੀ ਸਿਹਤ ਕਾਰਡ ਲਈ ਰਜਿਸਟ੍ਰੇਸ਼ਨ ਚਾਲ਼ੂ ਹੋ ਗਈ ਹੈ, ਜਿਸ ਤਹਿਤ ਖੇਮਕਰਨ ਸ਼ਹਿਰ ਵਿਖੇ ਘਰ-ਘਰ 'ਚ ਮੁੱਖ ਮੰਤਰੀ ਸਿਹਤ ਕਾਰਡ ਦੀ ਰਜਿਸਟ੍ਰੇਸ਼ਨ ਕਰਨ ਦਾ ਕੰਮ ਚਾਲੂ ਕਰ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤ ਸਥਾਨਕ ਵਾਰਡ ਨੰਬਰ 1 ਵਿਚ ਗਿਰਜਾ ਘਰ ਨਜ਼ਦੀਕ ਪੰਜਾਬ ਖਾਦੀ ਬੋਰਡ ਦੇ ਸੀਨੀ. ਵਾਈਸ ਚੇਅਰਮੈਨ ਬਲਜੀਤ ਸਿੰਘ ਖਹਿਰਾ ਨੇ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਮਲ 'ਚ ਲਿਆਂਦੀ ਇਸ ਸਕੀਮ ਨਾਲ ਪੰਜਾਬ ਵਾਸੀ ਹਰ ਲੋੜਵੰਦ ਪਰਿਵਾਰ ਨੂੰ ਬਹੁਤ ਵੱਡੀ ਰਾਹਤ ਮਿਲੇਗੀ, ਕਿਉਂਕਿ ਇਲਾਜ ਮਹਿੰਗਾ ਹੋਣ ਕਰਕੇ ਜ਼ਿਆਦਾਤਰ ਪਰਿਵਾਰ ਆਪਣਾ ਇਲਾਜ ਕਰਾਉਣ ਤੋਂ ਅਸਮਰੱਥ ਸਨ | ਇਸ ਕਰਕੇ ਸਰਕਾਰ ਨੇ ਇਸ ਸਕੀਮ ਦੀ ਰਾਸ਼ੀ ਵਿਚ ਦੁੱਗਣਾ ਵਾਧਾ ਕੀਤਾ ਹੈ, ਜਿਸ ਨਾਲ ਹੁਣ ਬਗੈਰ ਕਿਸੇ ਫੀਸ ਤੋਂ ਬੇਫਿਕਰੀ ਨਾਲ ਮਰੀਜ਼ ਆਪਣਾ ਇਲਾਜ ਮਨਚਾਹੇ ਹਸਪਤਾਲ 'ਚੋਂ ਕਰਵਾ ਸਕਦੇ ਹਨ | ਇਸ ਵੱਡੀ ਰਾਹਤ ਨਾਲ ਹਰ ਵਰਗ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਹੁਣ ਇਲਾਜ ਨੂੰ ਸਾਰੀ ਚਿੰਤਾ 'ਆਪ' ਸਰਕਾਰ ਨੇ ਆਪਣੇ ਸਿਰ 'ਤੇ ਲੈ ਲਈ ਹੈ | ਉੁਨ੍ਹਾਂ ਦੱਸਿਆ ਸ਼ਹਿਰ ਦੀਆਂ ਕੁੱਲ 13 ਵਾਰਡਾਂ 'ਚ ਅਜਿਹੇ ਕੈਂਪ ਲਗਾ ਕੇ ਸਾਰੇ ਪਰਿਵਾਰਾਂ ਦੇ ਸਿਹਤ ਕਾਰਡ ਮੁੱਫਤ ਬਣਾ ਕੇ ਸਰਕਾਰ ਵਲੋਂ ਦਿੱਤੇ ਜਾਣਗੇ | ਇਸ ਮੌਕੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਖੇੜਾ, ਨਗਰ ਪੰਚਾਇਤ ਖੇਮਕਰਨ ਪ੍ਰਧਾਨ ਕੁਲਤਾਰ ਸਿੰਘ ਖੇੜਾ, 'ਆਪ' ਦੇ ਬਲਾਕ ਪ੍ਰਧਾਨ ਦਲੇਰ ਸਿੰਘ ਪੱਤੂ, ਐਮ.ਸੀ. ਸ਼ੇਰ ਸਿੰਘ, ਐਮ.ਸੀ. ਬੰਟੀ ਪਿ੍ੰਸ ਅਰੋੜਾ, ਸਪੋਰਟਸ ਵਿੰਗ 'ਆਪ' ਦੇ ਜ਼ਿਲ੍ਹਾ ਵਾਈਸ ਪ੍ਰਧਾਨ ਸੁਖਪਾਲ ਸਿੰਘ ਰਾਣਾ, ਵਾਰਡ ਸਕੱਤਰ ਸਾਹਬ ਸਿੰਘ ਬੱਬੂ ਮਾਨ ਤੇ ਐਮ.ਸੀ. ਸ਼ਾਮ ਸਿੰਘ ਆਦਿ ਹਾਜ਼ਰ ਸਨ, ਜਿੰਨਾਂ ਵਲੋਂ ਸਥਾਨਕ ਇਲਾਕਾ ਵਾਸੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਜਾਣਕਾਰੀ ਦਿੱਤੀ ਅਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਆ |

ਪਿਛਲੀ ਖ਼ਬਰ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਵਧਾਉਣ ਲਈ ਵਿਸ਼ੇਸ਼ ਦਾਖ਼ਲਾ ਪ੍ਰਚਾਰ ਵੈਨ ਮੁਹਿੰਮ ਦੀ ਸ਼ੁਰੂਆਤ <br/> ਅਗਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੋ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।