ਹਰੀਕੇ ਪੱਤਣ, 29 ਜਨਵਰੀ (ਸੰਜੀਵ ਕੁੰਦਰਾ)- ਸੰਤ ਸਿੰਘ ਸੁੱਖਾ ਸਿੰਘ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ (ਹਰੀਕੇ ਪੱਤਣ) ਵਿਖੇ ਪਹਿਲੀ ਤੋੋਂ ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਇੰਟਰ ਕਲਾਸ ਬਾਲ ਪ੍ਰਤਿਯੋਗਿਤਾ 'ਛੋਟਾ ਨਵਾਬ-ਛੋਟੀ ਨਵਾਬਣ' ਸਿਰਲੇਖ ਅਧੀਨ ਕਰਵਾਈ ਗਈ | ਜਿਸ ਵਿਚ ਬਤੌਰ ਮੁੱਖ ਮਹਿਮਾਨ ਵਿਦਿਆਰਥੀਆਂ ਦੀ ਕਲਾ ਤੇ ਪ੍ਰਤਿਭਾ ਨੂੰ ਜੱਜ ਕਰਨ,ਤਰਾਸ਼ਣ ਲਈ ਸੋਸ਼ਲ ਮੀਡੀਆ ਆਰਟਿਸਟ, ਕਮੇਡੀਅਨ ਅਤੇ ਥੀਏਟਰ ਕਲਾਕਾਰ ਮਨਦੀਪ ਕੌਰ ਉਰਫ਼ (ਛੁਟਕੀ ਮਨਦੀਪ) ਦੁਆਰਾ ਸ਼ਿਰਕਤ ਕੀਤੀ ਗਈ | ਇੰਟਰ ਕਲਾਸਿਸ ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਨੇ ਪੰਜ ਪੜਾਅ ਪਾਰ ਕੀਤੇ ਜਿਸ ਵਿਚ ਜਾਣ-ਪਹਿਚਾਣ/ਮਾਡਲਿੰਗ/ ਸੁਆਲ -ਜੁਆਬ/ਡਾਂਸ/ਦਿਮਾਗੀ ਗਤੀਵਿਧੀ ਕਰਵਾਈ ਗਈ ਅਤੇ ਵਿਦਿਆਰਥੀਆਂ ਦੁਆਰਾ ਹਰ ਇਕ ਰਾਊਾਡ ਵਿਚ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਨੂੰ ਕਰੜੀ ਟੱਕਰ ਦਿੱਤੀ ਗਈ, ਉੱਥੇ ਹੀ ਜੱਜਾਂ ਨੂੰ ਵੀ ਪ੍ਰਭਾਵਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ | ਮਨਦੀਪ ਕੌਰ ਦੁਆਰਾ ਆਪਣੀ ਜਿੰਦਗੀ ਦੇ ਸੰਘਰਸ਼ ਤੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਨਾ ਦਿੰਦੇ ਹੋਏ ਆਪਣੇ ਲਕਸ਼ ਦੀ ਪ੍ਰਾਪਤੀ ਲਈ ਹਰ ਚੁਣੌਤੀ ਨੂੰ ਹਿੰਮਤ ਤੇ ਜਜਬੇ ਨਾਲ ਪਾਰ ਕਰਨ ਲਈ ਜਨੂੰਨੀ ਹੋਣ ਲਈ ਕਿਹਾ | ਉਹਨਾਂ ਨੇ ਆਪਣੀ ਕਾਮੇਡੀ ਦੀ ਅਦਾਕਾਰੀ ਨਾਲ ਸਾਰਿਆਂ ਨੂੰ ਹਸਾਇਆ ਤੇ ਭਰਪੂਰ ਮਨੋਰੰਜਨ ਕੀਤਾ | ਪਿ੍ੰਸੀਪਲ ਸੰਦੀਪ ਕੌਰ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕਰਦਿਆਂ ਨਿੱਘੀ ਜੀ ਆਇਆ ਕਹਿੰਦਿਆਂ ਹੋਇਆਂ ਧੰਨਵਾਦ ਕੀਤਾ | ਜੇਤੂਆਂ ਨੂੰ ਇਨਾਮ ਅਤੇ ਟੈਗ ਪ੍ਰਦਾਨ ਕੀਤੇ ਗਏ | ਆਏ ਹੋਏ ਆਰਟਿਸਟ ਮਹਿਮਾਨਾਂ ਨਾਲ ਸਭ ਨੇ ਸੈਲਫੀ ਲੈ ਕੇ ਅਨੰਦ ਉਠਾਇਆ ਅਤੇ ਇਸ ਪਲ ਨੂੰ ਯਾਦਗਾਰੀ ਬਣਾਇਆ |