07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚਾਈਨਾ ਡੋਰ ਨਾਲ ਪਤੰਗਬਾਜ਼ੀ ਦਾ ਸ਼ੌਕ ਖ਼ਤਰਨਾਕ ਤੇ ਜਾਨਲੇਵਾ ਬਣਿਆ <br/>

ਅਜੀਤ ਡੈਸਕ 23-01-2026
ਝਬਾਲ, 22 ਜਨਵਰੀ (ਸੁਖਦੇਵ ਸਿੰਘ)-ਸਰਕਾਰ ਵਲੋਂ ਚਾਈਨਾ ਡੋਰ ਨੂੰ ਬੇਸ਼ੱਕ ਪਾਬੰਦੀਸ਼ੁਦਾ ਕੀਤਾ ਹੋਇਆ ਹੈ, ਪਰ ਕੁਝ ਦੁਕਾਨਦਾਰ ਆਪਣੇ ਮੁਨਾਫ਼ੇੇ ਨੂੰ ਮੁੱਖ ਰੱਖ ਕੇ ਇਸ ਡੋਰ ਦੀ ਵਿਕਰੀ ਧੜੱਲੇ ਨਾਲ ਕਰਕੇ ਚੰਦ ਪੈਸਿਆਂ ਦੀ ਖ਼ਾਤਰ ਉਹ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਰਹੇ ਹਨ | ਭਾਵੇਂ ਸਰਕਾਰ ਵਲੋਂ ਇਸ ਡੋਰ ਦੀ ਵਿਕਰੀ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ |
ਚਾਈਨਾ ਡੋਰ ਦੇ ਭਿਆਨਕ ਨਤੀਜੇ-ਦਲਜੀਤ ਸਿੰਘ ਐਮਾ
ਬਾਬਾ ਬੁੱਢਾ ਸੇਵਾ ਸੁਸਾਇਟੀ ਦੇ ਸਕੱਤਰ ਦਲਜੀਤ ਸਿੰਘ ਐਮਾ ਨੇ ਕਿਹਾ ਕਿ ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਪੈਦਲ ਚੱਲਣ ਵਾਲੇ ਤੇ ਦੋ ਪਹੀਆ ਵਾਹਨ ਚਾਲਕ ਇਸ ਡੋਰ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਦੇ ਹਨ ਅਤੇ ਕਈ ਮੌਤ ਵੀ ਹੋ ਜਾਦੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਪ੍ਰਸ਼ਾਸਨ ਵਲੋਂ ਚਾਈਨਾ ਡੋਰ ਖਿਲਾਫ ਮੁਹਿੰਮ ਚਲਾਈ ਗਈ ਹੈ, ਪਰ ਜਦ ਤੱਕ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਚਾਈਨਾ ਡੋਰ ਦੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਉਦੋਂ ਤੱਕ ਇਸ ਖੂਨੀ ਡੋਰ ਦਾ ਸਫਾਇਆ ਨਹੀ ਹੋ ਸਕਦਾ |
ਸਖ਼ਤ ਦੇ ਬਾਵਜੂਦ ਚਾਈਨਾ ਡੋਰ ਬੰਦ ਨਹੀ ਹੋਈ -ਡਾਇਰੈਕਟਰ ਮਨਜਿੰਦਰ ਸਿੰਘ ਵਿਰਕ
ਹਾਵਰਡ ਲੇਨ ਸੀਨੀਅਰ ਸਕੈਂਡਰੀ ਸਕੂਲ ਦੇ ਡਾਇਰੈਕਟਰ ਮਨਜਿੰਦਰ ਸਿੰਘ ਐਮਾ ਨੇ ਚਾਈਨਾ ਡੋਰ ਨੂੰ ਪਸ਼ੂ ਪੰਛੀਆਂ ਅਤੇ ਮਨੁੱਖਾਂ ਲਈ ਘਾਤਕ ਦੱਸਦਿਆ ਕਿਹਾ ਕਿ ਸਰਕਾਰ ਵਲੋਂ ਇਸ ਡੋਰ 'ਤੇ ਲਗਾਈ ਪਾਬੰਦੀ ਦੇ ਬਾਵਜ਼ੂਦ ਵੀ ਖੁੱਲੇ੍ਹਆਮ ਇਸ ਦੀ ਵਿਕਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਇਸ ਡੋਰ ਦੀ ਵਰਤੋਂ ਕਰਨ ਤੋਂ ਵਰਜਣਾ ਚਾਹੀਦਾ ਹੈ ਅਤੇ ਇਸ ਦੀਆਂ ਹਾਨੀਆਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਸ ਖੂਨੀ ਡੋਰ ਨੂੰ ਖਰੀਦਣ ਤੇ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਹੈ, ਤਾਂ ਜੋ ਲੋਕਾਂ ਤੇ ਪੰਛੀਆਂ ਦੀਆਂ ਜਾਨਾਂ ਨਾਲ ਖਿਲਵਾੜ ਨਾ ਹੋ ਸਕੇ |
ਚਾਈਨਾ ਡੋਰ ਦੀ ਬਜਾਏ ਸੂਤੀ ਧਾਗਾ ਅਪਣਾਇਆ ਜਾਵੇ-ਪਿੰ੍ਰਸੀਪਲ ਜਗਰੂਪ ਕੌਰ
ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਦੀ ਪਿਝਸੀਪਲ ਜਗਰੂਪ ਕੌਰ ਨੇ ਬੱਚਿਆ ਨੂੰ ਚਾਈਨਾ ਡੋਰ ਦਾ ਪੂਰਨ ਬਾਈਕਾਟ ਕਰਨ ਅਤੇ ਸੂਤੀ ਧਾਗੇ ਨਾਲ ਪਤੰਗਬਾਜ਼ੀ ਕਰਨ ਲਈ ਜਾਗਰੂਕ ਕਰਦਿਆ ਕਿਹਾ ਕਿ ਚਾਈਨਾ ਡੋਰ ਹਾਈਵੋਲਟੇਜ ਤਾਰਾ ਨਾਲ ਛੂਹ ਜਾਣ 'ਤੇ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਵਿਚ ਅਜਿਹੀਆਂ ਮੰਦਭਾਗੀ ਘਟਨਾਵਾਂ ਵਾਪਰ ਚੁੱਕੀਆਂ ਹਨ | ਉਨ੍ਹਾਂ ਨੇ ਥੋੜੇ ਜਿਹੇ ਲਾਭ ਲਈ ਦੁਕਾਨਦਾਰਾਂ ਨੂੰ ਮਨੁੱਖੀ ਜਾਨਾ ਨਾਲ ਨਾ ਖੇਡਣ ਦੀ ਅਪੀਲ ਕੀਤੀ |
ਦੁਕਾਨਦਾਰ ਲੋਕਾ ਦੀ ਸੁਰੱਖਿਆ ਨੂੰ ਨਜ਼ਰ ਅੰਦਾਜ਼ ਕਰ ਕੇ ਮੋਟੀ ਕਮਾਈ ਕਰਨ ਤੱਕ ਹੀ ਸੀਮਤ-ਲੈਕਚਰਾਰ ਪਿ੍ਤਪਾਲ ਸਿੰਘ
ਵਾਹਨ ਚਾਲਕਾਂ ਤੇ ਪੰਛੀਆਂ ਲਈ ਮੌਤ ਦਾ ਜਾਲ ਸਾਬਤ ਹੋ ਰਹੀ ਚਾਈਨਾ ਡੋਰ ਨੂੰ ਘਾਤਕ ਦੱਸਦਿਆਂ ਕਿਹਾ ਕਿ ਇਹ ਏਨੀ ਮਜ਼ਬੂਤ ਹੁੰਦੀ ਹੈ ਕਿ ਇਹ ਅਸਾਨੀ ਨਾਲ ਨਹੀ ਟੁੱਟਦੀ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਚਿਤਾਵਨੀਆਂ ਦੇਣ ਦੇ ਬਾਵਜੂਦ ਵੀ ਦੁਕਨਦਾਰ ਚਾਈਨਾ ਡੋਰ ਵੇਚਣ ਤੋਂ ਗੁਰੇਜ ਨਹੀਂ ਕਰ ਰਹੇ ਹਨ | ਇਸ ਡੋਰ ਨਾਲ ਮਨੁੱਖ ਅਤੇ ਪੰਛੀ ਇਸ ਦੀ ਲਪੇਟ ਵਿਚ ਆ ਕੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਇਸ ਸੰਬੰਧੀ ਅਵੇਸਲੇ ਹਨ |

ਪਿਛਲੀ ਖ਼ਬਰ ਉੱਚੀ-ਉੱਚੀ ਖਰਾੜੇ ਆਉਣਾ ਇਕ ਬਿਮਾਰੀ, ਚੈੱਕਅੱਪ ਜ਼ਰੂਰੀ- ਡਾ. ਰੰਧਾਵਾ <br/> ਅਗਲੀ ਖ਼ਬਰ ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਵਿਚ ਨਿਰਾਸ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।