08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਵਿਚ ਨਿਰਾਸ਼ਾ <br/>

ਅਜੀਤ ਡੈਸਕ 23-01-2026
ਤਰਨ ਤਾਰਨ, 22 ਜਨਵਰੀ (ਇਕਬਾਲ ਸਿੰਘ ਸੋਢੀ)-ਨਵੰਬਰ 1984 ਵਿਚ ਦਿੱਲੀ ਵਿਚ ਹੋਏ ਸਿੱਖ ਕਤੇਲਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਜੋ ਕਿ ਇਸ ਸਮੇਂ ਜੇਲ੍ਹ ਵਿਚ ਉਮਰਕੈਦ ਦੀ ਸਜਾ ਭੁਗਤ ਰਿਹਾ ਹੈ, ਦੇ ਖਿਲਾਫ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿਖੇ ਹੰਸਾ ਭੜਕਾਉਣ ਦੇ 2 ਵੱਖਰੇ ਮਾਮਲੇ ਦਰਜ ਸਨ, ਜਿਸ ਵਿਚੋੋਂ ਉਨ੍ਹਾਂ ਨੂੰ ਦਿੱਲੀ ਦੀ ਅਦਾਲਤ ਵਲੋਂ ਬਰੀ ਕਰ ਦਿੱਤਾ ਗਿਆ ਹੈ, ਜਿਸ ਕਾਰਨ ਪੀੜਤ ਪਰਿਵਾਰਾਂ ਦੇ ਜ਼ਖਮ ਫਿਰ ਅੱਲੇ੍ਹ ਹੋ ਗਏ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 1984 ਸਿੱਖ ਕਤਲੇਆਮ ਪੀੜਤ ਵੈਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ, ਚੇਅਰਮੈਨ ਰਤਨ ਸਿੰਘ, ਜਨਰਲ ਸਕੱਤਰ ਮਲਕੀਤ ਸਿੰਘ ਮੱਲ੍ਹੀ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅੱਜ 42 ਸਾਲ ਹੋ ਗਏ ਹਨ ਸਿੱਖ ਕਤਲੇਆਮ ਨੂੰ ਪਰ ਹਾਲੇ ਤੱਕ ਪੀੜਤ ਪਰਿਵਾਰ ਇਨਸਾਫ ਤੋਂ ਵਾਂਝੇ ਹਨ ਅਤੇ ਇਨਸਾਫ ਲੈਣ ਲਈ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ਅਤੇ ਸੱਜਣ ਕੁਮਾਰ ਦੇ 2 ਮਾਮਲਿਆਂ ਵਿਚ ਬਰੀ ਹੋਣ ਨਾਲ ਪੀੜਤਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਇਨਸਾਫ ਲੈਣ ਲਈ ਉੱਚ ਅਦਾਲਤਾਂ ਤੱਕ ਪਹੁੰਚ ਕਰਨਗੇ ਅਤੇ ਪੀੜਤ ਪਰਿਵਾਰਾਂ ਨੂੰ ਅਦਾਲਤਾਂ ਦੇ ਇਨਸਾਫ 'ਤੇ ਪੂਰਨ ਭਰੋਸਾ ਹੈ | ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸੱਜਣ ਕੁਮਾਰ ਨੂੰ ਜਿਨ੍ਹਾਂ ਤੱਕ ਸਾਰੇ ਮਾਮਲਿਆਂ ਵਿਚ ਸਜਾ ਨਹੀਂ ਮਿਲਦੀ, ਉਨ੍ਹੀਂ ਦੇਰ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ | ਇਸ ਮੌਕੇ ਮੀਤ ਪ੍ਰਧਾਨ ਧੀਰਾ ਸਿੰਘ, ਸਰਪ੍ਰਸਤ ਉਤਮ ਸਿੰਘ, ਪ੍ਰੈੱਸ ਸਕੱਤਰ ਅਰਜਨ ਸਿੰਘ ਠਰੂ, ਮੈਂਬਰ ਜਸਵਿੰਦਰ ਸਿੰਘ, ਮੈਂਬਰ ਮਲਵਿੰਦਰ ਸਿੰਘ ਜੌੜਾ, ਮੈਂਬਰ ਕਰਮ ਸਿੰਘ, ਖਜਾਨਚੀ ਉਪਿੰਦਰ ਕੌਰ, ਰਣਜੀਤ ਸਿੰਘ ਭੁੱਚਰ, ਮਨਜੀਤ ਕੌਰ ਭੁੱਚਰ, ਭਗਵਾਨ ਸਿੰਘ ਗੋਇੰਦਵਾਲ, ਜੋਧਾ ਸਿੰਘ, ਹਰਦੇਵ ਸਿੰਘ, ਕਰਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਕਤਲੇਆਮ ਪੀੜਤ ਪਰਿਵਾਰ ਮੌਜੂਦ ਸਨ |

ਪਿਛਲੀ ਖ਼ਬਰ ਚਾਈਨਾ ਡੋਰ ਨਾਲ ਪਤੰਗਬਾਜ਼ੀ ਦਾ ਸ਼ੌਕ ਖ਼ਤਰਨਾਕ ਤੇ ਜਾਨਲੇਵਾ ਬਣਿਆ <br/> ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ ਸਰਪੰਚ ਹਰਜਿੰਦਰ ਸਿੰਘ ਢੋਟੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।