08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣਗੇ ਸਰਪੰਚ ਹਰਜਿੰਦਰ ਸਿੰਘ ਢੋਟੀਆਂ

ਰਵਿੰਦਰ ਸਿੰਘ ਗਿੱਲ <br/> 23-01-2026
ਤਰਨ ਤਾਰਨ, 22 ਜਨਵਰੀ (ਇਕਬਾਲ ਸਿੰਘ ਸੋਢੀ)- ਸ਼ਹੀਦ ਭਗਤ ਸਿੰਘ ਸਮਾਜ ਭਲਾਈ ਅਤੇ ਸੱਭਿਆਚਾਰਕ ਕਲੱਬ ਢੋਟੀਆਂ ਅਧੀਨ ਮੇਰਾ ਯੁਵਾ ਭਾਰਤ ਤਰਨ ਤਾਰਨ ਕਲੱਬ ਦੇ ਚੇਅਰਮੈਨ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਢੋਟੀਆਂ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਹਰਜਿੰਦਰ ਸਿੰਘ ਢੋਟੀਆਂ ਕਰਨਗੇ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਢੋਟੀਆਂ ਅਤੇ ਸਰਕਾਰੀ ਹਾਈ ਸਕੂਲ ਢੋਟੀਆਂ ਦੇ ਵਿਦਿਆਰਥੀ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਲਖਵਿੰਦਰ ਕੌਰ, ਲਖਬੀਰ ਸਿੰਘ, ਦਲਬੀਰ ਸਿੰਘ ਹਾਕੀ ਖਿਡਾਰੀ, ਗੁਰਬਾਜ ਸਿੰਘ ਕੋਚ, ਸੰਤੋਖ ਸਿੰਘ, ਜਸਮੀਤ ਕੌਰ, ਗੁਰਪ੍ਰੀਤ ਸਿੰਘ, ਗੁਰਪ੍ਰਤਾਪ ਸਿੰਘ, ਸਕੱਤਰ ਸਿੰਘ ਫੌਜੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਵਿਚ ਨਿਰਾਸ਼ਾ <br/> ਅਗਲੀ ਖ਼ਬਰ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚੇ ਵਲੋਂ ਗਣਤੰਤਰ ਦਿਵਸ ਮੌਕੇ ਰੋਸ ਪੱਤਰ ਭੇਜੇ ਜਾਣਗੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।