07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਉੱਚੀ-ਉੱਚੀ ਖਰਾੜੇ ਆਉਣਾ ਇਕ ਬਿਮਾਰੀ, ਚੈੱਕਅੱਪ ਜ਼ਰੂਰੀ- ਡਾ. ਰੰਧਾਵਾ <br/>

ਅਜੀਤ ਡੈਸਕ 23-01-2026
ਤਰਨ ਤਾਰਨ, 22 ਜਨਵਰੀ (ਹਰਿੰਦਰ ਸਿੰਘ)- ਰਾਤ ਦੀ ਨੀਂਦ ਹਰ ਕਿਸੇ ਲਈ ਬਹੁਤ ਹੀ ਅਹਿਮ ਅਤੇ ਜਰੂਰੀ ਹੁੰਦੀ ਹੈ | ਜੇ ਤੁਹਾਨੂੰ ਰਾਤ ਨੂੰ ਸਹੀ ਨੀਂਦ ਨਹੀਂ ਆਉਂਦੀ ਤਾਂ ਤੁਸੀ ਅਗਲੇ ਦਿਨ ਥੱਕਿਆ ਹੋਇਆ ਮਹਿਸੂਸ ਕਰਦੋ, ਜਦੋ ਸਾਡਾ ਸਾਹ ਰਗੜ ਕੇ ਜਾਂਦਾ ਹੈ ਤਾਂ ਉਸ ਦੀ ਆਵਾਜ਼ ਨੂੰ ਖਰਾੜੇ ਆਖਦੇ ਹਨ | ਇਸ ਨੂੰ 'ਅਬਸਟਰਕਟਿਵ ਸਲੀਪ ਐਪਨੀਆ' ਵੀ ਆਖਦੇ ਹਨ | ਇਸ ਬੀਮਾਰੀ ਵਿਚ ਸਾਹ ਵਾਲੇ ਰਸਤੇ ਵਿਚ ਕਿਤੇ ਰੁਕਾਵਟ ਕਰਕੇ ਖਰਾੜੇ ਆਉਂਦੇ ਹਨ | ਇਸ ਵਿਚ ਉੱਚੀ ਉੱਚੀ ਖਰਾੜੇ ਆਉਂਦੇ ਹਨ, ਰਾਤ ਨੂੰ ਸਾਹ ਰੁਕਦਾ ਹੈ, ਵਾਰ-ਵਾਰ ਨੀਂਦ ਖੁੱਲਦੀ ਹੈ, ਅਗਲੇ ਦਿਨ ਨੀਂਦ ਆਉਂਦੀ ਰਹਿੰਦੀ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਇਸਦੇ ਚੈੱਕਅੱਪ ਲਈ ਸਲੀਪ ਸਟੱਡੀ, ਅੰਡੋਸਕੋਪੀ, ਐਮ.ਆਰ.ਆਈ. ਆਦਿ ਟੈਸਟਾਂ ਤੋਂ ਰੁਕਾਵਟ ਦਾ ਪਤਾ ਲਗਾ ਕੇ ਇਸਦਾ ਇਲਾਜ ਸੰਭਵ ਹੈ | ਉਨ੍ਹਾਂ ਕਿਹਾ ਕਿ ਖਰਾੜਿਆ ਨੂੰ ਆਪ੍ਰੇਸ਼ਨ ਅਤੇ ਸਾਹ ਵਾਲੀ ਡਿਵਾਈਸ ਲਗਾ ਕੇ ਠੀਕ ਕੀਤਾ ਜਾ ਸਕਦਾ ਹੈ | ਅਗਰ ਖਰਾੜਿਆ ਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਸਾਡੇ ਦਿਲ ਅਤੇ ਸਾਹ ਦੀਆਂ ਬੀਮਾਰੀਆਂ ਦਾ ਕਾਰਨ ਬਣ ਸਕਦੇ ਹਨ | ਇਸ ਲਈ ਸਮੇਂ ਸਿਰ ਇਲਾਜ ਕਰਵਾ ਕੇ ਇਸ ਤੋਂ ਹੋਣ ਵਾਲੇ ਬੁਰੇ ਅਸਰ ਤੋਂ ਬਚਿਆ ਜਾ ਸਕਦਾ ਹੈ |

ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ 'ਰਾਸ਼ਟਰੀ ਬਾਲੜੀ ਦਿਵਸ' ਮਨਾਇਆ ਅਗਲੀ ਖ਼ਬਰ ਚਾਈਨਾ ਡੋਰ ਨਾਲ ਪਤੰਗਬਾਜ਼ੀ ਦਾ ਸ਼ੌਕ ਖ਼ਤਰਨਾਕ ਤੇ ਜਾਨਲੇਵਾ ਬਣਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।