09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਥਾਣਾ ਖਾਲੜਾ ਦੀ ਪੁਲਿਸ ਵਲੋਂ ਤਿੰਨ ਨੌਜਵਾਨ ਕਰੀਬ ਇਕ ਕਿੱਲੋ ਹੈਰੋਇਨ, ਦੋ ਮੋਬਾਈਲ ਅਤੇ ਮੋਟਰਸਾਈਕਲ ਸਮੇਤ ਕਾਬੂ <br/>

ਅਜੀਤ ਡੈਸਕ 23-01-2026
ਖਾਲੜਾ, 22 ਜਨਵਰੀ (ਜੱਜਪਾਲ ਸਿੰਘ ਜੱਜ)- ਥਾਣਾ ਖਾਲੜਾ ਦੀ ਪੁਲਿਸ ਵਲੋਂ ਤਿੰਨ ਨੌਜਵਾਨਾਂ ਨੂੰ ਕਰੀਬ ਇਕ ਕਿਲੋ ਹੈਰੋਇਨ, ਦੋ ਮੋਬਾਈਲ ਫੋਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਡੀ.ਐੱਸ.ਪੀ. ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਐੱਚ.ਓ. ਖਲੜਾ ਬਲਜਿੰਦਰ ਸਿੰਘ ਵਲੋਂ ਨਸ਼ੇ ਦੇ ਤਸਕਰਾਂ ਵਿਰੁੱਧ ਵਿਧੀ ਮੁਹਿੰਮ ਤਹਿਤ ਏ.ਐੱਸ.ਆਈ. ਗੁਰਸਾਹਿਬ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿਚ ਜਦੋਂ ਪੁਲਿਸ ਸੂਆ ਡਲੀਰੀ ਪੁੱਜੇ ਤਾਂ ਇਕ ਮੋਟਰਸਾਈਕਲ ਜਿਸ ਦੇ ਉੱਪਰ ਤਿੰਨ ਮੋਨੇ ਨੌਜਵਾਨ ਆਉਂਦੇ ਦਿਖਾਈ ਦਿੱਤੇ ਜੋ ਮੋਟਰਸਾਈਕਲ ਚਾਲਕ ਨੇ ਪੁਲਿਸ ਪਾਰਟੀ ਅਤੇ ਸਰਕਾਰੀ ਗੱਡੀ ਵੇਖ ਕੇ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਮੋਟਰਸਾਈਕਲ ਸਲਿੱਪ ਹੋਣ ਕਰਕੇ ਡਿੱਗ ਪਿਆ | ਜਿਸ 'ਤੇ ਮੋਟਰਸਾਈਕਲ ਦੇ ਵਿਚਕਾਰ ਬੈਠੇ ਨੌਜਵਾਨ ਨੇ ਆਪਣੇ ਹੱਥ ਵਿਚ ਫੜਿਆ ਪੀਲੇ ਰੰਗ ਦਾ ਪੈਕਟ ਸੜਕ ਦੇ ਕਿਨਾਰੇ ਘਾਹ ਫੂਸ ਵਿਚ ਸੁੱਟ ਦਿੱਤਾ ਅਤੇ ਤਿੰਨੋ ਨੌਜਵਾਨ ਦੌੜਣ ਲੱਗੇ, ਜਿਨਾਂ ਨੂੰ ਏ.ਐੱਸ.ਆਈ. ਗੁਰਸਾਹਿਬ ਸਿੰਘ ਅਤੇ ਪੁਲਿਸ ਪਾਰਟੀ ਨੇ ਕਾਬੂ ਕਰਕੇ ਜਦੋਂ ਉਹਨਾਂ ਦਾ ਨਾਂ ਪਤਾ ਪੁੱਛਿਆ ਤਾਂ ਮੋਟਰਸਾਈਕਲ ਚਲਾ ਰਹੇ ਨੌਜਵਾਨ ਨੇ ਆਪਣਾ ਨਾਮ ਜਤਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਨੂਰਦੀ, ਮੋਟਰਸਾਈਕਲ ਦੇ ਵਿਚਕਾਰ ਬੈਠੇ ਨੌਜਵਾਨ ਨੇ ਆਪਣਾ ਨਾਮ ਅਰਸ਼ਦੀਪ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਨਾਰਲੀ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਆਪਣਾ ਨਾਮ ਅੰਮਿ੍ਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਨਾਰਲੀ ਦੱਸਿਆ | ਜਿਨਾਂ ਨੇ ਏ.ਐੱਸ.ਆਈ. ਗੁਰਸਾਹਿਬ ਸਿੰਘ ਨੂੰ ਸੁੱਟੇ ਹੋਏ ਪੀਲੇ ਰੰਗ ਦੇ ਪੈਕਟ ਬਾਰੇ ਪੁੱਛਿਆ ਤਾਂ ਤਿੰਨਾਂ ਨੇ ਇਕ ਜੁਬਾਨ ਹੋ ਕੇ ਦੱਸਿਆ ਕਿ ਇਹ ਪੈਕਟ ਅਸੀਂ ਪਾਕਿਸਤਾਨ ਦੇ ਸਮਗਲਰ ਨੂੰ ਅਰਸ਼ਦੀਪ ਸਿੰਘ ਦੇ ਮੋਬਾਈਲ ਫੋਨ 'ਤੇ ਲੋਕੇਸ਼ਨ ਪਾ ਕੇ ਪਿੰਡ ਵਾਂ ਤਾਰਾ ਸਿੰਘ ਦੀ ਦਾਣਾ ਮੰਡੀ ਵਿਚ ਸੁਟਵਾਇਆ ਸੀ | ਬਰਾਮਦ ਪੈਕਟ ਦਾ ਵਜਨ ਇਕ ਕਿਲੋ 11 ਗ੍ਰਾਮ ਹੋਇਆ 'ਤੇ ਉਸ ਵਿਚ ਹੈਰੋਇਨ ਸੀ | ਅਰਸ਼ਦੀਪ ਪਾਸੋਂ ਇੱਕ ਮੋਬਾਈਲ ਮਾਰਕਾ ਰੈਡਮੀ ਟੱਚ ਮੋਬਾਈਲ ਬਰਾਮਦ ਹੋਇਆ | ਜਿਸ ਨੇ ਦੱਸਿਆ ਕਿ ਉਸਨੇ ਇਸੇ ਮੋਬਾਈਲ 'ਚ ਪਾਕਿਸਤਾਨ ਦੇ ਸਮਗਲਰ ਨੂੰ ਲੋਕੇਸ਼ਨ ਪਾ ਕੇ ਹੈਰੋਇਨ ਮੰਗਵਾਈ ਸੀ ਅਤੇ ਜਤਿੰਦਰ ਸਿੰਘ ਉਕਤ ਪਾਸੋਂ ਇੱਕ ਮੋਬਾਈਲ ਮਾਰਕਾ ਸੈਮਸੰਗ ਬਰਾਮਦ ਹੋਇਆ | ਥਾਣਾ ਖਾਲੜਾ ਵਲੋਂ ਉਕਤ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ |

ਪਿਛਲੀ ਖ਼ਬਰ ਗੈਂਗਸਟਰ ਪ੍ਰਭ ਦਾਸੂਵਾਲ ਦਾ ਸਾਥੀ ਜੱਗਾ ਪੱਤੂ ਪਿੰਡ ਕੈਰੋਂ ਨਜ਼ਦੀਕ ਪੱਟੀ ਪੁਲਿਸ ਨਾਲ ਮੁਕਾਬਲੇ ਵਿਚ ਜ਼ਖ਼ਮੀ <br/> ਅਗਲੀ ਖ਼ਬਰ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰਨ ਨਾਲ ਨੌਜਵਾਨ ਦੀ ਮੌਕੇ 'ਤੇ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।