09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੈਂਗਸਟਰ ਪ੍ਰਭ ਦਾਸੂਵਾਲ ਦਾ ਸਾਥੀ ਜੱਗਾ ਪੱਤੂ ਪਿੰਡ ਕੈਰੋਂ ਨਜ਼ਦੀਕ ਪੱਟੀ ਪੁਲਿਸ ਨਾਲ ਮੁਕਾਬਲੇ ਵਿਚ ਜ਼ਖ਼ਮੀ <br/>

ਅਜੀਤ ਡੈਸਕ 23-01-2026
ਪੱਟੀ, 22 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਗੈਂਗਸਟਰਵਾਦ ਨੂੰ ਖਤਮ ਕਰਨ ਲਈ ਰਾਜ ਭਰ ਵਿਚ ਗੈਂਗਸਟਰਾਂ ਵਿਰੁੱਧ ਜਵਾਬੀ ਕਾਰਵਾਈ 'ਆਪ੍ਰੇਸ਼ਨ ਪ੍ਰਹਾਰ' ਚਲਾਇਆ ਜਾ ਰਿਹਾ ਹੈ | ਇਸੇ ਮੁਹਿੰਮ ਤਹਿਤ ਗੈਂਗਸਟਰ ਪ੍ਰਭ ਦਾਸੂਵਾਲ ਦੇ ਸਾਥੀ ਜੱਗਾ ਪੱਤੂ ਨੇ ਵੀਰਵਾਰ ਸ਼ਾਮ ਨੂੰ ਪਿੰਡ ਕੈਰੋਂ ਨੇੜ੍ਹੇ ਹਥਿਆਰ ਬਰਾਮਦ ਕਰਨ ਲਈ ਲਿਜਾਂਦੇ ਸਮੇਂ ਪੁਲਿਸ 'ਤੇ ਗੋਲੀਬਾਰੀ ਕੀਤੀ | ਜਵਾਬੀ ਕਾਰਵਾਈ ਦੌਰਾਨ ਉਸਦੇ ਸਾਥੀ ਦੀ ਲੱਤ ਵਿਚ ਗੋਲੀ ਲੱਗੀ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਚ ਦਾਖਲ ਕਰਵਾਇਆ ਗਿਆ ਹੈ | ਘਟਨਾ ਸਥਾਨ ਦਾ ਮੁਆਇਨਾ ਕਰਨ ਪਹੁੰਚੇ ਐਸ.ਐਸ.ਪੀ. ਤਰਨ ਤਾਰਨ ਸੁਰਿੰਦਰ ਲਾਂਬਾ ਨੇ ਦੱਸਿਆ ਕਿ 22 ਸਤੰਬਰ ਦੀ ਸ਼ਾਮ ਨੂੰ ਕੈਰੋਂ ਰੇਲਵੇ ਸਟੇਸ਼ਨ 'ਤੇ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ | ਦੋ ਨੌਜਵਾਨ ਜੋ ਕਿ ਗੱਡੀ ਵਿਚ ਸਵਾਰ ਸਨ, ਦੀ ਗੋਲੀਬਾਰੀ ਨਾਲ ਮੌਤ ਹੋ ਗਈ | ਇਸ ਮਾਮਲੇ ਵਿਚ ਪੱਟੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ | ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੋਲੀਬਾਰੀ ਗੈਂਗਸਟਰਾਂ ਵਲੋਂ ਨਿੱਜੀ ਰੰਜਿਸ਼ ਕਾਰਨ ਕੀਤੀ ਗਈ ਸੀ | ਐਸ.ਐਸ.ਪੀ. ਨੇ ਗੈਂਗਸਟਰਾਂ ਦੇ ਇਕ ਸਾਥੀ ਜਗਤਾਰ ਸਿੰਘ ਜੱਗਾ ਨੂੰ ਇਸ ਮਾਮਲੇ ਵਿਚ ਦੋਸ਼ੀ ਠਹਿਰਾਇਆ | ਜੱਗਾ ਪੱਤੂ ਵਿਰੁੱਧ ਪਹਿਲਾਂ ਵੀ ਪੰਜ ਅਪਰਾਧਿਕ ਮਾਮਲੇ ਦਰਜ ਹਨ | ਜਾਣਕਾਰੀ ਦੇ ਆਧਾਰ 'ਤੇ ਜੱਗਾ ਪੱਤੂ ਗਿ੍ਫ਼ਤਾਰ ਕੀਤਾ ਸੀ | ਪੁੱਛਗਿੱਛ ਦੌਰਾਨ ਜੱਗਾ ਪੱਤੂ ਨੇ ਕੈਰੋਂ ਪਿੰਡ ਨੇੜੇ੍ਹ ਇਕ ਦਰੱਖਤ ਹੇਠਾਂ ਹਥਿਆਰ ਲੁਕਾਉਣ ਦੀ ਗੱਲ ਕਬੂਲ ਕੀਤੀ | ਪੱਟੀ ਥਾਣੇ ਦੇ ਇੰਚਾਰਜ ਇੰਸਪੈਕਟਰ ਕੰਵਲਜੀਤ ਰਾਏ ਦੀ ਅਗਵਾਈ ਹੇਠ ਇਕ ਪੁਲਿਸ ਟੀਮ ਉਸਨੂੰ ਹਥਿਆਰ ਬਰਾਮਦ ਕਰਨ ਲਈ ਮੌਕੇ 'ਤੇ ਲੈ ਗਈ | ਜੱਗਾ ਪੱਟੂ ਨੇ ਝਾੜੀਆਂ ਵਿਚ ਲੁਕਾਈ ਇਕ ਪਿਸਤੌਲ ਨਾਲ ਪੁਲਿਸ 'ਤੇ ਗੋਲੀਬਾਰੀ ਕੀਤੀ | ਜਵਾਬੀ ਗੋਲੀਬਾਰੀ ਦੌਰਾਨ ਜੱਗਾ ਪੱਤੂ ਦੇ ਗੋਡੇ ਵਿਚ ਗੋਲੀ ਲੱਗੀ | ਉਸਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਇਸ ਮੌਕੇ ਐਸ.ਪੀ. ਤਰਨ ਤਰਨ ਰਿਪੂਤਾਪਨ ਸਿੰਘ, ਡੀ.ਐਸ.ਪੀ. ਪੱਟੀ ਜਗਬੀਰ ਸਿੰਘ, ਐਸ.ਐਚ.ਓ. ਥਾਣਾ ਸਿਟੀ ਪੱਟੀ ਕੰਵਲਜੀਤ ਰਾਏ ਅਤੇ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਹੈਰੋਇਨ, ਪਿਸਟਲ ਅਤੇ ਨਾਜਾਇਜ਼ ਸ਼ਰਾਬ ਸਮੇਤ 29 ਵਿਅਕਤੀ ਗਿ੍ਫ਼ਤਾਰ-ਐੱਸ.ਐੱਸ.ਪੀ. ਸੁਰਿੰਦਰ ਲਾਂਬ... ਅਗਲੀ ਖ਼ਬਰ ਥਾਣਾ ਖਾਲੜਾ ਦੀ ਪੁਲਿਸ ਵਲੋਂ ਤਿੰਨ ਨੌਜਵਾਨ ਕਰੀਬ ਇਕ ਕਿੱਲੋ ਹੈਰੋਇਨ, ਦੋ ਮੋਬਾਈਲ ਅਤੇ ਮੋਟਰਸਾਈਕਲ ਸਮੇਤ ਕਾਬੂ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।