ਇਕ ਹੋਰ ਈ-ਰਿਕਸ਼ਾ ਚਾਲਕ ਨਸ਼ਾ ਤਸਕਰ ਦਾ ਘਰ ਪੁਲਿਸ ਨੇ ਢਾਹਿਆ
ਅੰਮ੍ਰਿਤਸਰ, 26 ਨਵੰਬਰ (ਰੇਸ਼ਮ ਸਿੰਘ)- ਨਸ਼ਾ ਤਸਕਰੀ ਵਿਰੁੱਧ ਅੰਮ੍ਰਿਤਸਰ ਸ਼ਹਿਰ ’ਚ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਨਗਰ ਨਿਗਮ ਵਲੋਂ ਇਥੇ ਅੰਨਗੜ ਵਿਖੇ ਸਥਿਤ ਇਕ ਆਦਤਨ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਤੌਰ ’ਤੇ ਬਣਾਈ ਗਈ ਜਾਇਦਾਦ ਨੂੰ ਢਾਹ ਦਿੱਤਾ ਗਿਆ। ਪੇਸ਼ੇ ਵਜੋਂ ਈ-ਰਿਕਸ਼ਾ ਚਾਲਕ ਤੇ 28 ਸਾਲਾ ਵਿਅਕਤੀ ਖ਼ਿਲਾਫ਼ ਹੁਣ ਤੱਕ 6 ਮਾਮਲੇ ਦਰਜ ਦਸੇ ਗਏ ਹਨ ਜੋ ਇਸ ਵੇਲੇ ਜਮਾਨਤ ’ਤੇ ਜੇਲ੍ਹ ਤੋਂ ਬਾਹਰ ਹੈ।
ਅਜੀਤ ਡੈਸਕ
27-11-2026