27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨਾਂ ਨੂੰ ਜਾਂਦੇ ਕੱਚੇ ਰਸਤੇ ਨੂੰ (ਸੜਕ ਰੂਪੀ) ਪੱਕਿਆਂ ਕਰਨ ਦੀ ਹੋਈ ਸ਼ੁਰੂਆਤ

ਚੱਬਾ, 26 ਨਵੰਬਰ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਬਲਵੰਤ ਸਿੰਘ, ਸ਼ਹੀਦ ਬਾਬਾ ਹਰਚਰਨ ਸਿੰਘ, ਸ਼ਹੀਦ ਬਾਬਾ ਸੰਤੋਖ ਸਿੰਘ, ਸ਼ਹੀਦ ਬਾਬਾ ਬਲਿਹਾਰ ਸਿੰਘ ਤੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਦੇ ਸ਼ਹੀਦੀ ਅਸਥਾਨਾਂ ਨੂੰ ਜਾਂਦੇ ਕੱਚੇ ਰਸਤੇ ਨੂੰ (ਸੜਕ ਦੇ ਰੂਪ ’ਚ ) ਪੱਕਿਆਂ ਕਰਨ ਦਾ ਕੁਝ ਮਹੀਨੇ ਪਹਿਲਾਂ ਹਲਕਾ ਵਿਧਾਇਕ ਵਲੋਂ ਨੀਂਹ ਪੱਥਰ ਰੱਖਿਆ ਗਿਆ ਸੀ ਜੋ ਅੱਜ ਉਸਨੂੰ ਅਸਲੀ ਜਾਮ੍ਹਾਂ ਪਹਿਨਾਇਆ ਗਿਆ ਤੇ ਸੜਕ ਨੂੰ ਲੁੱਕ-ਬੱਜਰੀ (ਪ੍ਰੀਮਿਕਸ) ਪਾਉਣ ਦੀ ਸ਼ੁਰੂਆਤ ਕਰਨ ਮੌਕੇ ਠੇਕੇਦਾਰ ਰਾਹੁਲ ਸਿੰਘ, ਗ੍ਰੰਥੀ ਪੰਜਾਬ ਸਿੰਘ, ਬਾਬਾ ਮੇਜ਼ਰ ਸਿੰਘ, ਬਾਬਾ ਛੈਅ ਜੀ, ਬਾਬਾ ਕਸ਼ਮੀਰ ਸਿੰਘ ਆਦਿ ਨੇ ਕਿਹਾ ਕਿ ਇਹ ਸ਼ਹੀਦੀ ਅਸਥਾਨਾਂ ਤੇ ਸੰਗਤਾਂ ਦੀ ਆਮਦ ਦਿਨੋ-ਦਿਨ ਵੱਧ ਰਹੀ ਹੈ ਤੇ ਕੱਚਾ ਰਸਤਾ ਹੋਣ ਕਾਰਨ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ ’ਚ ਪੰਜਾਬ ਮੰਡੀ ਬੋਰਡ ਵਲੋਂ ਇਸ ਕੱਚੇ ਰਸਤੇ ਨੂੰ ਸੜਕ ਰੂਪੀ ਪੱਕਿਆਂ ਕਰਨ ਦਾ ਬਹੁਤ ਵੱਡਾ ਉਪਰਾਲਾ ਹੈ ।

ਅਜੀਤ ਡੈਸਕ 27-11-2026
ਚੱਬਾ, 26 ਨਵੰਬਰ (ਜੱਸਾ ਅਨਜਾਣ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਬਲਵੰਤ ਸਿੰਘ, ਸ਼ਹੀਦ ਬਾਬਾ ਹਰਚਰਨ ਸਿੰਘ, ਸ਼ਹੀਦ ਬਾਬਾ ਸੰਤੋਖ ਸਿੰਘ, ਸ਼ਹੀਦ ਬਾਬਾ ਬਲਿਹਾਰ ਸਿੰਘ ਤੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਦੇ ਸ਼ਹੀਦੀ ਅਸਥਾਨਾਂ ਨੂੰ ਜਾਂਦੇ ਕੱਚੇ ਰਸਤੇ ਨੂੰ (ਸੜਕ ਦੇ ਰੂਪ ’ਚ ) ਪੱਕਿਆਂ ਕਰਨ ਦਾ ਕੁਝ ਮਹੀਨੇ ਪਹਿਲਾਂ ਹਲਕਾ ਵਿਧਾਇਕ ਵਲੋਂ ਨੀਂਹ ਪੱਥਰ ਰੱਖਿਆ ਗਿਆ ਸੀ ਜੋ ਅੱਜ ਉਸਨੂੰ ਅਸਲੀ ਜਾਮ੍ਹਾਂ ਪਹਿਨਾਇਆ ਗਿਆ ਤੇ ਸੜਕ ਨੂੰ ਲੁੱਕ-ਬੱਜਰੀ (ਪ੍ਰੀਮਿਕਸ) ਪਾਉਣ ਦੀ ਸ਼ੁਰੂਆਤ ਕਰਨ ਮੌਕੇ ਠੇਕੇਦਾਰ ਰਾਹੁਲ ਸਿੰਘ, ਗ੍ਰੰਥੀ ਪੰਜਾਬ ਸਿੰਘ, ਬਾਬਾ ਮੇਜ਼ਰ ਸਿੰਘ, ਬਾਬਾ ਛੈਅ ਜੀ, ਬਾਬਾ ਕਸ਼ਮੀਰ ਸਿੰਘ ਆਦਿ ਨੇ ਕਿਹਾ ਕਿ ਇਹ ਸ਼ਹੀਦੀ ਅਸਥਾਨਾਂ ਤੇ ਸੰਗਤਾਂ ਦੀ ਆਮਦ ਦਿਨੋ-ਦਿਨ ਵੱਧ ਰਹੀ ਹੈ ਤੇ ਕੱਚਾ ਰਸਤਾ ਹੋਣ ਕਾਰਨ ਸੰਗਤਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੀ ਅਗਵਾਈ ’ਚ ਪੰਜਾਬ ਮੰਡੀ ਬੋਰਡ ਵਲੋਂ ਇਸ ਕੱਚੇ ਰਸਤੇ ਨੂੰ ਸੜਕ ਰੂਪੀ ਪੱਕਿਆਂ ਕਰਨ ਦਾ ਬਹੁਤ ਵੱਡਾ ਉਪਰਾਲਾ ਹੈ । ਜਿਸ ਵਿਚ ਸਰਪੰਚ ਬੀਬੀ ਸਰਬਜੀਤ ਕੌਰ ਦੇ ਪਤੀ ਸਰਦੂਲ ਸਿੰਘ ਫੌਜੀ ਤੇ ਸਮੂਹ ਗ੍ਰਾਮ ਪੰਚਾਇਤ ਵਰਪਾਲ ਕਲਾਂ ਦਾ ਵੀ ਇਸ ਇਸ 40 ਕਿਲ੍ਹਿਆਂ ਦੇ ਕੱਚੇ ਰਸਤੇ ਨੂੰ ਪੱਕਿਆਂ ਕਰਨ ਵਿਚ ਵੱਡਾ ਯੋਗਦਾਨ ਹੈ । ਸੜਕ ਨੂੰ ਪੱਕਿਆਂ ਕਰਨ ਤੇ ਪੰਥ ਅਕਾਲੀ ਸ੍ਰੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇ. ਬਾਬਾ ਜੋਗਾ ਸਿੰਘ ਵਲੋਂ ਪੱਤਰਕਾਰਾਂ ਨਾਲ ਫੋਨ ’ਤੇ ਗੱਲ ਕਰਦਿਆਂ ਕਿਹਾ ਗਿਆ ਕਿ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਅਤੇ ਪੰਜਾਬ ਮੰਡੀ ਬੋਰਡ ਦੀ ਸ਼ਲਾਘਾ ਕੀਤੀ ।
ਪਿਛਲੀ ਖ਼ਬਰ ਇਕ ਹੋਰ ਈ-ਰਿਕਸ਼ਾ ਚਾਲਕ ਨਸ਼ਾ ਤਸਕਰ ਦਾ ਘਰ ਪੁਲਿਸ ਨੇ ਢਾਹਿਆ ਅਗਲੀ ਖ਼ਬਰ ਕਿਸਾਨ ਅੰਦੋਲਨ ਦੀ ਛੇਵੀਂ ਵਰ੍ਹੇਗੰਢ ਮੌਕੇ ਮਾਝਾ ਜ਼ੋਨ ਦੀ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।