30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਇਕ ਨੂੰ ਛੁਰੀ ਮਾਰ ਕੇ ਦੂਜੇ ਨੇ ਕੀਤਾ ਕਤਲ : ਬਿਹਾਰ ਦਾ ਮੁਲਜ਼ਮ ਹੋਇਆ ਗ੍ਰਿਫ਼ਤਾਰ

ਅੰਮ੍ਰਿਤਸਰ, 29 ਅਕਤੂਬਰ (ਰੇਸ਼ਮ ਸਿੰਘ)-ਰਣਜੀਤ ਐਵਨਿਊ ਦੇ ਇਕ ਰੈਸਟੋਰੈਂਟ ’ਚ ਕੰਮ ਕਰਦੇ 2 ਹੈਲਪਰਾਂ ਦੀ ਲੜਾਈ ’ਚ ਇਕ ਨੇ ਦੂਜੇ ਦਾ ਛੁਰੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਤਲ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਿਸ ਪਾਸੋਂ ਕਤਲ ਲਈ ਵਰਤੀ ਗਈ ਛੁਰੀ ਵੀ ਬਰਾਮਦ ਕਰ ਲਈ ਗਈ ਹੈ।

ਅਜੀਤ ਡੈਸਕ 30-10-2026
ਅੰਮ੍ਰਿਤਸਰ, 29 ਅਕਤੂਬਰ (ਰੇਸ਼ਮ ਸਿੰਘ)-ਰਣਜੀਤ ਐਵਨਿਊ ਦੇ ਇਕ ਰੈਸਟੋਰੈਂਟ ’ਚ ਕੰਮ ਕਰਦੇ 2 ਹੈਲਪਰਾਂ ਦੀ ਲੜਾਈ ’ਚ ਇਕ ਨੇ ਦੂਜੇ ਦਾ ਛੁਰੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਕਤਲ ਦੇ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਿਸ ਪਾਸੋਂ ਕਤਲ ਲਈ ਵਰਤੀ ਗਈ ਛੁਰੀ ਵੀ ਬਰਾਮਦ ਕਰ ਲਈ ਗਈ ਹੈ। ਇਹ ਜਾਣਕਾਰੀ ਦਿੰਦਿਆਂ ਏ.ਸੀ.ਪੀ. ਗਗਨਦੀਪ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਸਚਿਨ ਵਾਸੀ ਬਿਸਵਾ ਕਠੂਆ ਬਿਹਾਰ ਹਾਲ ਨਵੀਂ ਆਬਾਦੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਜ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਵੇਲੀ ਰੈਸਟੋਰੈਂਟ ’ਚ ਹੈਲਪਰ ਦਾ ਕੰਮ ਕਰਦੇ ਅੰਗਦ ਤੇ ਸਚਿਨ ਨਾਮ ਦੇ ਵਿਅਕਤੀਆਂ ਦੀ ਲੜਾਈਂ ਹੋਈ ਹੈ ਅਤੇ ਜਿਸ ’ਚ ਅੰਗਦ ਨੂੰ ਛੁਰੀ ਮਾਰ ਕੇ ਜ਼ਖ਼ਮੀਂ ਕਰ ਦਿੱਤਾ ਗਿਆ ਸੀ ਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸਦੀ ਮੌਤ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਗ੍ਰਿਫ਼ਤਾਰੀ ਪੁਲਿਸ ਵਲੋਂ 2 ਘੰਟਿਆਂ ਦੇ ਅੰਦਰ ਅੰਦਰ ਕਰਕੇ ਮਾਮਲੇ ਨੂੰ ਸੁਲਝਾ ਲਿਆ ਗਿਆ ਹੈ। 29 ਏਐਸਆਰ69
ਪਿਛਲੀ ਖ਼ਬਰ ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ‘ਫਿਊਜ਼ਨ 2026’ ਅਧੀਨ ਕਰਵਾਏ ਵੱਖ ਵੱਖ ਮੁਕਾਬ... ਅਗਲੀ ਖ਼ਬਰ ਨਸ਼ਿਆਂ ਲਈ ਸੰਵੇਦਨਸ਼ੀਲ ਇਲਾਕੇ ਮਕਬੂਲਪੁਰਾ ’ਚ ਪੁਲਿਸ ਨੇ ਤੜਕਸਾਰ ਚਲਾਈ ਤਲਾਸ਼ੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।