20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਹਿਲਾ-ਪੁਰਸ਼ਾਂ ਦੀ ਇੰਟਰ-ਕਾਲਜ ਖੋ-ਖੋ ਲੀਗ ਸ਼ੁਰੂ

ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ.

ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ 20-10-2026
ਅੰਮ੍ਰਿਤਸਰ, 19 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਕਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ, ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਦੇ ਪ੍ਰਬੰਧਾਂ ਤੇ ਇੰਚਾਰਜ ਕੋਚ ਲਖਵੀਰ ਸਿੰਘ ਦੀ ਨਿਗਰਾਨੀ ਹੇਠ ਲੜਕੇ ਲੜਕੀਆਂ ਦੀ ਇੰਟਰ ਕਾਲਜ ਲੀਗ ਖੋ-ਖੋ ਪ੍ਰਤੀਯੋਗਤਾ ਸ਼ੁਰੂ ਹੋ ਗਈ। ਜਿਸ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ ਦੇ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ਦੇ ਸੈਂਕੜੇ ਚੋਟੀ ਦੇ ਖੋ-ਖੋ ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਖੇਡ ਪ੍ਰਤੀਯੋਗਤਾ ਦਾ ਸ਼ੁੱਭਾਰੰਭ ਕੌਮੀ ਇੰਟਰ ’ਵਰਸਿਟੀ ਖਿਡਾਰਨ ਤੇ ਸਾਫਟ ਬਾਲ ਗੋਲਡ ਮੈਡਲਿਸਟ ਨਿਰਮਲ ਕੌਰ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਕੀਤਾ। ਲੜਕੀਆਂ ਦੇ ਉਦਘਾਟਨੀ ਮੈਚ ਦੇ ਦੌਰਾਨ ਐੱਸ. ਡੀ. ਕਾਲਜ ਫਾਰ ਵਿਮੈਨ ਜਲੰਧਰ ਦੀ ਟੀਮ ਨੇ ਖਾਲਸਾ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੀ ਟੀਮ ਨੂੰ 1 ਦੇ ਮੁਕਾਬਲੇ 1 0 ਅੰਕਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ। ਦੂਜੇ ਮੈਚ ਦੌਰਾਨ ਦੁਆਬਾ ਕਾਲਜ ਜਲੰਧਰ ਦੀ ਟੀਮ ਨੇ ਖਾਲਸਾ ਕਾਲਜ ਫਾਰ ਵਿਮੈਨ ਦੀ ਟੀਮ ਨੂੰ 2 ਦੇ ਮੁਕਾਬਲੇ 3 ਅੰਕਾਂ ਦੇ ਫਰਕ ਨਾਲ ਜਦੋਂ ਕਿ ਐੱਚ. ਐ ੱਮ. ਵੀ. ਜਲੰਧਰ ਦੀ ਟੀਮ ਨੇ ਦੁਆਬਾ ਕਾਲਜ ਦੀ ਟੀਮ ਨੂੰ 3 ਦੇ ਮੁਕਾਬਲੇ 11 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਪੁਰਸ਼ ਵਰਗ ਦੇ ਪਲੇਠੇ ਮੈਚ ਦੇ ਦੌਰਾਨ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਦੀ ਟੀਮ ਨੇ ਦੁਆਬਾ ਕਾਲਜ ਜਲੰਧਰ ਦੀ ਟੀਮ ਨੂੰ 2 ਦੇ ਮੁਕਾਬਲੇ 13 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਡੀ. ਏ. ਵੀ. ਕਾਲਜ ਜਲੰਧਰ ਦੀ ਟੀਮ ਨੇ ਦੁਆਬਾ ਕਾਲਜ ਜਲੰਧਰ ਦੀ ਟੀਮ ਨੂੰ 8 ਦੇ ਮੁਕਾਬਲੇ 11 ਅੰਕਾਂ ਦੇ ਫਰਕ ਨਾਲ, ਡੀ. ਏ. ਵੀ. ਜਲੰਧਰ ਦੀ ਟੀਮ ਨੇ ਇਕ ਹੋਰ ਮੈਚ ਦੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ 0 ਦੇ ਮੁਕਾਬਲੇ 12 ਅੰਕਾਂ ਦੇ ਫਰਕ ਨਾਲ ਹਰਾ ਕੇ ਜਿੱਤ ਦਰਜ ਕੀਤੀ। ਜਦੋਂਕਿ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਜੀ. ਐੱਨ. ਡੀ. ਯੂ. ਕੈਂਪਸ ਦੇ ਵਿਰੁੱਧ ਵਾਕ ਓੁਵਰ ਮਿਲਿਆ। ਇਸ ਮੌਕੇ ਪਿਸ਼ੌਰਾ ਸਿੰਘ ਧਾਰੀਵਾਲ, ਰਾਜ ਕੁਮਾਰ, ਅਮਿਤ ਕੁਮਾਰ ਪਹਿਲਵਾਨ, ਸੰਜੂ ਪਾਸੀ, ਗੁਰਵਿੰਦਰ ਕੌਰ (ਸਾਰੇ ਕੋਚ) ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਬੀ.ਕੇ. ਡੀ.ਏ.ਵੀ. ਕਾਲਜ ਵਲੋਂ ‘ਵਿਜ਼ਨ ਟੂ ਵੈਂਚਰ : ਯੁਵਾ ਇਨੋਵੇਸ਼ਨ ਮੇਲਾ 3.0’ ਦਾ ਸਮਾਪਨ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਨੇ ਮਨੋਵਿਗਿਆਨਕ ਥ੍ਰਿਲਰ ‘ਕਰਸਡ ਬਾਏ ਸ਼ੈਡੋਜ਼’ ਲਿਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।