20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਰੂਹੇ ਵਲੋਂ ਅੰਮ੍ਰਿਤਸਰ ’ਚ ਨਵੇਂ ਸਟੋਰ ਦੀ ਸ਼ਾਨਦਾਰ ਸ਼ੁਰੂਆਤ

ਅੰਮ੍ਰਿਤਸਰ, (ਅ. ਬ.)

ਅਜੀਤ ਡੈਸਕ 20-10-2026
ਅੰਮ੍ਰਿਤਸਰ, (ਅ.ਬ.)- ਰਸੋਈ ਅਤੇ ਬਾਥਰੂਮ ਫਿਟਿੰਗਜ਼ ਦੇ ਪ੍ਰੀਮੀਅਮ ਬ੍ਰਾਂਡ ਰੂਹੇ ਵੱਲੋਂ ‘ਦਿ ਗੈਲਰੀ ਬਾਇ ਹਰਬੰਸ’ ਨਾਲ ਸਾਂਝੇਦਾਰੀ ਕਰਦਿਆਂ ਅੰਮ੍ਰਿਤਸਰ ਵਿਖੇ ਆਪਣੇ ਨਵੇਂ ਸਟੋਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਹ ਉਦਘਾਟਨ ਰੂਹੇ ਦੇ ਆਫ਼ਲਾਈਨ ਰਿਟੇਲ ਕਾਰੋਬਾਰ ਦੇ ਵਿਸਥਾਰ ਵੱਲ ਇਕ ਅਹਿਮ ਕਦਮ ਹੈ। ਇਸ ਪਹਿਲਕਦਮੀ ਰਾਹੀਂ ਕੰਪਨੀ ਆਪਣੇ ਉਤਪਾਦਾਂ ਦੀ ਵਿਸ਼ਾਲ ਰੇਂਜ ਪੰਜਾਬ ਦੇ ਘਰਾਂ ਦੇ ਮਾਲਕਾਂ, ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ ਅਤੇ ਕਾਰੋਬਾਰੀ ਪੇਸ਼ੇਵਰਾਂ ਦੇ ਹੋਰ ਨੇੜੇ ਲੈ ਕੇ ਆਈ ਹੈ। ਇਸ ਵਿਸ਼ੇਸ਼ ਮੌਕੇ ’ਤੇ ਰੂਹੇ ਵੱਲੋਂ ਗਾਹਕਾਂ ਨੂੰ 20 ਨਵੰਬਰ, 2026 ਤੱਕ 50 ਫ਼ੀਸਦੀ ਤੱਕ ਦੀ ਛੋਟ ਵੀ ਦਿੱਤੀ ਜਾ ਰਹੀ ਹੈ। ਨਵਾਂ ਸਟੋਰ ਗਾਹਕਾਂ ਅਤੇ ਉਦਯੋਗ ਨਾਲ ਜੁੜੇ ਮਾਹਿਰਾਂ ਨੂੰ ਬ੍ਰਾਂਡ ਦੇ ਆਧੁਨਿਕ ਡਿਜ਼ਾਈਨ ਅਤੇ ਬਿਹਤਰੀਨ ਗੁਣਵੱਤਾ ਵਾਲੇ ਉਤਪਾਦਾਂ ਨੂੰ ਨੇੜਿਓਂ ਦੇਖਣ, ਪਰਖਣ ਅਤੇ ਉਨ੍ਹਾਂ ਦਾ ਤਜਰਬਾ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਸਟੋਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਸਟੋਰ ਦਾ ਵਿਸ਼ੇਸ਼ ਦੌਰਾ ਕਰਵਾਉਣ ਦੇ ਨਾਲ-ਨਾਲ ‘ਦਿ ਗੈਲਰੀ ਬਾਇ ਹਰਬੰਸ’ ਨੂੰ ਡੀਲਰਸ਼ਿਪ ਸਰਟੀਫਿਕੇਟ ਵੀ ਸੌਂਪਿਆ ਗਿਆ।
ਪਿਛਲੀ ਖ਼ਬਰ ਗੈਰੀ ਪੁਰੇਵਾਲ ਨੇ ਚੋਣ ਮੁਹਿੰਮ ’ ਚ ਲਿਆਂਦੀ ਤੇਜ਼ੀ ਅਗਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਸਾਹਿਬ ਪੁਲਿਸ ਕਾਲੋਨੀ ਅਜਨਾਲਾ ਰੋਡ ਵਿਖੇ ਗੁਰਮਤਿ ਸਮਾਗਮ ਸਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।