ਥਾਣਾ ਬੀ.ਡਵੀਜ਼ਨ ਖੇਤਰ ’ਚ ਹੋਈ ਲੜਾਈ ਝਗੜੇ ਉਪਰੰਤ ਚੱਲੀ ਗੋਲੀ
ਅੰਮ੍ਰਿਤਸਰ, 10 ਸਤੰਬਰ (ਰੇਸ਼ਮ ਸਿੰਘ)-ਇਥੇ ਸ਼ਹੀਦ ਊਧਮ ਸਿੰਘ ਨਗਰ ਵਿਖੇ ਪੁਰਾਣੀ ਰੰਜਿਸ਼ ਕਾਰਨ ਇਕ ਵਿਅਕਤੀ ਦੀ ਕੁੱਟਮਾਰ ਕਰਨ ਤੇ ਜਾਨਲੇਵਾ ਹਮਲਾ ਕਰਨ ਲਈ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਉਪਰੰਤ ਪੁਲਿਸ ਵਲੋਂ ਥਾਣਾ ਬੀ. ਡਵੀਜ਼ਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ’ਚ ਇਕ ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਕਿ ਬਾਕੀ ਹੋਰਾਂ ਦੀ ਭਾਲ ਜ਼ਾਰੀ ਹੈ।
ਡੀ.ਸੀ.ਪੀ. ਸ਼ਹਿਰੀ ਜਸਕਰਨਜੀਤ ਸਿੰਘ ਤੇਜਾ ਗੋਲੀ ਚੱਲਣ ਦੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ। ਤਸਵੀਰ : ਹਰਜੀਤ ਸਿੰਘ
11-09-2026