04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਬਜ਼ੁਰਗ ਕਿਸਾਨ ਨੇ ਇੰਦਰਾ ਕਾਲੋਨੀ ਦੀ ਪੰਚਾਇਤ 'ਤੇ ਜ਼ਮੀਨ ਦੇ ਕੁਝ ਹਿੱਸੇ 'ਚ ਜਬਰੀ ਕਬਜ਼ਾ ਕਰਨ ਦਾ ਲਗਾਇਆ ਦੋਸ਼ <br/>

ਅਜੀਤ ਡੈਸਕ 22-05-2026
ਰਾਜਾਸਾਂਸੀ, 21 ਮਈ (ਹਰਦੀਪ ਸਿੰਘ ਖੀਵਾ)-ਪਿੰਡ ਮੀਰਾਂਕੋਟ ਕਲਾਂ ਦੇ ਇਕ ਬਜ਼ੁਰਗ ਕਿਸਾਨ ਵਲੋਂ ਮੀਰਾਂਕੋਟ ਦੀ ਆਬਾਦੀ ਇੰਦਰਾ ਕਾਲੋਨੀ ਦੀ ਪੰਚਾਇਤ ਵਲੋਂ ਧੱਕੇਸ਼ਾਹੀ ਨਾਲ ਜ਼ਮੀਨ ਦੇ ਦੋ ਕਰਮਾਂ ਹਿੱਸੇ ਨੂੰ ਦੋ ਕਰਮਾਂ ਗਲੀ ਨਾਲ ਜੋੜਨ ਦਾ ਦੋਸ਼ ਲਗਾਇਆ ਹੈ | ਦੋਸ਼ ਵਿਚ ਕਿਹਾ ਹੈ ਇਹ ਗਲੀ ਕੇਵਲ ਦੋ ਕਰਮਾਂ ਦੀ ਹੈ ਅਤੇ ਉਸ ਦੀ ਜ਼ਮੀਨ ਦੇ ਦੋ ਕਰਮਾਂ ਹਿੱਸੇ ਨੂੰ ਨਾਜਾਇਜ਼ ਤੌਰ 'ਤੇ ਨਾਲ ਜੋੜ ਕੇ ਗਲੀ ਨੂੰ ਚਾਰ ਕਰਮਾਂ ਬਣਾ ਲਿਆ ਗਿਆ ਹੈ | ਇਸ ਸੰਬੰਧੀ ਬਜ਼ੁਰਗ ਕਿਸਾਨ ਦਲਜੀਤ ਸਿੰਘ ਫੌਜੀ ਪੁੱਤਰ ਭਾਨ ਸਿੰਘ ਵਾਸੀ ਮੀਰਾਂਕੋਟ ਕਲਾਂ ਨੇ ਦੱਸਿਆ ਕਿ ਉਕਤ ਪਿੰਡ ਦੇ ਮੌਜੂਦਾ ਸਰਪੰਚ ਹਰਦੀਪ ਸਿੰਘ ਤੇ ਬਲਾਕ ਸੰਮਤੀ ਵੇਰਕਾ ਦੇ ਚੇਅਰਮੈਨ ਪ੍ਰਕਾਸ਼ ਸਿੰਘ ਬਾਦਲ ਸਮੇਤ ਪੰਚਾਇਤ ਵਲੋਂ ਸਰਕਾਰੀ ਗ੍ਰਾਂਟਾਂ ਦੀ ਦੁਰਵਰਤੋਂ ਕਰਦਿਆਂ ਮੇਰੀ ਜਗ੍ਹਾ ਵਿਚ ਜਬਰਦਸਤੀ ਇੱਟਾਂ ਰੱਖਕੇ ਕੰਧ ਕਰਨ ਰਸਤਾ ਰੋਕਣ ਤੋਂ ਬਾਅਦ ਅੱਗੇਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਪੀੜਤ ਉਕਤ ਕਿਸਾਨ ਨੇ ਕਿਹਾ ਇਹ ਜ਼ਮੀਨ ਖਸਰਾ ਨੰ: 48/15/1, ਵਾਕਿਆ ਰਕਬਾ ਮੀਰਾਂਕੋਟ ਕਲਾਂ 'ਚ ਸਥਿਤ ਹੈ, ਜਿਸਤੇ ਕਾਸ਼ਤ ਕਰ ਰਿਹਾ ਹਾਂ ਤੇ ਮੌਕੇ 'ਤੇ ਕਣਕ ਦੀ ਕਾਸ਼ਤ ਕੀਤੀ ਹੋਈ ਤੇ ਮੇਰੀ ਕਣਕ ਦੀ ਫ਼ਸਲ ਪੁੱਟ ਕੇ ਨਾਜਾਇਜ਼ ਕੰਧ ਬਣਾਈ ਗਈ ਹੈ ਤੇ ਕਣਕ ਦੀ ਫ਼ਸਲ ਖ਼ਰਾਬ ਕਰਕੇ ਉਸ ਜਗ੍ਹਾ ਵਿਚ ਨਾਜਾਇਜ਼ ਇੱਟਾਂ ਰੱਖੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਮੈਨੂੰ ਤੰਗ ਤੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਕਰ ਰਹੇ ਹਨ | ਉਕਤ ਪੀੜਤ ਕਿਸਾਨ ਨੇ ਕਿਹਾ ਕਿ ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਕੰਬੋਅ ਵਿਖੇ ਵੀ ਕਈ ਦਰਖ਼ਾਸਤਾਂ ਦਿੱਤੀਆਂ ਹਨ ਤੇ ਇਨਸਾਫ਼ ਲੈਣ ਲਈ ਥਾਣੇ ਤੇ ਹੋਰ ਦਫਤਰਾਂ ਦੇ ਚੱਕਰ ਕਟ ਰਿਹਾ ਹਾਂ ਪ੍ਰੰਤੂ ਕੋਈ ਇਨਸਾਫ਼ ਨਹੀਂ ਮਿਲ ਰਿਹਾ | ਇਸ ਸੰਬੰਧੀ ਜਦ ਪਿੰਡ ਦੇ ਸਰਪੰਚ ਹਰਦੀਪ ਸਿੰਘ ਤੇ ਪਿੰਡ ਦੇ ਹੀ ਵਸਨੀਕ ਤੇ ਬਲਾਕ ਸੰਮਤੀ ਵੇਰਕਾ ਦੇ ਚੇਅਰਮੈਨ ਪ੍ਰਕਾਸ਼ ਸਿੰਘ ਬਾਦਲ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਉਕਤ ਕਿਸਾਨ ਵਲੋਂ ਲਗਾਏ ਗਏ ਦੋਸ਼ਾਂ ਨੂੰ ਮੂਲੋਂ ਨਕਾਰਦਿਆਂ ਕਿਹਾ ਕਿ ਇਹ ਗਲੀ ਕਰੀਬ 25 ਵਰਿ੍ਹਆਂ ਤੋਂ ਚਲਦੀ ਆ ਰਹੀ ਹੈ ਤੇ ਪਹਿਲੀਆਂ ਪੰਚਾਇਤਾਂ ਵਲੋਂ ਉਲੀਕੀ ਗਲੀ ਤੇ ਹੀ ਉਨ੍ਹਾਂ ਵਲੋਂ ਗਲੀ ਦੀ ਸਾਈਡ 'ਤੇ ਕੰਧ ਕਰਕੇ ਗਲੀ ਨੂੰ ਉੁੱਚਾ ਚੁੱਕਿਆ ਗਿਆ ਹੈ ਜੋ ਕਿ ਉਕਤ ਕਿਸਾਨ ਵਲੋਂ ਲਗਾਏ ਗਏ ਬੁਨਿਆਦ ਤੇ ਝੂਠ ਦਾ ਪੁਲੰਦਾ ਹਨ | ਇਸ ਸੰਬੰਧੀ ਜਦ ਪੰਚਾਇਤ ਸਕੱਤਰ ਰਾਜਮਨਿੰਦਰ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਅਤੇ ਗਲੀ ਦੀ ਮਿਣਤੀ ਲਈ ਅਰਜ਼ੀ ਦਿੱਤੀ ਹੋਈ ਹੈ ਜਲਦੀ ਹੀ ਮਿਣਤੀ ਕੀਤੀ ਜਾਵੇਗੀ |


ਪੰਚਾਇਤ ਵਲੋਂ ਕਬਜ਼ੇ ਦੇ ਦੋਸ਼ ਲਾਉਂਦਿਆਂ ਜ਼ਮੀਨ ਤੇ ਗਲੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਦਲਜੀਤ ਸਿੰਘ ਮੀਰਾਂਕੇਟ ਕਲਾਂ | ਤਸਵੀਰ : ਹਰਦੀਪ ਸਿੰਘ ਖੀਵਾ


ਪਿਛਲੀ ਖ਼ਬਰ 28 ਦੇ ਧਰਨੇ-ਮੁਜ਼ਾਹਰੇ ਸੰਬੰਧੀ ਲੇਬਰ ਮਜ਼ਦੂਰਾਂ ਨਾਲ ਮੀਟਿੰਗ ਅਗਲੀ ਖ਼ਬਰ ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਵਲੋਂ 'ਹੁਨਰ ਅਤੇ ਸਿੱਖਿਆ' ਵਿਸ਼ੇ 'ਤੇ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।