04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਵਲੋਂ 'ਹੁਨਰ ਅਤੇ ਸਿੱਖਿਆ' ਵਿਸ਼ੇ 'ਤੇ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 22-05-2026
ਅੰਮਿ੍ਤਸਰ, 21 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ ਖ਼ਾਲਸਾ ਯੂਨੀਵਰਸਿਟੀ ਦੇ ਸਹਿਯੋਗ ਨਾਲ 'ਹੁਨਰ ਅਤੇ ਸਿੱਖਿਆ 'ਚ ਬਾਹਰੀ ਉਤਮਤਾ ਲਈ ਅੰਦਰੂਨੀ ਤਬਦੀਲੀ' ਵਿਸ਼ੇ 'ਤੇ 6 ਦਿਨਾ ਆਨਲਾਈਨ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐੱਫ.ਡੀ.ਪੀ.) ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਐੱਚ. ਆਰ. ਸੀ. ਈ. ਐੱਮ., ਐੱਮ. ਐੱਮ. ਸੀ. ਓ. ਈ., ਸੰਜੇ ਬੋਹੜੇ ਗਰੁੱਪ ਆਫ਼ ਇੰਸਟੀਚਿਊਟਸ, ਏ. ਕੇ. ਜੀ. ਈ. ਸੀ., ਗੁਰੂ ਨਾਨਕ ਦੇਵ ਯੂਨੀਵਰਸਿਟੀ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਯੂਨੀਵਰਸਿਟੀ, ਸਰਕਾਰੀ ਮੈਡੀਕਲ ਕਾਲਜ, ਫੋਰ ਐੱਸ. ਕਾਲਜ ਆਫ਼ ਕਾਮਰਸ ਫਾਰ ਵੁਮੈਨ, ਤਿਲਕ ਕਾਲਜ ਆਫ਼ ਐਜੂਕੇਸ਼ਨ, ਐੱਲ. ਐੱਲ. ਆਰ. ਆਈ. ਈ. ਟੀ., ਐੱਸ. ਆਰ. ਗੌਰਮਿੰਟ ਕਾਲਜ ਫਾਰ ਵੂਮੈਨ, ਵੀ. ਵੀ. ਐੱਮ. ਯੂ., ਜੇ. ਆਈ. ਆਈ. ਟੀ., ਐੱਸ. ਬੀ. ਜੇ. ਐੱਸ. ਖਾਲਸਾ ਕਾਲਜ ਅਤੇ ਦੇਸ਼ ਭਰ ਦੀਆਂ ਕਈ ਹੋਰ ਸੰਸਥਾਵਾਂ ਸਮੇਤ ਵੱਖ-ਵੱਖ ਪ੍ਰਸਿੱਧ ਸੰਸਥਾਵਾਂ ਦੇ ਅਧਿਆਪਕਾਂ ਅਤੇ ਵਿਦਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ | ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੌਰਾਨ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਪੇਸ਼ਾਵਰ ਉਤਮਤਾ ਹਾਸਿਲ ਕਰਨ ਲਈ ਅੰਦਰੂਨੀ ਵਿਕਾਸ ਅਤੇ ਆਤਮ-ਜਾਗਰੂਕਤਾ ਦੀ ਮਹੱਤਤਾ ਉਜਾਗਰ ਕਰਦਿਆਂ ਕਿਹਾ ਕਿ ਸਿੱਖਿਆ ਸਿਰਫ਼ ਹੁਨਰ ਵਿਕਾਸ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਅਧਿਆਪਕਾਂ ਅਤੇ ਵਿਦਿਆਰਥੀਆਂ 'ਚ ਭਾਵਨਾਤਮਕ ਸੰਤੁਲਨ, ਨੈਤਿਕਤਾ ਅਤੇ ਮਨੁੱਖੀ ਮੁੱਲਾਂ ਦਾ ਵਿਕਾਸ ਵੀ ਕਰਨਾ ਚਾਹੀਦਾ ਹੈ | ਇਸ ਪ੍ਰੋਗਰਾਮ 'ਚ ਡਾ. ਸ਼੍ਰੀਕਾਂਤ ਕਲੂਰਕਰ, ਮੁਖੀ ਖੋਜ, ਇੰਸਟੀਚਿਊਟ ਫਾਰ ਸਟੱਡੀਜ਼ ਇਨ ਵੈਦਿਕ ਸਾਇੰਸਜ਼, ਵਿਸ਼ਵ ਗਲੋਬਲ, ਸ਼ਿਵਪੁਰੀ ਅੱਕਲਕੋਟ, ਸੋਲਾਪੁਰ, ਮਹਾਰਾਸ਼ਟਰ; ਡਾ. ਦੀਪਕ ਐਲ. ਵਾਈਕਰ, ਕਾਰਜਕਾਰੀ ਕਮੇਟੀ ਮੈਂਬਰ, ਦ ਆਈ. ਈ. ਈ. ਈ. ਐਜੂਕੇਸ਼ਨ ਸੋਸਾਇਟੀ ਚੈਪਟਰ, ਸਿੰਗਾਪੁਰ ਪ੍ਰੋਫੈਸਰ ਕਸ਼ਿਤਿਜ ਪਟੁਕਲੇ, ਭੀਸ਼ਮ ਸਨਾਤਨ ਵੈਦਿਕ ਹਿੰਦੂ ਯੂਨੀਵਰਸਿਟੀ, ਅਮਰੀਕਾ ਅਤੇ ਕੇਂਦਰੀ ਸੰਸਕਿ੍ਤ ਯੂਨੀਵਰਸਿਟੀ ਦਿੱਲੀ ਦੇ ਪ੍ਰੋਫੈਸਰ ਅਤੇ ਭੀਸ਼ਮ ਸਕੂਲ ਆਫ਼ ਇੰਡੀਅਨ ਨਾਲੇਜ ਸਿਸਟਮ, ਪੁਣੇ ਦੇ ਸੰਸਥਾਪਕ; ਸ੍ਰੀਮਤੀ ਅਮੀਸ਼ਾ ਪਰਮਾਰ, ਮਰਾਠਵਾੜਾ ਮਿੱਤਰ ਮੰਡਲ ਦੇ ਕਾਲਜ ਆਫ਼ ਇੰਜੀਨੀਅਰਿੰਗ, ਪੁਣੇ 'ਚ ਸਹਾਇਕ ਪ੍ਰੋਫੈਸਰ; ਡਾ. ਗੌਰਵ ਸ਼ਿਵਾਜੀ ਵਾਘ, ਸਾਈਬਰ ਸੁਰੱਖਿਆ ਮਾਹਿਰ, ਨਿਊਯਾਰਕ; ਡਾ. ਸ਼ਰਵੰਤੀ ਜੋਸ਼ੀ, ਮਰਾਠਵਾੜਾ ਮਿੱਤਰ ਮੰਡਲ ਦੇ ਕਾਲਜ ਆਫ਼ ਇੰਜੀਨੀਅਰਿੰਗ, ਪੁਣੇ, ਮਹਾਰਾਸ਼ਟਰ 'ਚ ਐਸੋਸੀਏਟ ਪ੍ਰੋਫੈਸਰ ਅਤੇ ਐਸੋਸੀਏਟ ਡੀਨ ਆਰ. ਐਂਡ ਡੀ. ਅਤੇ ਡਾ. ਆਨੰਦ ਪ੍ਰਕਾਸ਼, ਪ੍ਰੋਫੈਸਰ ਅਤੇ ਸੈਂਟਰ ਆਫ਼ ਐਕਸੀਲੈਂਸ, ਪੁਣੇ, ਮਹਾਰਾਸ਼ਟਰ ਵਿਚ ਐੱਨਆਈਸੀਐੱਮਏਆਰ ਯੂਨੀਵਰਸਿਟੀ ਦੇ ਸਕੂਲ ਆਫ਼ ਪ੍ਰੋਜੈਕਟ ਮੈਨੇਜਮੈਂਟ ਵਿਖੇ ਸੈਂਟਰ ਆਫ਼ ਐਕਸੀਲੈਂਸ ਦੇ ਮੁਖੀ ਸ਼ਾਮਿਲ ਹੋਏ | ਇਸ ਪ੍ਰੋਗਰਾਮ ਦੇ ਸੈਸ਼ਨਾਂ ਦੌਰਾਨ ਬੁਲਾਰਿਆਂ ਵਲੋਂ 'ਹੁਨਰ ਅਤੇ ਸਿੱਖਿਆ 'ਚ ਬਾਹਰੀ ਉਤਮਤਾ ਲਈ ਅੰਦਰੂਨੀ ਤਬਦੀਲੀ, 'ਸਮਾਰਟ, ਸਾਫ਼-ਸੁਥਰੀ ਅਤੇ ਹਰੀ ਸੋਚ ਦਾ ਵਿਕਾਸ, 'ਆਧੁਨਿਕ ਸਿੱਖਿਆ ਪ੍ਰਣਾਲੀ 'ਚ ਆਈ. ਕੇ. ਐੱਸ. ਨੂੰ ਸ਼ਾਮਿਲ ਕਰਨ ਦੀਆਂ ਚੁਣੌਤੀਆਂ', 'ਜਨਰਲ ਜ਼ੈੱਡ' ਕਲਾਸਰੂਮ 'ਚ ਸਬੰਧ ਅਤੇ ਸਿੱਖਣ ਨੂੰ ਮਜ਼ਬੂਤ ਕਰਨਾ, 'ਅਧਿਆਪਕ ਦੀ ਅੰਦਰੂਨੀ ਸਥਿਰਤਾ ਅਤੇ ਕਲਾਸਰੂਮ 'ਚ ਉਤਮਤਾ', 'ਵੇਦਿਕ ਸਫ਼ਲਤਾ ਦੇ ਪੰਜ ਨਿਯਮਾਂ ਰਾਹੀਂ ਬਾਹਰੀ ਉਤਮਤਾ', 'ਸਮਾਰਟ ਟੈਕਨਾਲੋਜੀ ਦੇ ਯੁੱਗ 'ਚ ਇੰਜੀਨੀਅਰਿੰਗ ਅਧਿਆਪਨ 'ਚ ਨਵਾਚਾਰ' ਅਤੇ 'ਭਾਰਤੀ ਨਿਰਮਾਣ ਕੰਪਨੀਆਂ 'ਚ ਜੀਵਨ ਸੰਤੁਸ਼ਟੀ ਵਧਾਉਣ ਲਈ ਭਾਰਤੀ ਗਿਆਨ ਪ੍ਰਣਾਲੀ ਦੀ ਭੂਮਿਕਾ' ਵਰਗੇ ਵਿਸ਼ਿਆਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਇਸ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੀ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਬੁਲਾਰਿਆਂ, ਪ੍ਰਬੰਧਕਾਂ, ਅਧਿਆਪਕਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ |


ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਲੋਂ 'ਹੁਨਰ ਅਤੇ ਸਿੱਖਿਆ' ਵਿਸ਼ੇ 'ਤੇ ਆਨਲਾਈਨ ਕਰਵਾਏ ਗਏ ਪ੍ਰੋਗਰਾਮ ਦੌਰਾਨ ਡਾ. ਸੁਰਿੰਦਰ ਕੌਰ, ਡਾ. ਮੰਜੂ ਬਾਲਾ ਤੇ ਹੋਰ ਬੁਲਾਰੇ | ਅਜੀਤ ਤਸਵੀਰ


ਪਿਛਲੀ ਖ਼ਬਰ ਬਜ਼ੁਰਗ ਕਿਸਾਨ ਨੇ ਇੰਦਰਾ ਕਾਲੋਨੀ ਦੀ ਪੰਚਾਇਤ 'ਤੇ ਜ਼ਮੀਨ ਦੇ ਕੁਝ ਹਿੱਸੇ 'ਚ ਜਬਰੀ ਕਬਜ਼ਾ ਕਰਨ ਦਾ ਲਗਾਇਆ ਦੋਸ਼ <br/... ਅਗਲੀ ਖ਼ਬਰ ਸਤਨਾਮ ਸਿੰੰਘ ਗਿੱਲ ਨੂੰ ਮਿਲੀ ਸਿਆਸਤ 'ਚ ਅਹਿਮ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।