ਹੁਣ ਐਸ.ਐਚ.ਓ. ਤੇ ਮੁਨਸ਼ੀ ਲਈ ਆਮ ਲੋਕਾਂ ਦਾ ਫੋਨ ਚੁੱਕਣਾ ਹੋਵੇਗਾ ਲਾਜ਼ਮੀ
ਅੰਮ੍ਰਿਤਸਰ, 3 ਨਵੰਬਰ (ਰੇਸ਼ਮ ਸਿੰਘ)-ਅਕਸਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਥਾਣਿਆਂ ’ਚ ਲੋੜ ਪੈਣ ’ਤੇ ਪੁਲਿਸ ਮੁਲਾਜ਼ਮ ਫ਼ੋਨ ਨਹੀਂ ਚੁੱਕਦੇ ਜਿਸ ਕਾਰਨ ਲੋਕਾਂ ਦਾ ਪੁਲਿਸ ਨਾਲ ਰਾਬਤਾ ਨਹੀਂ ਹੁੰਦਾ ਤੇ ਕਿਸੇ ਐਮਰਜੈਂਸੀ ’ਚ ਪੁਲਿਸ ਮੌਕੇ ’ਤੇ ਨਹੀਂ ਪੁੱਜਦੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਹੈਲਪ ਲਾਈਨ ਨੰਬਰ ਜ਼ਾਰੀ ਕੀਤੇ ਹਨ ਤੇ ਲੋਕ ਲੋੜ ਪੈਣ ’ਤੇ ਸੰਪਰਕ ਹੈਲਪ ਲਾਈਨ ਨੰਬਰਾਂ ਰਾਹੀਂ ਲੋੜ ਪੈਣ ’ਤੇ ਸਬੰਧਤ ਥਣਿਆਂ ਦੇ ਐਸ.
ਅਜੀਤ ਡੈਸਕ
04-11-2026