17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਇਕ ਪਾਸੇ ਐਲਾਨੀਆਂ ਸੜਕਾਂ 'ਤੇ ਨਹੀਂ ਲਗਾਈਆਂ ਗਈਆਂ ਸੂਚਨਾ ਤਖ਼ਤੀਆਂ

ਭੰਡਾਰੀ ਪੁਲ ਦੀ ਤਸਵੀਰ | ਤਸਵੀਰ : ਹਰਜੀਤ ਸਿੰਘ
ਟਾਊਨ ਹਾਲ ਵਲੋਂ ਪਿੰਕ ਪਲਾਜ਼ਾ ਮਾਰਕੀਟ ਵਲ ਆਉਂਦੀ ਇੱਕਤਰਫ਼ਾ ਸੜਕ, ਜਿੱਥੇ 'ਪ੍ਰਵੇਸ਼ ਨਹੀਂ' ਬਾਰੇ ਕੋਈ ਸੂਚਨਾ ਤਖ਼ਤੀ ਨਹੀਂ ਲਗਾਈ ਗਈ ਹੈ | ਤਸਵੀਰ : ਹਰਜੀਤ ਸਿੰਘ
ਹਾਲ ਬਾਜ਼ਾਰ ਤੋਂ ਟਾਊਨ ਹਾਲ ਵੱਲ ਨੂੰ ਜਾਂਦੀ ਇੱਕਤਰਫ਼ਾ ਸੜਕ 'ਤੇ ਗਲਤ ਢੰਗ ਨਾਲ ਆ-ਜਾ ਰਹੇ ਵਾਹਨ | ਤਸਵੀਰ : ਹਰਜੀਤ ਸਿੰਘ
21-05-2026
ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਸ਼ਹਿਰ 'ਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਲਾਂ ਤੋਂ ਅੰਮਿ੍ਤਸਰ ਦੀਆਂ ਕੁਝ ਪ੍ਰਮੁੱਖ ਸੜਕਾਂ ਨੂੰ ਇੱਕਤਰਫ਼ਾ ਜਾਂ ਇਕ ਪਾਸੇ (ਵਨ-ਵੇ) ਐਲਾਨਿਆ ਹੋਇਆ ਹੈ, ਪਰ ਇਸ ਸੰਬੰਧੀ ਜ਼ਮੀਨੀ ਪੱਧਰ 'ਤੇ ਪੂਰੀ ਤਰ੍ਹਾਂ ਨਾਲ ਨਿਯਮਾਂ ਦੀ ਪਾਲਣਾ ਹੁੰਦੀ ਨਹੀਂ ਵਿਖਾਈ ਦਿੰਦੀ | ਟ੍ਰੈਫਿਕ ਪੁਲਿਸ ਕਦੇ-ਕਦੇ ਇਨ੍ਹਾਂ ਪੁਰਾਣੀਆਂ ਇਕ ਪਾਸੇ ਵਾਲੀਆਂ ਸੜਕਾਂ 'ਤੇ ਸਖ਼ਤੀ ਨਾਲ ਪਾਲਣਾ ਦਾ ਐਲਾਨ ਕਰਦੀ ਹੈ, ਪਰ ਨਾ ਤਾਂ ਸਥਾਈ ਤੌਰ 'ਤੇ ਜ਼ਮੀਨੀ ਪੱਧਰ 'ਤੇ ਕੋਈ ਗੰਭੀਰ ਕਦਮ ਚੁੱਕੇ ਜਾਂਦੇ ਹਨ ਅਤੇ ਨਾ ਹੀ ਇਨ੍ਹਾਂ ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਟ੍ਰੈਫਿਕ ਵਿਵਸਥਾ ਸੁਚਾਰੂ ਢੰਗ ਨਾਲ ਚੱਲਣ ਦੇ ਯੋਗ ਬਣਾਉਣ ਲਈ 'ਨੋ ਐਂਟਰੀ' ਲਿਖੀਆਂ ਸੂਚਨਾ ਤਖ਼ਤੀਆਂ ਹੀ ਲਗਾਈਆਂ ਗਈਆਂ ਹਨ | ਕੁਝ ਸ਼ਹਿਰਵਾਸੀਆਂ ਦਾ ਇਸ ਬਾਰੇ ਮੰਨਣਾ ਹੈ ਕਿ ਇਕ ਵਾਰ ਐਲਾਨ ਹੋਣ ਤੋਂ ਬਾਅਦ ਇਕ ਪਾਸੇ ਵਾਲੀਆਂ ਸੜਕਾਂ 'ਤੇ ਇਸ ਸੰਬੰਧੀ ਨਿਯਮਾਂ ਨੂੰ ਰੋਜ਼ਾਨਾ ਲਾਗੂ ਕਰਨਾ ਨਾ ਤਾਂ ਵਿਵਹਾਰਿਕ ਹੈ ਅਤੇ ਨਾ ਹੀ ਅਜਿਹੀ ਕੋਈ ਪਾਲਣਾ ਹੋ ਰਹੀ ਹੈ | ਇਸ ਲਈ ਵਾਹਨ ਚਾਲਕਾਂ ਨੂੰ ਖ਼ੁਦ ਜਾਗਰੂਕ ਹੋਣ ਦੀ ਜ਼ਰੂਰਤ ਹੈ | ਇਸ ਸਮੇਂ ਸ਼ਹਿਰ ਦੇ ਹਾਲ ਗੇਟ ਤੋਂ ਟਾਊਨ ਹਾਲ ਨੂੰ ਅਤੇ ਟਾਹਲੀ ਸਾਹਿਬ ਬਾਜ਼ਾਰ ਤੋਂ ਚੌਕ ਫ਼ਰੀਦ, ਕਟੜਾ ਸ਼ੇਰ ਸਿੰਘ, ਗਾਗਰ ਮਲ ਰੋਡ, ਸ਼ਹੀਦ ਮਦਨ ਲਾਲ ਢੀਂਗਰਾ ਰੋਡ ਤੋਂ ਹੁੰਦੇ ਹੋਏ ਪਿੰਕ ਪਲਾਜ਼ਾ ਮਾਰਕੀਟ ਤੱਕ ਆਉਂਦੀ ਸੜਕ 'ਤੇ ਇਕ ਪਾਸੇ ਦੀ ਵਰਤੋਂ ਅਮਲੀ ਤੌਰ 'ਤੇ ਕੀਤੀ ਜਾ ਰਹੀ ਹੈ, ਪਰ ਇੱਥੇ ਵੀ ਦਿਨ ਭਰ ਸੈਂਕੜੇ ਵਾਹਨ ਨਿਯਮਾਂ ਨੂੰ ਤੋੜਦੇ ਵਿਖਾਈ ਦਿੰਦੇ ਹਨ | ਇਸੇ ਤਰ੍ਹਾਂ ਦੀ ਸਥਿਤੀ ਮਜੀਠਾ ਰੋਡ ਚੌਕ ਤੋਂ ਥੋੜ੍ਹਾ ਅੱਗੇ ਪੈਟਰੋਲ ਪੰਪ ਵਲੋਂ ਨਾਮਧਾਰੀ ਸਮਾਰਕ ਨੂੰ ਜਾਂਦੀ ਸੜਕ ਅਤੇ ਗੋਲਡਨ ਐਵਿਨਿਊ ਚੌਕ ਤੋਂ ਜਹਾਜ਼ਗੜ੍ਹ ਦੇ ਸਾਹਮਣੇ ਤੋਂ ਐਲੀਵੇਟਿਡ ਰੋਡ ਦੇ ਉੱਪਰ ਜਾਂਦੇ ਪੁਲ ਸਮੇਤ ਕਈ ਹੋਰ ਰਸਤਿਆਂ 'ਤੇ ਵਨ-ਵੇ ਰਸਤਿਆਂ 'ਤੇ ਵਾਹਨ ਚਾਲਕਾਂ ਦੀ ਆਵਾਜਾਈ ਅਕਸਰ ਵੇਖੀ ਜਾ ਸਕਦੀ ਹੈ | ਗਲਤ ਪਾਸਿਓਾ ਆਉਣ-ਜਾਣ ਵਾਲੇ ਵਾਹਨ ਚਾਲਕਾਂ ਦੇ ਦਾਖ਼ਲੇ ਕਾਰਨ ਜਾਮ ਦੀ ਸਥਿਤੀ ਬਣ ਜਾਂਦੀ ਹੈ ਅਤੇ ਹੋਰਨਾ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਅਜਿਹੀ ਸਥਿਤੀ 'ਚ ਕਾਬੂ ਆਉਣ 'ਤੇ ਕਈ ਵਾਰ ਟ੍ਰੈਫਿਕ ਪੁਲਿਸ ਦੁਆਰਾ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜਿਹੜੇ ਰਸਤੇ ਜਾਂ ਸੜਕਾਂ ਵਨ-ਵੇ ਐਲਾਨੀਆਂ ਗਈਆਂ ਹਨ, ਉਨ੍ਹਾਂ 'ਤੇ ਟ੍ਰੈਫਿਕ ਪੁਲਿਸ ਨੂੰ 'ਪ੍ਰਵੇਸ਼ ਨਹੀਂ' (ਨੋ ਐਂਟਰੀ) ਲਿਖੀਆਂ ਸੂਚਨਾ ਤਖ਼ਤੀਆਂ ਲਗਾਉਣੀਆਂ ਚਾਹੀਦੀਆਂ ਹਨ | ਇਸ ਨਾਲ ਗਲਤ ਪਾਸੇ ਤੋਂ ਆਉਣ ਵਾਲੇ ਵਾਹਨ ਚਾਲਕ ਸੁਚੇਤ ਹੋਣਗੇ ਅਤੇ ਇਕ ਪਾਸੇ ਵਾਲੀਆਂ ਸੜਕਾਂ 'ਤੇ ਦਾਖਿਲ ਹੋਣ ਕਾਰਨ ਟ੍ਰੈਫਿਕ ਪੁਲਿਸ ਵਲੋਂ ਵਸੂਲੇ ਜਾਣ ਵਾਲੇ ਚਲਾਨ/ਜੁਰਮਾਨੇ ਤੋਂ ਬਚ ਸਕਣਗੇ ਅਤੇ ਭਵਿਖ 'ਚ ਆਵਾਜਾਈ ਵੀ ਸੁਚਾਰੂ ਰੂਪ 'ਚ ਜਾਰੀ ਰਹੇਗੀ |

ਪਿਛਲੀ ਖ਼ਬਰ 'ਸ਼ਹੀਦ ਮਦਨ ਲਾਲ ਢੀਂਗਰਾ ਸ਼ਹੀਦੀ ਸਮਾਰਕ' ਵਿਖੇ ਸਥਾਪਿਤ ਕੀਤਾ ਗਿਆ ਨਵਾਂ ਬੁੱਤ
ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।