17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਕੈਮਿਸਟਾਂ ਦੀ ਹੜਤਾਲ ਮੌਕੇ ਧੜੇਬੰਦੀ ਖੁੱਲ੍ਹ ਕੇ ਆਈ ਸਾਹਮਣੇ <br/>

ਅਜੀਤ ਡੈਸਕ 21-05-2026
ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਵਲੋਂ ਅੱਜ ਦੇਸ਼ ਭਰ 'ਚ ਦਵਾਈ ਕਾਰੋਬਾਰੀਆਂ ਦੀ ਮੁਕੰਮਲ ਹੜਤਾਲ ਬਾਰੇ ਕੀਤੇ ਐਲਾਨ ਦੇ ਦੌਰਾਨ ਉਕਤ ਰਾਸ਼ਟਰੀ ਜਥੇਬੰਦੀ ਦੇ ਅਧੀਨ ਆਉਂਦੀ ਪੰਜਾਬ ਕੈਮਿਸਟ ਐਸੋਸੀਏਸ਼ਨ ਅਤੇ ਇਸੇ ਨਾਂ ਵਾਲੀ ਇਕ ਹੋਰ ਰਜਿਸਟਰਡ ਜਥੇਬੰਦੀ 'ਪੰਜਾਬ ਕੈਮਿਸਟ ਐਸੋਸੀਏਸ਼ਨ' ਦੇ ਦੁਕਾਨਦਾਰ ਮੈਂਬਰਾਂ ਦੀ ਆਪਸੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ | ਸੂਬਾਈ ਪ੍ਰਧਾਨ ਸੁਰਿੰਦਰ ਦੁੱਗਲ ਦੀ ਅਗਵਾਈ ਵਾਲੀ ਜਥੇਬੰਦੀ ਨੇ ਅੱਜ ਥਾਂ-ਥਾਂ 'ਤੇ ਆਨਲਾਈਨ ਦਵਾਈਆਂ ਦੀ ਵਿੱਕਰੀ ਦੇ ਖ਼ਿਲਾਫ਼ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਦਿਆਂ ਆਪਣੇ ਕਾਰੋਬਾਰ ਮੁਕੰਮਲ ਤੌਰ 'ਤੇ ਬੰਦ ਰੱਖੇ | ਉੱਥੇ ਹੀ ਦੂਜੀ ਧਿਰ ਵਲੋਂ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਪੂਰੀ ਤਰ੍ਹਾਂ ਖੁੱਲ੍ਹੇ ਰੱਖ ਕੇ ਹੜਤਾਲ ਕਰਨ ਵਾਲੀ ਜਥੇਬੰਦੀ ਦਾ ਵਿਰੋਧ ਵੀ ਕੀਤਾ ਅਤੇ ਕਈ ਦੋਸ਼ ਵੀ ਲਗਾਏ | ਇੱਥੋਂ ਤੱਕ ਕਿ ਉਨ੍ਹਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ 2-3 ਦਿਨ ਪਹਿਲਾਂ ਤੋਂ ਹੀ ਇਹ ਪੋਸਟਰ ਲਗਾ ਦਿੱਤੇ ਸਨ ਕਿ ਹੜਤਾਲ ਦੇ ਵਿਰੋਧ ਦੇ ਤੌਰ 'ਤੇ ਉਹ ਆਪਣੀਆਂ ਦੁਕਾਨਾਂ ਬੰਦ ਨਹੀਂ ਕਰਨਗੇ |
ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਮੈਡੀਕਲ ਸਟੋਰ ਮਾਲਕਾਂ ਵਲੋਂ ਹੜਤਾਲ
ਸੁਲਤਾਨਵਿੰਡ, (ਗੁਰਨਾਮ ਸਿੰਘ ਬੁੱਟਰ)-ਆਲ ਇੰਡੀਆ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਅੱਜ ਪੰਜਾਬ ਭਰ ਦੇ ਕੈਮਿਸਟਾਂ ਵਲੋਂ ਕੀਤੀ ਗਈ ਇਕ ਰੋਜ਼ਾ ਹੜਤਾਲ ਨੂੰ ਸੁਲਤਾਨਵਿੰਡ ਪਿੰਡ, ਨਿਊ ਅੰਮਿ੍ਤਸਰ (ਭਾਈ ਗੁਰਦਾਸ ਜੀ ਨਗਰ) ਅਤੇ ਕੋਟ ਮਿੱਤ ਸਿੰਘ ਸਮੇਤ ਆਸ-ਪਾਸ ਦੇ ਇਲਾਕਿਆਂ ਵਿਚ ਭਰਵਾਂ ਹੁੰਗਾਰਾ ਮਿਲਿਆ | ਹੜਤਾਲ ਦੌਰਾਨ ਤਮਾਮ ਮੈਡੀਕਲ ਸਟੋਰ ਪੂਰਨ ਤੌਰ 'ਤੇ ਬੰਦ ਰਹੇ, ਜਿਸ ਕਾਰਨ ਬਾਜ਼ਾਰਾਂ ਵਿਚ ਸੰਨਾਟਾ ਦੇਖਣ ਨੂੰ ਮਿਲਿਆ | ਆਨਲਾਈਨ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਉਣ ਅਤੇ ਡਰੱਗ ਪਾਲਿਸੀ ਵਿਚ ਸੁਧਾਰ ਵਰਗੀਆਂ ਕਈ ਅਹਿਮ ਮੰਗਾਂ ਨੂੰ ਲੈ ਕੇ ਵਿੱਢੇ ਇਸ ਸੰਘਰਸ਼ ਦਾ ਸਮਰਥਨ ਕਰਦਿਆਂ 'ਚੜ੍ਹਦੀ ਕਲਾ ਫਾਰਮੇਸੀ' (ਸੁਲਤਾਨਵਿੰਡ) ਦੇ ਸੰਚਾਲਕ ਡਾ. ਸੁਪਿੰਦਰ ਸਿੰਘ ਢਿੱਲੋਂ, ਜਗਜੀਤ ਸਿੰਘ ਲਵਲੀ, ਸਤਨਾਮ ਸਿੰਘ, ਨਰਿੰਦਰ ਸਿੰਘ, ਸਤਿੰਦਰ ਸਿੰਘ ਸਾਹਨੀ, ਗਗਨਦੀਪ ਸਿੰਘ ਆਦਿ ਨੇ ਕਿਹਾ ਕਿ ਐਸੋਸੀਏਸ਼ਨ ਦੀਆਂ ਸਾਰੀਆਂ ਮੰਗਾਂ ਬਿਲਕੁਲ ਜਾਇਜ਼ ਹਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿੰਨਾਂ ਚਿਰ ਕੇਂਦਰ ਸਰਕਾਰ ਇਨ•ਾਂ ਮੰਗਾਂ ਨੂੰ ਪ੍ਰਵਾਨ ਨਹੀਂ ਕਰਦੀ, ਉਨਾਂ ਚਿਰ ਸਮੁੱਚੇ ਕੈਮਿਸਟ ਭਾਈਚਾਰੇ ਵਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤੇ ਉਹ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ•ੇ ਹਨ |

ਪਿਛਲੀ ਖ਼ਬਰ ਅੰਮਿ੍ਤਸਰ ਬੱਸ ਅੱਡੇ ਵਿਖੇ ਕੱਚੇ ਕਾਮਿਆਂ ਵਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਰਾਜਾਸਾਂਸੀ ਦੇ ਅੰਦਰੂਨੀ ਬਾਜ਼ਾਰ 'ਚ ਨਾਮਵਰ ਰਾਜੂ ਜਨਰਲ ਸਟੋਰ ਨੂੰ ਲੱਗੀ ਭਿਆਨਕ ਅੱਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।