07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਚਿਨਮਯ ਮਾਸਿਕ ਵਿਧਵਾ ਰਾਸ਼ਨ ਪੈਨਸ਼ਨ ਵੰਡ ਪ੍ਰੋਗਰਾਮ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਰਾਜੇਸ਼ ਕੁਮਾਰ ਸ਼ਰਮਾ)-ਚਿਨਮਯ ਮਿਸ਼ਨ ਅੰਮਿ੍ਤਸਰ ਸੈਂਟਰ ਦੀ ਅਗਵਾਈ ਹੇਠ 286ਵਾਂ ਚਿਨਮਯ ਵਿਧਵਾ ਰਾਸ਼ਨ ਪੈਨਸ਼ਨ ਮਾਸਿਕ ਵੰਡ ਪ੍ਰੋਗਰਾਮ ਭਵਨਜ਼ ਐੱਸ.ਐੱਲ. ਪਬਲਿਕ ਸਕੂਲ ਵਿਖੇ ਕਰਵਾਇਆ ਗਿਆ | ਇਸ ਪ੍ਰੋਗਰਾਮ ਦੇ ਤਹਿਤ 250 ਗਰੀਬ ਅÏਰਤਾਂ ਨੂੰ ਰਾਸ਼ਨ ਦਿੱਤਾ ਗਿਆ | ਇਸ ਸਮਾਗਮ 'ਚ ਸਵਾਮੀ ਚਿਦਰੂਪਾਨੰਦ (ਮੁਖੀ, ਚਿਨਮਯਾ ਮਿਸ਼ਨ ਨੋਇਡਾ) ਮੁੱਖ ਤੌਰ 'ਤੇ ਮੌਜੂਦ ਸਨ | ਇਸਦੇ ਨਾਲ ਹੀ ਵਿਸ਼ੇਸ਼ ਮਹਿਮਾਨਾਂ 'ਚ ਜਿਤੇਂਦਰ ਕੁਮਾਰ ਯਾਦਵ (ਸੀ.ਟੀ.ਈ.ਟੀ. ਡਾਇਰੈਕਟਰ), ਰਿਟਾ. ਹਰਪ੍ਰੀਤ ਸਿੰਘ ਪ੍ਰਧਾਨ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ, ਰਾਘਵ ਮਹਿਰਾ, ਰਾਜੇਂਦਰ ਸਿੰਘਾਨੀਆ ਆਦਿ ਸ਼ਾਮਲ ਸਨ | ਮਿਸ਼ਨ ਦੇ ਪ੍ਰਧਾਨ ਅਵਿਨਾਸ਼ ਮਹੇਂਦਰੂ, ਸਕੱਤਰ ਅਸ਼ਵਨੀ ਮਲਹੋਤਰਾ, ਅਨਿਲ ਸਿੰਘਲ, ਡਾਇਰੈਕਟਰ ਡਾ. ਅਨੀਤਾ ਭੱਲਾ, ਅਤੇ ਅਸ਼ੋਕ ਸੇਠੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਪ੍ਰਧਾਨ ਅਵਿਨਾਸ਼ ਮਹੇਂਦਰੂ ਨੇ ਕਿਹਾ ਕਿ ਇਹ ਪ੍ਰੋਗਰਾਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲਗਭਗ 25 ਸਾਲਾਂ ਤੋਂ ਚੱਲ ਰਿਹਾ ਹੈ | ਸਵਾਮੀ ਚਿਦਰੂਪਾਨੰਦ ਨੇ ਇਸ ਪ੍ਰੋਗਰਾਮ 'ਚ ਯੋਗਦਾਨ ਦੇਣ ਵਾਲੇ ਦਾਨੀ ਸੱਜਣਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਕ ਮਾਂ ਆਪਣੇ ਬੱਚਿਆਂ ਦੀ ਪਹਿਲੀ ਅਧਿਆਪਕ ਹੁੰਦੀ ਹੈ | ਇਸ ਲਈ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹਨ | ਸਕੱਤਰ ਅਸ਼ਵਨੀ ਮਲਹੋਤਰਾ ਨੇ ਆਏ ਸਾਰੇ ਮਹਿਮਾਨਾਂ ਤੇ ਭੈਣਾਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਨੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ <br/> ਅਗਲੀ ਖ਼ਬਰ ਹਲਕਾ ਉੱਤਰੀ 'ਚ ਭਾਜਪਾਈਆਂ ਨੇ ਜਿੱਤ ਦੀ ਖੁਸ਼ੀ 'ਚ ਜਸ਼ਨ ਮਨਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।