ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਭਾਜਪਾ ਦੇ ਉੱਤਰੀ ਵਿਧਾਨ ਸਭਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ ਦੇ ਗੁਰੂ ਗੋਬਿੰਦ ਸਿੰਘ ਨਗਰ ਸਥਿਤ ਦਫ਼ਤਰ ਵਿਖੇ ਪੱਛਮੀ ਬੰਗਾਲ, ਆਸਾਮ ਅਤੇ ਪੁਡੂਚੇਰੀ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਜਸ਼ਨ ਮਨਾਏ | ਇਸ ਮੌਕੇ ਢੋਲ ਤੇ ਨਾਅਰਿਆਂ ਦੀ ਗੂੰਜ ਨਾਲ ਜਿੱਤ ਦਾ ਮਾਰਚ ਕੱਢਿਆ ਗਿਆ, ਜਿਸ 'ਚ ਮੰਡਲ ਅਤੇ ਬੂਥ ਪੱਧਰ ਦੇ ਅਹੁੱਦੇਦਾਰਾਂ ਨੇ ਹਿੱਸਾ ਲਿਆ | ਇਸ ਦੌਰਾਨ ਭਾਜਪਾ ਵਰਕਰਾਂ ਨੇ ਆਤਿਸ਼ਬਾਜ਼ੀ ਚਲਾਈ ਅਤੇ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਮਿਠਾਈਆਂ ਵੰਡੀਆਂ | ਇਸ ਦੌਰਾਨ ਸੁਖਮਿੰਦਰ ਸਿੰਘ ਪਿੰਟੂ ਨੇ ਇਸ ਇਤਿਹਾਸਕ ਜਿੱਤ 'ਤੇ ਖੁਸ਼ੀ ਸਾਂਝੀ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਬੰਗਾਲ ਦੇ ਵਰਕਰਾਂ ਅਤੇ ਲੋਕਾਂ ਨੇ ਇਕ ਨਵਾਂ ਅਧਿਆਇ ਲਿਖਿਆ ਹੈ | ਬੰਗਾਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਸ਼ ਪ੍ਰਤੀ ਦੂਰਅੰਦੇਸ਼ੀ ਦਿ੍ਸ਼ਟੀਕੋਣ, ਲੋਕ ਭਲਾਈ ਨੀਤੀਆਂ ਅਤੇ ਵਿਕਾਸ ਮਾਡਲ 'ਤੇ ਭਰੋਸਾ ਪ੍ਰਗਟ ਕਰਦੇ ਹੋਏ ਮਮਤਾ ਬੈਨਰਜੀ ਅਤੇ ਉਨ੍ਹਾਂ ਦੀ ਪਾਰਟੀ ਨੂੰ ਨਕਾਰਿਆ ਹੈ | ਹੁਣ ਪੰਜਾਬ ਦੀ ਵਾਰੀ ਹੈ, ਪੰਜਾਬ ਦੇ ਲੋਕ ਭਗਵੰਤ ਮਾਨ ਸਰਕਾਰ ਦੇ ਕੁਸ਼ਾਸਨ ਹੇਠ ਦੁੱਖ ਝੇਲ ਰਹੇ ਹਨ ਅਤੇ ਚੋਣਾਂ ਦੀ ਉਡੀਕ ਕਰ ਰਹੇ ਹਨ | ਲੋਕਾਂ ਨੇ ਹੁਣ ਭਾਜਪਾ ਨੂੰ ਪੰਜਾਬ ਦੇ ਭਵਿੱਖ ਵਜੋਂ ਚੁਣਿਆ ਹੈ | 2027 ਵਿਚ, ਪੰਜਾਬ ਵਿਚ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣੇਗੀ | ਇਸ ਮੌਕੇ ਮੀਨੂੰ ਸਹਿਗਲ, ਬਲਦੇਵ ਰਾਜ ਬੱਗਾ, ਮਨਜੀਤ ਕੌਰ ਥਿੰਦ, ਕਪਿਲ ਸ਼ਰਮਾ, ਮੰਡਲ ਪ੍ਰਧਾਨ ਕਿਸ਼ੋਰ ਰੈਨਾ, ਅਮਿਤ ਅਬਰੋਲ, ਨੂਰੀਨ ਮਹਾਜਨ, ਸੁਖਦੇਵ ਸਿੰਘ ਹਨੇਰੀਅਨ, ਨਵਦੀਪ ਹਾਂਡਾ, ਰਮੇਸ਼ ਗਿੱਲ, ਕੌਂਸਲਰ ਕਿ੍ਤੀ ਅਰੋੜਾ, ਕੌਂਸਲਰ ਸ਼ਰੂਤੀ ਵਿਜ, ਮੋਨੂੰ ਮਹਾਜਨ, ਕਬੀਰ ਸ਼ਰਮਾ, ਜੈਜੀ ਪ੍ਰਧਾਨ, ਸ਼ਕਤੀ ਕਲਿਆਣ, ਸੁਨੀਲ ਹੰਸ ਆਦਿ ਮੌਜੂਦ ਸਨ |