07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਪ੍ਰਧਾਨ ਕੰਗ ਦੀ ਅਗਵਾਈ ਹੇਠ ਮੁੱਖ ਮੰਤਰੀ ਮਾਨ ਦੀ 'ਸ਼ੁਕਰਾਨਾ ਯਾਤਰਾ' ਦਾ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ <br/>

08-05-2026
ਬਾਬਾ ਬਕਾਲਾ ਸਾਹਿਬ, 7 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਅਤੇ ਸਤਿਕਾਰ ਲਈ ਲਿਆ ਗਿਆ ਸਖ਼ਤ ਕਾਨੂੰਨੀ ਫ਼ੈਸਲਾ ਸਮੂਹ ਸੰਗਤਾਂ ਨੂੰ ਸਮਰਪਿਤ ਹੈ | ਇਸੇ ਇਤਿਹਾਸਕ ਪ੍ਰਾਪਤੀ ਲਈ ਗੁਰੂ ਚਰਨਾਂ ਵਿਚ 'ਸ਼ੁਕਰਾਨਾ ਯਾਤਰਾ' ਸੁਰੂ ਕੀਤੀ ਗਈ ਹੈ ਜੋ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਵਿਚ ਪਹੁੰਚੀ | ਨਗਰ ਪੰਚਾਇਤ ਪ੍ਰਧਾਨ ਸੁਰਜੀਤ ਸਿੰਘ ਕੰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਵਰਕਰਾਂ ਨੇ ਭਗਵੰਤ ਮਾਨ ਦੇ ਸਵਾਗਤ ਲਈ ਇਸ 'ਸ਼ੁਕਰਾਨਾ ਯਾਤਰਾ' ਵਿਚ ਸ਼ਮੂਲੀਅਤ ਕਰਕੇ ਸ. ਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਵੱਖ-ਵੱਖ ਜਥੇਬੰਦੀਆਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਕਾਨੂੰਨ ਬਣਾਉਣ 'ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਕੰਗ ਦੇ ਨਾਲ ਵਾਈਸ ਚੇਅਰਮੈਨ ਸਰਵਰਿੰਦਰ ਸਿੰਘ ਸੁਧਾਰ, ਵਾਇਸ ਪ੍ਰਧਾਨ ਸੁਖਵਿੰਦਰ ਕੌਰ, ਐੱਮ. ਸੀ. ਮਨਜਿੰਦਰ ਸਿੰਘ, ਐੱਮ. ਸੀ. ਰਵੀ ਸਿੰਘ, ਐੱਮ. ਸੀ. ਸੁਖਜੀਤ ਕੌਰ ਕੰਗ, ਸੀਨੀਅਰ ਆਗੂ ਬਲਸ਼ਰਨ ਸਿੰਘ ਜਮਾਲਪੁਰ, ਪਰਮਜੀਤ ਸਿੰਘ ਭੁੱਲਰ, ਪ੍ਰਧਾਨ ਨਰਜਿੰਦਰ ਸਿੰਘ ਬਿਆਸ, ਪਵਨ ਪ੍ਰੀਤ ਸਿੰਘ ਮਾਨ, ਕੁਲਬੀਰ ਸਿੰਘ ਕਾਲੇਕੇ, ਤਰਵਿੰਦਰ ਸਿੰਘ ਛੱਜਲਵੱਢੀ, ਜਥੇਦਾਰ ਰੇਸ਼ਮ ਸਿੰਘ, ਸੁਰਿੰਦਰ ਸਿੰਘ ਸੰਧੂ, ਸਰਵਨ ਸਿੰਘ ਸਰਾਂ, ਸੁਖਦੇਵ ਸਿੰਘ, ਪੰਡਿਤ ਵਿਕਰਮ ਸ਼ਰਮਾ, ਇੰਦਰਜੀਤ ਕੌਰ ਰਾਣੋ, ਰਣਜੀਤ ਸਿੰਘ, ਗੁਰਦਿਆਲ ਸਿੰਘ, ਸੋਨੀਆ ਪ੍ਰਧਾਨ, ਤਰਨਦੀਪ ਸਿੰਘ ਆਦਿ ਆਗੂ ਵੀ 'ਸ਼ੁਕਰਾਨਾ ਯਾਤਰਾ' ਦੇ ਕਾਫਲੇ ਵਿਚ ਪਹੁੰਚੇ |

ਪਿਛਲੀ ਖ਼ਬਰ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੀ ਮੀਟਿੰਗ ਦੌਰਾਨ ਵਿਧਾਇਕ ਧਾਲੀਵਾਲ ਨੇ ਵਪਾਰੀਆਂ ਦੀਆਂ ਸੁਣੀਆਂ ਮੁਸ਼ਕਿਲਾਂ <br/> ਅਗਲੀ ਖ਼ਬਰ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ 9 ਨੂੰ ਮਨਾਇਆ ਜਾਵੇਗਾ-ਧੀਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।