08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਤੇ ਸ਼ਰਧਾਲੂਆਂ ਦੀ ਆਵਾਜਾਈ ਸਾਧਨਾਂ ਦੇ ਨਾਂਅ 'ਤੇ ਹੁੰਦੀ ਹੈ ਆਰਥਿਕ ਲੁੱਟ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਹਰਮਿੰਦਰ ਸਿੰਘ)-ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਹਰ ਰੋਜ਼ ਲੱਖਾਂ ਸ਼ਰਧਾਲੂ ਆਉਂਦੇ ਹਨ | ਇਨ੍ਹਾਂ ਵਿਚੋਂ ਵਧੇਰੇ ਕਰਕੇ ਸ਼ਰਧਾਲੂ ਅਤੇ ਸੈਲਾਨੀ ਦੇਸ਼ ਵਿਦੇਸ਼ ਤੋਂ ਆਵਾਜਾਈ ਦੇ ਵੱਖ-ਵੱਖ ਸਾਧਨਾ ਰਾਹੀਂ ਇਥੇ ਪਹੁੰਚਦੇ ਹਨ ਪਰ ਉਨ੍ਹਾਂ 'ਚ ਬਹੁਤ ਸਾਰੇ ਅਜਿਹੇ ਸ਼ਰਧਾਲੂ ਵੀ ਹੁੰਦੇ ਹਨ ਜ਼ਿਨ੍ਹਾਂ ਦੀ ਆਵਾਜਾਈ ਸਹੂਲਤ ਦੇ ਨਾਂਅ 'ਤੇ ਆਰਥਿਕ ਲੁਟ ਕਰ ਲਈ ਜਾਂਦੀ ਹੈ | ਇਸ ਲੁੱਟ ਨੂੰ ਰੋਕਣ ਲਈ ਸਥਾਨਕ ਪ੍ਰਸ਼ਾਸਨ ਅਤੇ ਸ਼ੋ੍ਰਮਣੀ ਕਮੇਟੀ ਠੋਸ ਕਦਮ ਚੁਕਣ ਦੀ ਲੋੜ ਹੈ | ਬਹੁਤ ਸਾਰੇ ਬਾਹਰੋਂ ਆਉਣ ਵਾਲੇ ਸ਼ਰਧਾਲੂ ਰੇਲ, ਬੱਸ ਅਤੇ ਹਵਾਈ ਸਫ਼ਰ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਲਈ ਅਗਲਾ ਸਫ਼ਰ ਲੋਕਲ ਸਵਾਰੀ ਰਾਹੀਂ ਕਰਦੇ ਹਨ | ਇਸ ਲਈ ਈ-ਰਿਕਸ਼ਾ, ਆਟੋ ਰਿਕਸ਼ਾ ਜਾਂ ਸਾਈਕਲ ਰਿਕਸ਼ਾ ਆਦਿ ਦਾ ਸਹਾਰਾ ਲੈਂਦੇ ਹਨ ਪਰ ਇਨ੍ਹਾਂ ਵਿਚੋਂ ਕਈ ਈ-ਰਿਕਸ਼ਾ ਚਾਲਕ, ਆਟੋ ਰਿਕਸ਼ਾ ਚਾਲਕ ਵਧੇਰੇ ਕਿਰਾਇਆ ਵਸੂਲ ਕੇ ਭੋਲੇ ਭਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਦੀ ਆਰਥਿਕ ਲੁਟ ਕਰਦੇ ਹਨ | ਜਿਸ ਦਾ ਮੁੱਖ ਕਾਰਨ ਪ੍ਰਸ਼ਾਸਨ ਵਲੋਂ ਇਨ੍ਹਾਂ ਲਈ ਕੋਈ ਮਾਨਤਾ ਪ੍ਰਾਪਤ ਸਟੈਂਡ ਉਪਲਬੱਧ ਨਾ ਕਰਨਾ ਅਤੇ ਨਾ ਹੀ ਕਿਰਾਇਆ ਨਿਧਾਰਿਤ ਕੀਤੇ ਜਾਣਾ ਹਨ | ਆਮ ਦੇਖਣ ਵਿਚ ਆਇਆ ਹੈ ਕਿ ਸਾਰਾਗੜ੍ਹੀ ਪਾਰਕਿੰਗ 'ਚ ਵਾਹਨ ਖੜ੍ਹੇ ਕਰਕੇ ਅੱਗੇ ਜਾਣ ਲਈ ਬਹੁਤ ਸਾਰੇ ਸ਼ਰਧਾਲੂ ਅਤੇ ਸੈਲਾਨੀ ਈ-ਰਿਕਸ਼ਾ ਕਰ ਲੈਂਦੇ ਹਨ ਪਰ ਕਈ ਈ-ਰਿਕਸ਼ਾ ਚਾਲਕਾਂ ਵਲੋਂ ਉਨ੍ਹਾਂ ਕੋਲੋਂ ਕਰੀਬ ਅੱਧਾ ਕਿਲੋਮੀਟਰ ਦੇ ਰਸਤੇ ਤੱਕ ਜਾਣ ਲਈ ਮਨਮਰਜੀ ਦੇ ਪੈਸੇ ਵਸੂਲ ਕਰ ਲਏ ਜਾਂਦੇ ਹਨ | ਜੋ 100 ਰੁਪਏ ਤੋਂ 300 ਰੁਪਏ ਤੱਕ ਵਸੂਲੇ ਜਾਂਦੇ ਹਨ | ਇਸੇ ਤਰ੍ਹਾਂ ਬੱਸ ਅੱਡੇ ਤੋਂ ਆਉਣ ਵਾਲਿਆਂ ਨਾਲ ਵੀ ਅਜਿਹਾ ਹੀ ਕੀਤਾ ਜਾਂਦਾ ਹੈ | ਬੱਸ ਅੱਡੇ ਤੋਂ ਉਨ੍ਹਾਂ ਨੂੰ ਬੈਠਾ ਕੇ ਕਰੀਬ ਇਕ ਕਿਲੋਮੀਟਰ ਦੂਰ ਲੱਗੀਆਂ ਸਰਕਾਰੀ ਰੋਕਾਂ ਨੇੜੇ ਉਤਾਰ ਦਿੱਤਾ ਜਾਂਦਾ ਹੈ, ਜਿਥੋਂ ਉਨ੍ਹਾਂ ਨੂੰ ਕੁਝ ਪੈਦਲ ਚੱਲਣ ਤੋਂ ਬਾਅਦ ਨਵੇਂ ਸਿਰੇ ਤੋਂ ਈ-ਰਿਕਸ਼ਾ ਕਰਕੇ ਅੱਗੇ ਜਾਣਾ ਪੈਂਦਾ ਹੈ | ਇਸ ਤਰ੍ਹਾਂ ਉਨ੍ਹਾਂ ਨੂੰ ਦੋਹਰਾ ਕਿਰਾਇਆ ਦੇਣਾ ਪੈਂਦਾ ਹੈ | ਖਾਸ ਕਰਕੇ ਬਜੁਰਗ ਅਤੇ ਛੋਟੇ ਬੱਚਿਆਂ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਇਹ ਅਸੁਵਿਧਾ ਹੁੰਦੀ ਹੈ | ਕਈ ਵਾਰ ਕਈ ਰਿਕਸ਼ਾ ਚਾਲਕ ਸੈਲਾਨੀਆਂ ਕੋਲੋਂ ਵਧੇਰੇ ਕਿਰਾਇਆ ਵਸੂਲਣ ਲਈ ਉਨ੍ਹਾਂ ਨੂੰ ਰਸਤਿਆਂ ਦੇ ਚੱਕਰ ਵਿਚ ਉਲਝਾ ਦਿੰਦੇ ਹਨ | ਜਿਸ ਨਾਲ ਉਨ੍ਹਾਂ ਦੀ ਆਰਥਿਕ ਲੁੱਟ ਦੇ ਨਾਲ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ | ਜਿਸ ਤਰ੍ਹਾਂ ਅੰਮਿ੍ਤਸਰ ਸ਼ਹਿਰ ਜਿਸ ਦੀ ਇਤਿਹਾਸਕ ਅਤੇ ਧਾਰਮਿਕ ਮਹੱਹਤਾ ਕਾਰਨ ਇਹ ਨਗਰੀ ਸੈਰ ਸਪਾਟੇ ਵਜੋਂ ਵਿਕਸਤ ਹੋ ਰਹੀ ਹੈ, ਜਿਸਨੂੰ ਪ੍ਰਸ਼ਾਸਨ ਵਲੋਂ ਉਸ ਮੁਤਾਬਕ ਸਹੂਲਤਾਂ ਨਹੀਂ ਦਿੱਤੀਆ ਜਾ ਰਹੀਆਂ | ਸੈਰ ਸਪਾਟੇ ਵਜੋਂ ਵਿਕਸਤ ਇਲਾਕਿਆਂ 'ਚ ਪ੍ਰੀ ਪੇਡ ਟੈਕਸੀ ਸਟੈਂਡ, ਈ-ਰਿਕਸ਼ਾ ਸਟੈਂਡ, ਆਟੋ ਰਿਕਸ਼ਾ ਸਟੈਂਡ ਹੋਣੇ ਲਾਜਮੀ ਹੋਣੇ ਚਾਹੀਦੇ ਹਨ ਅਤੇ ਈ-ਰਿਕਸ਼ਾ ਵਾਲਿਆਂ ਲਈ ਸਥਾਈ ਪਾਰਕਿੰਗ ਸਟੈਂਡ ਅਤੇ ਉਨ੍ਹਾਂ ਦਾ ਕਿਲੋਮੀਟਰ ਅਨੁਸਾਰ ਕਿਰਾਇਆ ਨਿਧਾਰਿਤ ਕੀਤਾ ਜਾਣਾ ਚਾਹੀਦਾ ਹੈ | ਸਰਕਾਰੀ ਤੌਰ 'ਤੇ ਕੋਈ ਮਾਨਤਾ ਪ੍ਰਾਪਤ ਸਟੈਂਡ ਨਾ ਹੋਣ ਕਰਕੇ ਕਈ ਈ-ਰਿਕਸ਼ਾ ਤੇ ਆਟੋ ਚਾਲਕਾਂ ਵਲੋਂ ਆਪਣੀ ਮਨਮਰਜੀ ਨਾਲ ਆਪਣੀ ਮਰਜੀ ਦੀ ਜਗ੍ਹਾ 'ਤੇ ਹੀ ਆਪਣੇ ਵਾਹਨ ਖੜ੍ਹੇ ਕਰਕੇ ਉਥੇ ਹੀ ਸਟੈਂਡ ਬਣਾ ਲਿਆ ਜਾਂਦਾ ਹੈ ਜਿਸ ਦੇ ਅੱਗੇ ਦੂਸਰਾ ਈ-ਰਿਕਸ਼ਾ ਚਾਲਕ ਆਪਣਾ ਵਾਹਨ ਖੜ੍ਹਾ ਕਰ ਦਿੰਦਾ ਹੈ, ਇਸ ਤਰ੍ਹਾਂ ਪੂਰੀ ਸੜਕ 'ਤੇ ਇਨ੍ਹਾਂ ਦਾ ਕਬਜ਼ਾ ਹੋ ਜਾਂਦਾ ਹੈ ਜਿਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਜਿਸ ਦੇ ਹੱਲ ਲਈ ਪ੍ਰਸ਼ਾਸਨ ਅਤੇ ਹੋ ਸਕੇ ਤਾਂ ਸ਼ੋ੍ਰਮਣੀ ਕਮੇਟੀ ਨੂੰ ਵੀ ਸਾਂਝੇ ਯਤਨ ਕਰਨੇ ਚਾਹੀਦੇ ਹਨ |

ਪਿਛਲੀ ਖ਼ਬਰ ਕੀ ਨਵੀਂ ਬਣਦੀ ਸੜਕ ਨਾਗਰਿਕਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ ਬਣੇਗੀ...? ਅਗਲੀ ਖ਼ਬਰ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਵਲੋਂ ਨਿੱਜੀ ਸਕੂਲਾਂ ਦਾ ਨਿਰੀਖਣ, ਵਰਦੀਆਂ, ਕਿਤਾਬਾਂ ਅਤੇ ਅਦਾ ਕੀਤੀ ਜਾ ਰਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।