08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕੀ ਨਵੀਂ ਬਣਦੀ ਸੜਕ ਨਾਗਰਿਕਾਂ ਦੇ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ ਬਣੇਗੀ...?

ਅਜੀਤ ਡੈਸਕ 08-05-2026
ਪਟਿਆਲਾ, 7 ਮਈ (ਅ.ਸ. ਆਹਲੂਵਾਲੀਆ)-ਸਰਕਾਰ ਕੋਈ ਵੀ ਹੋਵੇ ਨਾਗਰਿਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਤਤਪਰ ਰਹਿੰਦੀ ਹੈ, ਪਰੰਤੂ ਅਧਿਕਾਰੀਆਂ ਅਤੇ ਠੇਕੇਦਾਰਾਂ ਦੀ ਮਿਲੀਭੁਗਤ ਜਾਂ ਅਣਗਹਿਲੀ ਨਾਗਰਿਕਾਂ ਵਿਚ ਸਰਕਾਰ ਦੀ ਫਜਿਹਤ ਦਾ ਕਾਰਨ ਬਣ ਜਾਂਦੀ ਹੈ | ਕਈ ਵਾਰ ਕੀਤੇ ਕੰਮਾਂ ਵਿਚਲੀ ਮਾਮੂਲੀ ਅਣਗਹਿਲੀ ਨਾਗਰਿਕਾਂ ਦੀ ਜਾਨ ਚਲੀ ਜਾਣ ਦਾ ਕਾਰਨ ਵੀ ਬਣ ਜਾਂਦੀ ਹੈ | ਮੌਜੂਦਾ ਸਮੇਂ ਥਾਪਰ ਯੂਨੀਵਰਸਿਟੀ ਤੋਂ ਕੇਂਦਰੀ ਜੇਲ੍ਹ ਦੀ ਕੰਧ ਦੇ ਨਾਲ ਚਰਨਜੀਤ ਸਿੰਘ ਵਾਲੀਆ ਮਾਰਗ ਨੂੰ ਲੁੱਕ ਅਤੇ ਬਜਰੀ ਦੇ ਮਿਸ਼ਰਤ ਨਾਲ ਬਣਾਇਆ ਜਾ ਰਿਹਾ ਹੈ | ਇੱਥੇ ਮਟੀਰੀਅਲ ਕਿਸ ਤਰ੍ਹਾਂ ਦਾ ਇਸਤੇਮਾਲ ਹੋ ਰਿਹਾ ਹੈ, ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਜਿਸ ਤਰ੍ਹਾਂ ਇਹ ਸੜਕ ਬਣਾਈ ਜਾ ਰਹੀ ਹੈ ਉਹ ਕਿਸੇ ਵੇਲੇ ਵੀ ਨਾਗਰਿਕਾਂ ਦੇ ਜਾਨ ਮਾਲ ਲਈ ਨੁਕਸਾਨ ਦੇਹ ਸਾਬਤ ਹੋ ਸਕਦੀ ਹੈ | ਸੜਕ ਬਣਾਉਣ ਵੇਲੇ ਇਸ ਦੇ ਕੰਡੇ ਕਈ ਥਾਈ 6 ਤੋਂ 7 ਇੰਚ ਤੱਕ ਉੱਚੇ ਹਨ | ਅਗਰ ਕੋਈ ਵੀ ਚਾਲਕ ਸੜਕ ਤੋਂ ਹੇਠਾਂ ਉੱਤਰ ਕੇ ਦੁਬਾਰਾ ਚੜ੍ਹਨ ਦੀ ਕੋਸ਼ਿਸ਼ ਕਰੇਗਾ ਤਾਂ ਡਿੱਗਣ ਕਾਰਨ ਪਿੱਛੋਂ ਆਉਂਦੇ ਵਾਹਨ ਦੀ ਲਪੇਟ ਵਿਚ ਆ ਕੇ ਜਾਨ ਤੱਕ ਗਵਾ ਸਕਦਾ ਹੈ | ਇਸ ਸੜਕ ਤੋਂ ਭਾਰੀ ਵਾਹਨਾਂ ਦੇ ਨਾਲ-ਨਾਲ ਸਾਈਕਲਾਂ, ਸਕੂਟਰਾਂ 'ਤੇ ਵੱਡੀ ਗਿਣਤੀ ਵਿਚ ਬੱਚੇ ਵੀ ਜਾਂਦੇ ਹਨ | ਇੱਥੋ ਲੰਘਦੇ ਈ-ਆਟੋ ਜੋ ਥੋੜੇ ਜਿਹੇ ਖੱਡੇ ਵਿਚ ਪਲਟ ਜਾਂਦੇ ਹਨ, ਲਈ ਵੀ ਕਾਫੀ ਖ਼ਤਰਨਾਕ ਸਾਬਤ ਹੋ ਸਕਦੀ ਹੈ ਇਹ ਸੜਕ | ਦੂਜੇ ਪਾਸੇ ਗੱਲ ਕਰੀਏ ਤਾਂ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਣੀਆਂ ਸੜਕਾਂ ਵਿਚਲੀਆਂ ਉਣਤਾਈਆਂ ਦਾ ਨੋਟਿਸ ਮੰਤਰੀ, ਵਿਧਾਇਕ ਪਹਿਲਾ ਵੀ ਲੈ ਚੁੱਕੇ ਹਨ |
ਪਿਛਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ ਕੌਮਾਂਤਰੀ ਯੋਗ ਦਿਵਸ ਦੇ 100 ਦਿਨਾ ਕਾਊਾਟਡਾਊਨ ਸੰਬੰਧੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸੈਲਾਨੀਆਂ ਤੇ ਸ਼ਰਧਾਲੂਆਂ ਦੀ ਆਵਾਜਾਈ ਸਾਧਨਾਂ ਦੇ ਨਾਂਅ 'ਤੇ ਹੁੰਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।