ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਮੁਫ਼ਤ ਪਰਿਵਾਰ ਪਰਾਮਰਸ਼ ਕੇਂਦਰ ਅਤੇ ਜਨ ਕਲਿਆਣ ਸੰਸਥਾ ਵਲੋਂ ਦੋਵਾਂ ਸੰਸਥਾਵਾਂ ਦੀ ਸੰਸਥਾਪਕ ਡਾ. ਸਵਰਾਜ ਗਰੋਵਰ ਦੀ ਅਗਵਾਈ ਹੇਠ 'ਡਿਜਿਟਲ ਫਾਸਟਿੰਗ-ਮਜ਼ਬੂਤ ਪਰਿਵਾਰ ਵੱਲ ਇਕ ਕਦਮ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਮਾਜਿਕ ਸੰਸਥਾਵਾਂ ਦੀ ਡਾਇਰੈਕਟਰ ਅਤੇ ਪ੍ਰਸਿੱਧ ਸਮਾਜਸੇਵੀ ਰਾਧਿਕਾ ਚੁੱਘ ਨੇ ਮੁੱਖ ਮਹਿਮਾਨ ਅਤੇ ਗੁਰੂ ਰਾਮਦਾਸ ਹਸਪਤਾਲ ਦੀ ਡਾਇਰੈਕਟਰ ਡਾ. ਰਿਪਿਨ ਚੰਨਾ, ਡੀ. ਏ. ਕਾਲਜ ਦੀ ਪ੍ਰੋ. ਡਾ. ਕਿਰਣ ਖੰਨਾ ਅਤੇ ਪਿ੍ੰ: ਡਾ. ਰਜਨੀ ਡੋਗਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਸ ਦਾ ਸੰਚਾਲਨ ਡੀ. ਏ. ਕਾਲਜ ਦੀ ਪ੍ਰੋ. ਡਾ. ਸ਼ੈਲੀ ਜੱਗੀ ਵਲੋਂ ਕੀਤਾ ਗਿਆ | ਰਾਧਿਕਾ ਚੁੱਘ ਨੇ ਕਿਹਾ ਕਿ ਡਿਜਿਟਲ ਫਾਸਟਿੰਗ ਖੁਸ਼ਹਾਲ ਅਤੇ ਮਜ਼ਬੂਤ ਪਰਿਵਾਰ ਦੀ ਪਹਿਚਾਣ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਸਾਡਾ ਮੁੱਖ ਉਦੇਸ਼ ਹੈ 'ਮੋਬਾਈਲ ਛੱਡੋ - ਰਿਸ਼ਤੇ ਜੋੜੋ' ਅਤੇ 'ਸਕ੍ਰੀਨ ਤੋਂ ਦੂਰੀ ਹੀ ਰਿਸ਼ਤਿਆਂ ਦੀ ਮਜ਼ਬੂਤ ਡੋਰੀ ਹੈ |' ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਮੋਬਾਈਲ ਫੋਨ ਪਰਿਵਾਰਕ ਦੂਰੀ ਦਾ ਇਕ ਮੁੱਖ ਕਾਰਨ ਬਣ ਚੁੱਕਾ ਹੈ | ਇਸ ਮੌਕੇ ਸੰਸਥਾ ਦੀ ਜਨਰਲ ਸਕੱਤਰ ਡੌਲੀ ਭਾਟੀਆ, ਉਪ ਪ੍ਰਧਾਨ ਇੰਦਿਰਾ ਧਵਨ, ਸਰੋਜ ਚਾਵਲਾ, ਵੀਣਾ ਮਹਾਜਨ, ਸਨੇਹ ਅਰੋੜਾ, ਮਨਜੀਤ ਠਿੱਡ, ਸੁਸ਼ਮਾ ਗਰੋਵਰ, ਡਾ. ਇੰਦੂ ਵਰਮਾ, ਪਿ੍ੰ. ਮੋਨਿਕਾ ਸ੍ਰੀਧਰ, ਸੋਨੀਆ ਮਲਹੀ, ਪ੍ਰਵੀਨ ਕੌਰ, ਅਲਕਾ ਸ਼ਰਮਾ, ਤਰਸੇਮ ਕੁਮਾਰੀ, ਮਨਸਾ ਤਿਵਾਰੀ, ਨੀਤੂ ਅਰੋੜਾ, ਵੀਨਾ ਕਪੂਰ, ਦਲਜੀਤ ਕੌਰ, ਸ਼ਸ਼ੀ ਬਜਾਜ, ਮਮਤਾ ਕਪੂਰ ਅਤੇ ਨੀਰੂ ਖੰਨਾ ਆਦਿ ਹਾਜ਼ਰ ਸਨ | ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ |