08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਵਿਖੇ ਚਮੜੀ ਰੋਗ ਦੇ ਮੁਫ਼ਤ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਵਲੋਂ ਗੁੁਰਦੁਆਰਾ ਬੀਬੀ ਕੌਲਾਂ ਜੀ ਸ੍ਰੀ ਕੌਲਸਰ ਸਾਹਿਬ ਦੇ ਸਾਹਮਣੇ ਸਥਿਤ ਚੈਰੀਟੇਰਲ ਹਸਪਤਾਲ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਦੁਆਰਾ ਬੀਬੀ ਕੌਲਾਂ ਜੀ ਦੇ ਸਹਿਯੋਗ ਨਾਲ ਚਮੜੀ ਰੋਗਾਂ ਦਾ ਮੁਫ਼ਤ ਜਾਂਚ ਤੇ ਇਲਾਜ ਕੈਂਪ ਲਗਾਇਆ ਗਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਰਜਮਨਦੀਪ ਕੌਰ ਸਹਾਇਕ ਕਮਿਸ਼ਨਰ ਜੀ. ਐੱਸ. ਟੀ. ਵਿਭਾਗ ਨੇ ਸ਼ਿਰਕਤ ਕੀਤੀ | ਇਸ ਮੌਕੇ ਸ਼ਹਿਰ ਦੇ ਨਾਮਵਰ ਚਮੜੀ ਰੋਗ ਵਿਸ਼ੇਸ਼ੱਗ ਡਾ: ਅਮਰਜੀਤ ਸਿੰਘ ਸਚਦੇਵਾ ਅਤੇ ਚਮੜੀ ਦੀ ਪਲਾਸਟਿਕ ਸਰਜਰੀ ਦੇ ਮਾਹਿਰ ਡਾ: ਅਮਿਤੇਸ਼ਵਰ ਸਿੰਘ ਸਚਦੇਵਾ ਵਲੋਂ ਕਰੀਬ 200 ਮਰੀਜ਼ਾਂ ਦੀ ਚਮੜੀ ਦੀ ਮੁਫ਼ਤ ਜਾਂਚ ਕਰਕੇ ਮੁਫ਼ਤ ਸਲਾਹ ਦਿੱਤੀ ਗਈ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈ ਵੰਡੀ ਗਈ | ਹਸਪਤਾਲ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਸਲੂਜਾ ਅਤੇ ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਪੰਜਾਬ ਚੇਅਰਮੈਨ ਰਾਜਿੰਦਰ ਸਿੰਘ ਮਰਵਾਹਾ ਨੇ ਦੱਸਿਆ ਕਿ ਇਸ ਮੌਕੇ ਲੋਕਾਂ ਨੂੰ 100 ਸਨਸਕ੍ਰੀਨ ਲੋਸ਼ਨ ਵੰਡ ਕੇ ਸਨਸਕ੍ਰੀਨ ਡੇਅ ਵੀ ਮਨਾਇਆ ਗਿਆ | ਇਸ ਮੌਕੇ ਭਾਈ ਤਰਜਿੰਦਰ ਸਿੰਘ ਰਾਗੀ, ਬਾਬਾ ਅਮਨਦੀਪ ਸਿੰਘ, ਹਰਜੀਤ ਸਿੰਘ, ਰਾਜ ਸਲੂਜਾ, ਵਰਲਡ ਸਿੱਖ ਚੈਂਬਰ ਆਫ ਕਾਮਰਸ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਭਾਟੀਆ, ਸਰਬਰਿੰਦਰਜੀਤ ਸਿੰਘ ਸੋਨੂੰ ਸੁਲਤਾਨਵਿੰਡ, ਸੁਮੀਤ ਸਿੰਘ, ਰੁਪਿੰਦਰ ਸਿੰਘ ਕਟਾਰੀਆ, ਰਣਜੀਤ ਸਿੰਘ ਦੁਸਾਂਝ ਤੇ ਬੌਬੀ ਬਾਦਸ਼ਾਹ ਸਮੇਤ ਦੋਵਾਂ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਮੁਫ਼ਤ ਪਰਿਵਾਰ ਪਰਾਮਰਸ਼ ਕੇਂਦਰ ਵਲੋਂ ਸੈਮੀਨਾਰ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਧਰਤੀ ਦਿਵਸ-2026 ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।