08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਧਰਤੀ ਦਿਵਸ-2026 ਮਨਾਇਆ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਅਤੇ ਬੋਟੈਨਿਕਲ ਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਦੇ ਮੁਖੀ ਪ੍ਰੋ. ਰਜਿੰਦਰ ਕੌਰ ਦੀ ਅਗਵਾਈ ਹੇਠ ਧਰਤੀ ਦਿਵਸ-2026 ਮਨਾਇਆ ਗਿਆ | ਇਸ ਮੌਕੇ 'ਅਵਰ ਪਲੇਨਟ, ਅਵਰ ਪਾਵਰ' ਵਿਸ਼ੇ ਅਧੀਨ ਵਿਦਿਆਰਥੀਆਂ 'ਚ ਸਾਂਝੇ ਯਤਨਾਂ, ਕੁਦਰਤ ਅਨੁਸਾਰੀ ਨੀਤੀਆਂ ਅਤੇ ਟਿਕਾਊ ਹੱਲਾਂ ਰਾਹੀਂ ਜਲਵਾਯੂ ਪਰਿਵਰਤਨ, ਜੈਵਿਕ ਵਿਭਿੰਨਤਾ ਦੀ ਘਾਟ ਅਤੇ ਹੋਰ ਵਾਤਾਵਰਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਜਾਗਰੂਕਤਾ ਪੈਦਾ ਕੀਤੀ ਗਈ | ਪ੍ਰੋ. ਰਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਗ਼ੈਰ-ਨਵੀਨੀਕਰਣਯੋਗ ਊਰਜਾ ਸਰੋਤਾਂ ਤੋਂ ਨਵੀਨੀਕਰਣਯੋਗ ਊਰਜਾ ਵੱਲ ਬਦਲਾਅ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰ ਅਤੇ ਪ੍ਰਸਤੁਤੀ ਰਾਹੀਂ ਪਲਾਸਟਿਕ ਕੂੜਾ-ਕਰਕਟ, ਠੋਸ ਕਚਰਾ ਪ੍ਰਬੰਧਨ, ਨਵੀਨੀਕਰਣਯੋਗ ਊਰਜਾ, ਸਰਕੁਲਰ ਅਰਥਵਿਵਸਥਾ ਅਤੇ ਜ਼ੀਰੋ ਵੇਸਟ ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਪੇਸ਼ ਕੀਤੇ | ਡਾ. ਨੀਤਿਕਾ ਕਪੂਰ ਨੇ ਧੰਨਵਾਦੀ ਭਾਸ਼ਣ ਦਿੰਦਿਆਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ, ਜਿਨ੍ਹਾਂ ਨੇ ਅਰਥ ਡੇਅ ਮਨਾਉਣ ਵਿਚ ਸਰਗਰਮ ਭੂਮਿਕਾ ਨਿਭਾਈ, ਦਾ ਵਿਸ਼ੇਸ਼ ਧੰਨਵਾਦ ਕੀਤਾ | ਇਸ ਮੌਕੇ ਡਾ. ਆਸਥਾ ਭਾਟੀਆ, ਡਾ. ਕਿਰਨਦੀਪ ਧਾਮੀ, ਡਾ. ਮੇਹਕ ਤਨੇਜਾ, ਡਾ. ਕਿ੍ਤਿਕਾ ਪੰਡਿਤ, ਸਰਬਜੀਤ ਕੌਰ ਸਮੇਤ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਬੀਬੀ ਕੌਲਾਂ ਜੀ ਹਸਪਤਾਲ ਕਟੜਾ ਦਲ ਸਿੰਘ ਵਿਖੇ ਚਮੜੀ ਰੋਗ ਦੇ ਮੁਫ਼ਤ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।