08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 08-05-2026
ਅੰਮਿ੍ਤਸਰ, 7 ਮਈ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਰੇਲਵੇ ਰੋਡ ਸਥਿਤ ਉੱਤਰ ਰੇਲਵੇ ਮਜ਼ਦੂਰ ਯੂਨੀਅਨ ਦੇ ਮੁੱਖ ਦਫਤਰ ਵਿਖੇ ਜਨਰਲ ਸਕੱਤਰ ਸਵਰਨ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਸੰਪੰਨ ਹੋਈ, ਜਿਸ 'ਚ ਸੇਵਾਮੁਕਤ ਕਰਮਚਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਤੇ ਚਰਚਾ ਕੀਤੀ ਗਈ | ਮੀਟਿੰਗ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਮਹਿਲਾ ਵਿੰਗ ਦੀ ਪ੍ਰਧਾਨ ਰਜਨੀ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਜਦੋਂ ਕਿ ਉੱਤਰੀ ਰੇਲਵੇ ਮਜ਼ਦੂਰ ਯੂਨੀਅਨ ਦੇ ਡਿਵੀਜ਼ਨਲ ਸਕੱਤਰ ਰਾਜੇਸ਼ ਕੁਮਾਰ, ਈ. ਐੱਮ. ਸੀ. ਤੇ ਪਲਸ ਹਸਪਤਾਲ ਗਰੱੁਪ ਤੋਂ ਡਾ. ਸੌਰਵ ਅਰੌੜਾ ਤੇ ਸਾਬਕਾ ਕੌਂਸਲਰ ਸਤੀਸ਼ ਕੁਮਾਰ ਬੱਲੂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਮੀਟਿੰਗ 'ਚ ਪ੍ਰਧਾਨ ਬੇਅੰਤ ਸਿੰਘ ਨੇ ਐਸੋਸੀਏਸ਼ਨ ਦੀਆਂ ਬੀਤੇ ਸਮੇਂ ਦੀਆਂ ਪ੍ਰਾਪਤੀਆਂ 'ਤੇ ਰੌਸ਼ਨੀ ਪਾਈ ਜਦੋਂ ਕਿ ਜਨਰਲ ਸਕੱਤਰ ਸਵਰਨ ਸਿੰਘ ਸੰਧੂ ਨੇ ਆਈਆਂ ਸਮੁੱਚੀਆਂ ਸ਼ਖਸ਼ੀਅਤਾਂ ਨੂੰ ਰਸਮੀ ਤੌਰ ਤੇ ਜੀ ਆਇਆਂ ਨੂੰ ਆਖਿਆ | ਈ. ਐੱਮ. ਸੀ. ਤੇ ਪਲਸ ਹਸਪਤਾਲ ਗਰੱੁਪ ਦੇ ਡਾ. ਸੌਰਵ ਅਰੌੜਾ ਨੇ ਕਿਹਾ ਕਿ ਉਨ੍ਹਾਂ ਦੇ ਸਿਹਤ ਅਧਾਰੇ ਹਮੇਸ਼ਾ ਇਨ੍ਹਾਂ ਬਜ਼ੁਰਗਾਂ ਦੀ ਸਿਹਤ ਸੇਵਾਵਾਂ ਨੂੰ ਸਮਰਪਿਤ ਹਨ | ਇਸ ਦੌਰਾਨ ਈ. ਐੱਮ. ਸੀ. ਹਸਪਤਾਲ ਗ੍ਰੀਨ ਐਵੀਨਿਊ ਤੇ ਪਲਸ ਹਸਪਤਾਲ ਮਕਬੂਲਪੁਰਾ ਦੇ ਮੈਡੀਕਲ ਕੈਂਪ ਇੰਚਾਰਜ ਲਖਵਿੰਦਰ ਸਿੰਘ ਅਰਸ਼ੀ ਦੀ ਦੇਖ-ਰੇਖ ਹੇਠ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ | ਅਖ਼ੀਰ 'ਚ ਐਸੋਸੀਏਸ਼ਨ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਇਕਬਾਲ ਸਿੰਘ ਕਾਰਜਕਾਰੀ ਪ੍ਰਧਾਨ, ਪਵਨ ਕੁਮਾਰ ਕੈਸ਼ੀਅਰ, ਕਸ਼ਮੀਰ ਸਿੰਘ ਮੀਤ ਪ੍ਰਧਾਨ, ਹਰਦੀਪ ਸਿੰਘ ਸਹਾਇਕ ਸਕੱਤਰ, ਕਮਲਮੀਤ ਸਿੰਘ ਮੀਤ ਪ੍ਰਧਾਨ, ਸਰਕਦਾ ਆਗੂ ਗੁਰਪ੍ਰੀਤ ਸਿੰਘ, ਬਲਜੀਤ ਸਿੰਘ ਮਠਾਰੂ, ਗੁਰਬਚਨ ਸਿੰਘ, ਬਲਦੇਵ ਸਿੰਘ ਸੰਧੂ, ਸੁਰਿੰਦਰ ਸਿੰਘ ਪ੍ਰਧਾਨ ਆਰਪੀਐੱਫ, ਅਸ਼ੋਕ ਕੁਮਾਰ ਮੀਤ ਪ੍ਰਧਾਨ ਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਧਰਤੀ ਦਿਵਸ-2026 ਮਨਾਇਆ <br/> ਅਗਲੀ ਖ਼ਬਰ ਮਨਜੀਤ ਸਿੰਘ ਹੰਬੜਾਂ ਨੂੰ ਅਬਜ਼ਰਬਰ ਨਿਯੁਕਤ ਕਰਨ 'ਤੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।