22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਗੁਰਦਿਆਂ ਦੀ ਦੇਖਭਾਲ ਅਜ਼ੋਕੀ ਜੀਵਨ ਸ਼ੈਲੀ ਲਈ ਅਤਿ ਜ਼ਰੂਰੀ : ਡਾ. ਗੌਰਵ ਸਿੰਗਲਾ <br/>

ਅਜੀਤ ਡੈਸਕ 03-04-2026
ਅੰਮਿ੍ਤਸਰ, 2 ਅ੍ਰਪੈਲ (ਰੇਸ਼ਮ ਸਿੰਘ)-ਫੋਰਟਿਸ ਹਸਪਤਾਲ ਦੇ ਸਲਾਹਕਾਰ ਨੈਫਰੋਲੋਜ਼ੀ ਡਾ. ਗੌਰਵ ਸਿੰਗਲਾ ਨੇ ਕਿਹਾ ਕਿ ਲੰਮੇਂ ਕੰਮ ਦੇ ਸਮੇਂ, ਤਣਾਅ, ਅਨਿਯਮਿਤ ਭੋਜਨ ਅਤੇ ਸਰੀਰਕ ਹਰਕਤ 'ਚ ਕਮੀ ਅੱਜ-ਕੱਲ੍ਹ ਰੁਟੀਨ ਬਣਦੀ ਜਾ ਰਹੀ ਹੈ ਅਤੇ ਫਿਰ ਵੀ ਸਾਡੇ ਗੁਰਦੇ ਲਗਾਤਾਰ ਕੰਮ ਕਰਦੇ ਰਹਿੰਦੇ ਹਨ | ਉਹ ਹਰ ਰੋਜ਼ ਲਗਭਗ 150 ਲੀਟਰ ਖ਼ੂਨ ਨੂੰ ਫਿਲਟਰ ਕਰਦੇ ਹਨ, ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੇ ਹਨ, ਤਰਲ ਪਦਾਰਥਾਂ ਨੂੰ ਸੰਤੁਲਿਤ ਕਰਦੇ ਹਨ, ਬਲੱਡ ਪ੍ਰੈਸ਼ਰ ਨੂੰ ਕਾਬੂ ਕਰਦੇ ਹਨ ਅਤੇ ਲਾਲ ਖੂਨ ਦੇ ਸੈੱਲਾਂ ਦੇ ਉਤਪਾਦਨ ਦਾ ਸਮਰਥਨ ਕਰਦੇ ਹਨ | ਇਸ ਲਈ ਅਜੌਕੀ ਜੀਵਨ ਸ਼ੈਲੀ 'ਚ ਗੁਰਦਿਆਂ ਦੀ ਦੇਖਭਾਲ ਅਤਿ ਜ਼ਰੂਰੀ ਹੈ ਤਾਂ ਜੋ ਗੁਰਦਿਆ ਨਾਲ ਸੰਬੰਧਿਤ ਬਿਮਾਰੀਆ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹ ਕਿ ਅਸਲ ਚਿੰਤਾ ਇਹ ਹੈ ਕਿ ਗੁਰਦੇ (ਕਿਡਨੀਆਂ) ਦੀਆਂ ਸਮੱਸਿਆਵਾਂ ਕਿੰਨੀ ਚੁੱਪਚਾਪ ਵਿਕਸਤ ਹੁੰਦੀਆਂ ਹਨ, ਕੋਈ ਸਪੱਸ਼ਟ ਸ਼ੁਰੂਆਤੀ ਸੰਕੇਤ ਨਹੀਂ ਹਨ | ਜ਼ਿਆਦਾਤਰ ਲੋਕ ਰੁਟੀਨ ਟੈਸਟ ਕਰਵਾਉਂਦੇ ਹਨ ਜਦੋਂ ਕਿ ਇਹ ਸਮੱਸਿਆ ਪਣਪ ਚੁੱਕੀਆਂ ਹੁੰਦੀਆਂ ਹਨ | ਇਸ ਮਾਮਲੇ 'ਚ ਸੋਜ, ਸਰੀਰਕ ਥਕਾਵਟ ਜਾਂ ਪਿਸ਼ਾਬ ਵਿਚ ਤਬਦੀਲੀ ਵਰਗੇ ਲੱਛਣ ਦੇਰ ਨਾਲ ਦਿਖਾਈ ਦਿੰਦੇ ਹਨ | ਉਦੋਂ ਤੱਕ ਨੁਕਸਾਨ ਹੋ ਚੁਕਿਆ ਹੁੰਦਾ ਹੈ | ਉਨ੍ਹਾਂ ਕਿਹਾ ਕਿ ਗੁਰਦੇ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੌਲੀ ਜਾਂ ਪ੍ਰਬੰਧਿਤ ਕੀਤਾ ਜਾ ਸਕਦਾ ਹੈ ਜੇਕਰ ਜਲਦੀ ਪਤਾ ਲੱਗ ਜਾਵੇ | ਇਸਨੂੰ ਹਮੇਸ਼ਾ ਵੱਡੇ ਬਦਲਾਅ ਦੀ ਲੋੜ ਨਹੀਂ ਹੁੰਦੀ | ਇਸ ਲਈ ਪਾਣੀ ਜਿਆਦਾ ਪੀਣਾ ਚਾਹੀਦਾ ਹੈ | ਬੀ.ਪੀ. ਤੇ ਸੂਗਰ ਨੂੰ ਕੰਟਰੋਲ 'ਚ ਰੱਖ ਕੇ ਇਸ 'ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਦਲ ਖ਼ਾਲਸਾ ਵਲੋਂ ਰਈਆ ਵਿਖੇ ਵਿਚਾਰ ਗੋਸ਼ਟੀ-ਕਮ-ਸੈਮੀਨਾਰ 5 ਨੂੰ <br/> ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਮੇਨ ਦੀਆਂ ਚੋਣਾਂ 'ਚ ਉੱਘੇ ਸਮਾਜ ਸੇਵਕ ਨੈਨੀਸ਼ ਬਹਿਲ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।