22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਰਤ ਵਿਕਾਸ ਪ੍ਰੀਸ਼ਦ ਮੇਨ ਦੀਆਂ ਚੋਣਾਂ 'ਚ ਉੱਘੇ ਸਮਾਜ ਸੇਵਕ ਨੈਨੀਸ਼ ਬਹਿਲ ਪ੍ਰਧਾਨ ਬਣੇ

ਅਜੀਤ ਡੈਸਕ 03-04-2026
ਅੰਮਿ੍ਤਸਰ, 2 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਮੇਨ ਦੀਆਂ ਚੋਣਾਂ ਸਫਲਤਾਪੂਰਵਕ ਸੰਪੰਨ ਹੋਈਆਂ | ਇਨ੍ਹਾਂ ਚੋਣਾਂ 'ਚ ਉੱਘੇ ਸਮਾਜ ਸੇਵਕ ਨੈਨੀਸ਼ ਬਹਿਲ ਨੂੰ ਪ੍ਰਧਾਨ, ਤਿਲਕਰਾਜ ਮਹਾਜਨ ਨੂੰ ਜਨਰਲ ਸਕੱਤਰ ਅਤੇ ਸੁਭਾਸ਼ ਗੁਪਤਾ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ | ਅੱਜ ਤਾਜਪੋਸ਼ੀ ਸਮਾਗਮ 'ਚ ਸੁਮਿਤ ਪੁਰੀ, ਸੰਜੀਵ ਜੈਨ, ਸੁਮਨ ਮਹਾਜਨ, ਰਵਿੰਦਰ ਪਠਾਨੀਆ, ਏ. ਐੱਨ. ਚਾਬਾ ਅਤੇ ਏ. ਐੱਸ. ਨਾਗਪਾਲ ਮੌਜੂਦ ਸਨ, ਜਿਨ੍ਹਾਂ ਨੇ ਨੈਨੀਸ਼ ਬਹਿਲ ਬਾਰੇ ਕਿਹਾ ਕਿ ਉਹ ਪ੍ਰੀਸ਼ਦ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਆਪਣੇ ਸੰਬੰਧਾਂ ਰਾਹੀਂ ਜਨਤਾ ਦੇ ਭਲੇ ਲਈ ਕੰਮ ਕਰ ਰਹੇ ਹਨ | ਨੈੈਨੀਸ਼ ਬਹਿਲ ਅਤੇ ਹੋਰਾਂ ਨੇ ਭਰੋਸਾ ਦਿੱਤਾ ਕਿ ਭਵਿੱਖ 'ਚ ਉਹ ਸੇਵਾ ਨੂੰ ਇਕ ਮਿਸ਼ਨ ਵਜੋਂ ਲੈਣਗੇ |
ਪਿਛਲੀ ਖ਼ਬਰ ਗੁਰਦਿਆਂ ਦੀ ਦੇਖਭਾਲ ਅਜ਼ੋਕੀ ਜੀਵਨ ਸ਼ੈਲੀ ਲਈ ਅਤਿ ਜ਼ਰੂਰੀ : ਡਾ. ਗੌਰਵ ਸਿੰਗਲਾ <br/> ਅਗਲੀ ਖ਼ਬਰ ਰਣਬੀਰ ਸਿੰਘ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।