05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕਤਲ ਕੇਸ 'ਚ ਨਾਬਾਲਗ ਲੜਕਾ ਪਿਸਟਲ ਸਮੇਤ ਕਾਬੂ

ਅਜੀਤ ਡੈਸਕ 27-03-2026
ਵੇਰਕਾ, 26 ਮਾਰਚ (ਦੀਦਾਰ ਸਿੰਘ)-ਬੀਤੇ ਦਿਨੀ ਥਾਣਾ ਵੇਰਕਾ ਦੀ ਪੁਲਿਸ ਵਲੋਂ ਕਤਲ ਦੇ ਮਾਮਲੇ 'ਚ ਇਕ ਨਾਬਾਲਗ ਨੂੰ ਕਾਬੂ ਕੀਤਾ ਜਿਸ ਪਾਸੋਂ ਪੁਲਿਸ ਨੇ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਮਨਦੀਪ ਕੌਰ ਨੇ ਦੱਸਿਆ ਕਿ ਇਹ ਪਰਚਾ ਸ਼ਿਵਾ ਵਾਸੀ ਪੱਤੀ ਬੱਗੇਵਾਲੀ ਵੇਰਕਾ ਵਲੋਂ ਦਰਜ ਕਰਾਇਆ ਗਿਆ ਸੀ ਕਿ 14 ਮਾਰਚ ਨੂੰ ਉਹ ਅਤੇ ਉਸ ਦਾ ਭਰਾ ਕਰਨ ਆਪਣੀ ਦੁਕਾਨ ਬੰਦ ਕਰਕੇ ਘਰ ਦੇ ਬਾਹਰ , ਵਕਤ ਕਰੀਬ 10 ਵਜੇ ਰਾਤ ਪੁੱਜੇ ਤਾਂ ਉਨ੍ਹਾਂ ਦੇ ਗੁਆਢੀ ਕਾਲਾ ਅਤੇ ਮਿੱਠੂ ਅਤੇ ਉਨ੍ਹਾਂ ਦੇ ਆਏ ਉਨ੍ਹਾਂ ਦੇ ਭਾਣਜੇ ਸਹਿਲ,ਅਭੀਸ਼ੇਕ ਸਿੰਘ ਉਰਫ ਅਤੀ, ਭਲਵਾਨ ਵਾਸੀਆਨ ਅਟਾਰੀ ਜੋ ਕਿ ਬਾਹਰ ਹੀ ਗਲੀ ਵਿਚ ਖੜ੍ਹੇ ਸਨ | ਮਾਮਲਾ ਇੱਥੋਂ ਤੱਕ ਵਧ ਗਿਆ ਕਿ ਅਬੀ ਨੇ ਆਪਣੇ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਮੁਦਈ ਮੁਕੱਦਮਾ ਦੇ ਪਿਤਾ ਬਲਦੇਵ ਸਿੰਘ ਦਾ ਕਤਲ ਕਰ ਦਿੱਤਾ ਸੀ | ਅੱਜ ਥਾਣਾ ਵੇਰਕਾ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਕ ਨੌਜਵਾਨ ਜਿਸ ਦੀ ਉਮਰ ਕੇਵਲ 17 ਸਾਲ ਹੈ, ਨੂੰ ਪਿਸਟਲ ਸਮੇਤ ਕਾਬੂ ਕਰ ਲਿਆ ਹੈ |
ਪਿਛਲੀ ਖ਼ਬਰ ਸੁਪਰੀਮ ਕੋਰਟ ਤੇ ਹਾਈਕੋਰਟ ਨੂੰ ਲਿਖੇ ਪੱਤਰ 'ਚ ਸੜਕਾਂ 'ਤੇ ਧਾਰਮਿਕ ਸਮਾਗਮਾਂ 'ਤੇ ਪਾਬੰਧੀ ਦੀ ਮੰਗ ਸੜਕਾਂ 'ਤੇ ਹੁੰ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ 24 ਘੰਟੇ ਮੁਫ਼ਤ ਲੰਗਰ ਸੇਵਾ ਅੱਜ ਤੋਂ ਹੋਵੇਗੀ ਆਰੰਭ ਐਡਵੋਕੇਟ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।