05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਜਸਟਿਸ ਦੀਪਕ ਮਨਚੰਦਾ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ

ਅਜੀਤ ਡੈਸਕ 27-03-2026
ਅੰਮਿ੍ਤਸਰ, 26 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਹਰਿਆਣਾ ਹਾਈ ਕੋਰਟ ਦੇ ਜਸਟਿਸ ਦੀਪਕ ਮਨਚੰਦਾ ਨੇ ਆਪਣੀ ਪਤਨੀ ਸਮੇਤ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ ਅਤੇ ਭਗਵਾਨ ਸ੍ਰੀ ਲਕਸ਼ਮੀ ਨਾਰਾਇਣ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਮੰਦਰ ਦੇ ਮੁੱਖ ਪੁਜਾਰੀ ਨੇ ਉਨ੍ਹਾਂ ਨੂੰ ਸ੍ਰੀ ਠਾਕੁਰ ਜੀ ਦਾ ਸਿਰੋਪਾਓ ਅਤੇ ਪ੍ਰਸ਼ਾਦ ਭੇਟ ਕੀਤਾ | ਇਸ ਮੌਕੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬਲਜਿੰਦਰ ਸਿੰਘ, ਸੀ. ਜੇ. ਐੱਮ. ਸੁਪ੍ਰੀਤ ਕੌਰ, ਜੁਡੀਸ਼ੀਅਲ ਜੱਜ ਮੈਡਮ ਤਰੰਜਨੀ ਅਤੇ ਅਰੁਣ ਥਾਪਾ ਮੌਜੂਦ ਸਨ | ਇਸ ਤੋਂ ਬਾਅਦ ਜਸਟਿਸ ਦੀਪਕ ਮਨਚੰਦਾ ਨੇ ਆਪਣੀ ਪਤਨੀ ਨਾਲ ਮਾਤਾ ਸ਼ੀਤਲਾ ਮੰਦਰ ਵਿਖੇ ਵਿਸ਼ੇਸ਼ ਕੰਜਕ ਪੂਜਨ ਵੀ ਕੀਤਾ | ਕਮੇਟੀ ਦੇ ਸਕੱਤਰ ਧਰਮਪਾਲ ਚੌਧਰੀ ਨੇ ਕਮੇਟੀ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਮੰਦਰ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੁਪਰਡੈਂਟ ਪਿੰਕ ਰਾਜ, ਚੇਅਰਮੈਨ ਆਦਰਸ਼ ਸ਼ਰਮਾ, ਜਿਆ ਲਾਲ ਮੌਜੂਦ ਸਨ |
ਪਿਛਲੀ ਖ਼ਬਰ ਪਿ੍ੰਸੀਪਲ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ ਅਗਲੀ ਖ਼ਬਰ ਟੀ. ਐੱਮ. ਏ. ਕੰਪਲੈਕਸ ਵਿਖੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 'ਤੇ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।