ਅੰਮਿ੍ਤਸਰ, 26 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਟੈਕਸਟਾਈਲ ਮੈਨੂਫੈਕਚਰਰ ਐਸੋਸੀਏਸ਼ਨ ਅੰਮਿ੍ਤਸਰ ਵਲੋਂ ਐੱਮ. ਐੱਸ. ਐੱਮ. ਈ. ਅਤੇ ਡੀ. ਐੱਫ. ਓ. ਲੁਧਿਆਣਾ ਦੇ ਸਹਿਯੋਗ ਨਾਲ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ 'ਤੇ ਇਕ ਸੈਮੀਨਾਰ ਟੀ. ਐੱਮ. ਏ. ਕੰਪਲੈਕਸ ਵਿਖੇ ਕਰਵਾਇਆ ਗਿਆ, ਜਿਸਦਾ ਉਦੇਸ਼ ਕਾਰੀਗਰਾਂ ਅਤੇ ਐੱਮ. ਐੱਸ. ਐਮਈਜ਼. 'ਚ ਇਸ ਯੋਜਨਾ ਦੇ ਤਹਿਤ ਲਾਭਾਂ ਅਤੇ ਮੌਕਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਸੈਸ਼ਨ 'ਚ ਐਸੋਸੀਏਸ਼ਨ ਦੇ ਮੈਂਬਰਾਂ, ਸਥਾਨਕ ਉਦਮੀਆਂ ਅਤੇ ਹੁਨਰਮੰਦ ਕਾਮਿਆਂ ਦੀ ਉਤਸ਼ਾਹੀ ਭਾਗੀਦਾਰੀ ਦੇਖਣ ਨੂੰ ਮਿਲੀ | ਇਸ ਮੌਕੇ ਵਜ਼ੀਰ ਸਿੰਘ ਡਿਪਟੀ ਡਾਇਰੈਕਟਰ ਐੱਮ. ਐੱਸ. ਐੱਮ. ਈ.-ਡੀ. ਐੱਫ. ਓ. ਨੇ ਇਸ ਯੋਜਨਾ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ, ਜਿਸ 'ਚ ਭਾਰਤ ਸਰਕਾਰ ਦੁਆਰਾ ਪੇਸ਼ ਕੀਤੀ ਜਾਣ ਵਾਲੀ ਵਿੱਤੀ ਸਹਾਇਤਾ, ਹੁਨਰ ਅਪਗ੍ਰੇਡੇਸ਼ਨ, ਟੂਲਕਿੱਟ ਪ੍ਰੋਤਸਾਹਨ ਅਤੇ ਮਾਰਕੀਟ ਲਿੰਕੇਜ ਸਹਾਇਤਾ ਨੂੰ ਉਜਾਗਰ ਕੀਤਾ ਗਿਆ | ਸ੍ਰੀਮਤੀ ਮਨਦੀਪ ਕੌਰ ਜੀ. ਐੱਮ. ਡੀ. ਆਈ. ਸੀ. ਨੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਬਾਰੇ ਜਾਣਕਾਰੀ ਦਿੱਤੀ | ਐੱਸ. ਆਰ. ਓ. ਟੀ. ਸੰਗਠਨ ਦੇ ਚੇਅਰਮੈਨ ਅਮਿਤ ਮਦਾਨ ਨੇ ਮਾਰਕੀਟਿੰਗ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ, ਜਿਸ 'ਚ ਕੀਮਤ, ਉਤਪਾਦ ਪਲੇਸਮੈਂਟ ਅਤੇ ਪ੍ਰਮੋਸ਼ਨ ਸ਼ਾਮਲ ਹਨ | ਅਖ਼ੀਰ 'ਚ ਐਸੋਸੀਏਸ਼ਨ ਵਲੋਂ ਜਨਰਲ ਸਕੱਤਰ ਰਾਜੀਵ ਖੰਨਾ ਨੇ ਵਜ਼ੀਰ ਸਿੰਘ ਨੂੰ ਸਨਮਾਨਿਤ ਵੀ ਕੀਤਾ |