05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਿ੍ੰਸੀਪਲ ਪਰਾਸ਼ਰ ਨੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਦੀ ਮਹੱਤਤਾ ਬਾਰੇ ਦਿੱਤੀ ਜਾਣਕਾਰੀ

ਅਜੀਤ ਡੈਸਕ 27-03-2026
ਅੰਮਿ੍ਤਸਰ, 26 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਨੈਤਿਕ ਸਿੱਖਿਆ ਚਰਿੱਤਰ ਨਿਰਮਾਣ, ਸਹੀ ਅਤੇ ਗਲਤ 'ਚ ਫ਼ਰਕ ਕਰਨ ਅਤੇ ਇਮਾਨਦਾਰੀ, ਸਤਿਕਾਰ ਅਤੇ ਜ਼ਿੰਮੇਵਾਰੀ ਵਰਗੇ ਮਨੁੱਖੀ ਮੁੱਲਾਂ ਨੂੰ ਪੈਦਾ ਕਰਨ ਲਈ ਜ਼ਰੂਰੀ ਹੈ | ਇਹ ਪ੍ਰਗਟਾਵਾ ਡੀ. ਏ. ਵੀ. ਸੀ. ਸੈਕੰ. ਸਕੂਲ ਹਾਥੀ ਗੇਟ ਦੇ ਪਿ੍ੰਸੀਪਲ ਵਿਕਾਸ ਪਰਾਸ਼ਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਆਧੁਨਿਕ ਸਮਾਜ 'ਚ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਵਿਵਹਾਰ ਇਕ ਚੁਣੌਤੀ ਬਣ ਗਿਆ ਹੈ | ਸਬਰ ਦੀ ਘਾਟ, ਅਧਿਆਪਕਾਂ ਅਤੇ ਮਾਪਿਆਂ ਦੀ ਅਣਆਗਿਆਕਾਰੀ, ਨਸ਼ਾਖੋਰੀ, ਤਣਾਅ ਅਤੇ ਮੋਬਾਈਲ ਫੋਨ ਦੀ ਦੁਰਵਰਤੋਂ ਵਰਗੀਆਂ ਬੁਰੀਆਂ ਆਦਤਾਂ ਨੇ ਨਵੀਂ ਪੀੜ੍ਹੀ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ | ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਵਿਦਿਆਰਥੀ ਆਪਣੀ ਸਮਰੱਥਾ ਨੂੰ ਪਛਾਣਨ, ਚੰਗੇ ਮੁੱਲ ਪੈਦਾ ਕਰਨ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਨ | ਉਨ੍ਹਾਂ ਕਿਹਾ ਕਿ ਜੇਕਰ ਅਧਿਆਪਕ ਨੈਤਿਕ ਸਿੱਖਿਆ ਨੂੰ ਆਪਣੀ ਸਿੱਖਿਆ 'ਚ ਸ਼ਾਮਲ ਕਰਨ ਤਾਂ ਹੀ ਸੱਚੀ ਸਿੱਖਿਆ ਦਾ ਉਦੇਸ਼ ਸਾਰਥਕ ਹੋਵੇਗਾ |
ਪਿਛਲੀ ਖ਼ਬਰ ਮਜੀਠੀਆ ਨੇ 'ਆਪ' ਆਗੂਆਂ 'ਤੇ ਭਿ੍ਸ਼ਟਾਚਾਰ ਕਰਨ ਅਤੇ ਭਗੌੜੇ ਵਿਅਕਤੀ ਨੂੰ ਚੇਅਰਮੈਨ ਬਣਾਉਣ ਦੇ ਲਾਏ ਦੋਸ਼ ਅਗਲੀ ਖ਼ਬਰ ਜਸਟਿਸ ਦੀਪਕ ਮਨਚੰਦਾ ਸ੍ਰੀ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।