17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਚੋਰੀ ਸ਼ੁਦਾ ਵਾਹਨਾਂ ਖ਼ਿਲਾਫ਼ ਅੰਮਿਤਸਰ ਪੁਲਿਸ ਦੀ ਕਾਰਵਾਈ ਨੂੰ ਮਿਲੀ ਸਫਲਤਾ <br/>

ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰੇਸ਼ਮ ਸਿੰਘ)-ਚੋਰੀ ਸ਼ੁਦਾ ਵਾਹਨਾਂ ਖ਼ਿਲਾਫ਼ ਅੰਮਿ੍ਤਸਰ ਪੁਲਿਸ ਵਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਕਿ ਸ਼ਹਿਰੀ ਖੇਤਰਾਂ 'ਚੋਂ ਚੋਰੀ ਹੋਏ 58 ਦੋਪਹੀਆ ਵਾਹਨ ਪੁਲਿਸ ਨੇ ਬਰਾਮਦ ਕਰ ਲਏ ਹਨ | ਇਨ੍ਹਾਂ ਚ 49 ਮੋਟਰਸਾਈਕਲ ਤੇ 9 ਐਕਟਿਵਾ ਸਕੂਟਰੀਆਂ ਵੀ ਸ਼ਾਮਿਲ ਹਨ |
ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਗਏ ਪੱਤਰਕਾਰ ਸੰਮੇਲਨ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਜਿਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਮੁਹਿੰਮ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਸਾਰੀਆਂ ਸਬ ਡਵੀਜ਼ਨਾਂ ਵਿਚ ਚਲਾਈ ਗਈ | ਵਹੀਕਲ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਦੌਰਾਨ ਸਮੂਹ ਐੱਸ. ਐੱਚ. ਓਜ਼ ਨੇ ਸੰਬੰਧਿਤ ਏ.ਸੀ.ਪੀ., ਏ.ਡੀ.ਸੀ.ਪੀ. ਅਤੇ ਡੀ.ਸੀ.ਪੀ. ਆਦਿ ਦੀ ਨਿਗਰਾਨੀ ਹੇਠ ਆਪਣੇ-ਆਪਣੇ ਖੇਤਰਾਂ ਵਿਚ ਤਾਲਮੇਲ ਵਾਲੀ ਕਾਰਵਾਈ ਕੀਤੀ | ਜਿਸਦੇ ਨਤੀਜੇ ਵਜੋਂ ਹੇਠ ਲਿਖੇ ਚੋਰੀ ਦੇ ਵੀਹਕਲ ਬਰਾਮਦ ਕੀਤੇ ਗਏ | ਪੂਰਬੀ ਸਬ ਡਵੀਜ਼ਨ ਦੇ ਥਾਣਾ ਰਾਮ ਬਾਗ ਤੋਂ 3 ਐਕਟਿਵਾ, ਬੀ. ਡਵੀਜ਼ਨ ਤੋਂ 7 ਮੋਟਰਸਾਈਕਲ, ਵੇਰਕਾ ਤੋਂ 3 ਮੋਟਰਸਾਈਕਲ, ਵੱਲਾ ਤੋਂ 5 ਮੋਟਰਸਾਈਕਲ ਤੇ 2 ਸਕੂਟਰੀਆਂ, ਉਤਰੀ ਸਬ ਡਵੀਜ਼ਨ ਦੇ ਥਾਣਾ ਰਣਜੀਤ ਐਵੀਨਿਊ ਤੋਂ 7 ਵਾਹਨ, ਸਦਰ ਤੋਂ 5, ਸਿਵਲ ਲਾਈਨ ਤੋਂ 8, ਮਜੀਠਾ ਰੋਡ ਤੋਂ 3, ਸਬ ਡਵੀਜ਼ਨ ਪਛਮੀਂ ਦੇ ਥਾਣਾ ਛਾਉਣੀ ਤੋਂ 3 ਮੋਟਰਸਾਈਕਲ, ਛੇਹਰਟਾ ਤੋਂ 2 ਮੋਟਰਸਾਈਕਲ, ਸਬ ਡਵੀਜ਼ਨ ਕੇਂਦਰੀ ਤੋਂ ਥਾਣਾ ਇਸਲਾਮਾਬਾਦ ਤੋਂ 4 ਮੋਟਰਸਾਈਕਲ, 2 ਐਕਟਿਵਾ, ਦਖਣੀ ਤੋਂ 1 ਐਕਟਿਵਾ, 2 ਮੋਟਰਸਾਈਕਲ, ਸੁਲਤਾਨਵਿੰਡ ਤੋਂ 1 ਐਕਟਿਵਾ ਸਕੂਟਰੀ ਬਰਾਮਦ ਕੀਤੇ ਜਾਣਾ ਸ਼ਾਮਿਲ ਹੈ | ਸੀ.ਪੀ. ਸ: ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਵਾਹਨ ਚੋਰੀ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ | ਇਸ ਮੌਕੇ ਡੀ.ਸੀ.ਪੀ. ਆਲਮ ਵਿਜੈ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਅਕਾਲ ਤਖ਼ਤ ਤੋਂ ਸਜਾਏ ਖ਼ਾਲਸਾ ਮਾਰਚ ਦਾ ਦੀਵਾਨ ਦਫ਼ਤਰ ਨੇੜੇ ਪੁੱਜਣ 'ਤੇ ਨਿੱਘਾ ਸੁਆਗ... ਅਗਲੀ ਖ਼ਬਰ ਨਿਸ਼ਾ ਮਲਹੋਤਰਾ ਨੇ ਔਰਤਾਂ ਲਈ ਮਹੀਨਾਵਾਰ 1000 ਰੁਪਏ ਦੀ ਸਹਾਇਤਾ ਯੋਜਨਾ 'ਤੇ ਖ਼ੁਸ਼ੀ ਜਤਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।