01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਂਦੀ ਫਾਊਾਡੇਸ਼ਨ ਵਿਚਕਾਰ ਸਮਝੌਤਾ ਕਲਮਬੱਧ

ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ੇਸ਼ ਉੱਦਮ ਨਾਲ ਨਾਂਦੀ ਫਾਊਾਡੇਸ਼ਨ ਨਾਲ ਸਮਝੌਤਾ ਕਲਮਬੱਧ ਕੀਤਾ ਹੈ ਜਿਸ ਨਾਲ ਗਰੀਬ ਅਤੇ ਕਮਜ਼ੋਰ ਵਰਗ ਦੇ ਨੌਜਵਾਨ ਵਿਦਿਆਰਥੀਆਂ ਨੂੰ ਮੁਫਤ ਰੁਜ਼ਗਾਰ ਯੋਗਤਾ ਵਧਾਉਣ ਵਾਲੀ ਟ੍ਰੇਨਿੰਗ ਮਿਲੇਗੀ | ਪ੍ਰੋ: ਕਰਮਜੀਤ ਸਿੰਘ ਦੇ ਵਿਜ਼ਨ ਨਾਲ ਯੂਨੀਵਰਸਿਟੀ ਨੇ ਨਾਂਦੀ ਫਾਊਾਡੇਸ਼ਨ ਨਾਲ ਇਹ ਸਮਝੌਤਾ ਕੀਤਾ ਹੈ, ਜਿਸ ਨਾਲ ਅਖੀਰਲੇ ਸਾਲ ਦੇ ਅੰਡਰਗਰੈਜੂਏਟ ਤੇ ਪੋਸਟਗਰੈਜੂਏਟ ਵਿਦਿਆਰਥੀਆਂ ਨੂੰ ਨਵੀਂ ਜਮਾਨੇ ਦੀਆਂ ਸਕਿੱਲ, ਸਾਫਟ ਸਕਿੱਲ, ਕਮਿਊਨੀਕੇਸ਼ਨ, ਲਾਈਫ ਸਕਿੱਲ, ਇੰਟਰਵਿਊ ਪ੍ਰੀਪਰੇਸ਼ਨ ਅਤੇ ਡੋਮੇਨ ਸਪੈਸਿਫਿਕ ਟ੍ਰੇਨਿੰਗ ਮਿਲੇਗੀ | ਇਹ ਪ੍ਰੋਗਰਾਮ 36 ਤੋਂ 120 ਘੰਟੇ ਦਾ ਹੋਵੇਗਾ ਅਤੇ ਪੂਰੀ ਤਰ੍ਹਾਂ ਮੁਫਤ ਹੈ | ਹੁਣ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 750 ਤੋਂ ਵੱਧ ਵਿਦਿਆਰਥੀ ਇਸ ਟ੍ਰੇਨਿੰਗ ਲੈ ਚੁੱਕੇ ਹਨ | ਮੌਕੇ 'ਤੇ ਨਾਂਦੀ ਫਾਊਾਡੇਸ਼ਨ ਤੋਂ ਮਿਸਟਰ ਤਰੁਣ ਸ਼ਰਮਾ (ਪ੍ਰੋਗਰਾਮ ਮੈਨੇਜਰ), ਮੈਡਮ ਰਿਤੂ ਅਗਰਵਾਲ (ਟ੍ਰੇਨਿੰਗ ਕੋਆਰਡੀਨੇਟਰ) ਅਤੇ ਮੈਡਮ ਦੀਪਾਲੀ ਗੰਭੀਰ (ਫੈਕਲਟੀ ਮੈਂਬਰ) ਮੌਜੂਦ ਸਨ | ਡਾ. ਹਰਵਿੰਦਰ ਸਿੰਘ ਸੈਣੀ, ਡੀਨ ਅਕੈਡਮਿਕ ਅਫੇਅਰਜ਼ ਨੇ ਕਿਹਾ ਕਿ ਇਹ ਪ੍ਰੋਗਰਾਮ ਦੋਵਾਂ ਸੰਸਥਾਵਾਂ ਦੇ ਸਾਂਝੇ ਵਿਜ਼ਨ ਨੂੰ ਦਰਸਾਉਂਦਾ ਹੈ, ਜਿਸ ਨਾਲ ਬਿਨਾਂ ਕਿਸੇ ਭੇਦਭਾਵ ਤੋਂ ਗਰੀਬ ਵਰਗ ਨੂੰ ਉਠਾਇਆ ਜਾਵੇਗਾ | ਡਾ. ਕੇ. ਐੱਸ. ਚਾਹਲ, ਰਜਿਸਟਰਾਰ ਨੇ ਦੱਸਿਆ ਕਿ ਇਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਲਿਸਟਿਕ ਵਿਕਾਸ ਅਤੇ ਸਕਿੱਲ ਬੇਸਡ ਐਜੂਕੇਸ਼ਨ ਵਾਲੇ ਵਿਜ਼ਨ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ | ਡਾ. ਨਵਦੀਪ ਸਿੰਘ ਸੋਢੀ, ਕੋਆਰਡੀਨੇਟਰ ਯੂਨੀਵਰਸਿਟੀ ਲਿੰਕੇਜ ਪ੍ਰੋਗਰਾਮ ਨੇ ਕਿਹਾ ਕਿ ਯੂਨੀਵਰਸਿਟੀ ਨੈਕ ਏ ਪਲਸ ਪਲਸ ਗ੍ਰੇਡ ਵਾਲੀ ਸਟੇਟ ਯੂਨੀਵਰਸਿਟੀ ਹੈ ਅਤੇ ਕਲਾਸਰੂਮ, ਕੰਪਿਊਟਰ ਲੈਬਾਂ ਸਮੇਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਏਗੀ | ਡਾ. ਅਮਿਤ ਚੋਪੜਾ, ਡਾਇਰੈਕਟਰ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਨੇ ਦੱਸਿਆ ਕਿ ਨਾਂਦੀ ਫਾਊਾਡੇਸ਼ਨ ਐਕਸਪੀਰੀਅੰਸਡ ਟ੍ਰੇਨਰਾਂ ਰਾਹੀਂ ਟ੍ਰੇਨਿੰਗ, ਅਸੈਸਮੈਂਟ ਅਤੇ ਸਰਟੀਫਿਕੇਟ ਜਾਰੀ ਕਰੇਗੀ |
ਪਿਛਲੀ ਖ਼ਬਰ ਭੱਠਲ ਦੀ ਜ਼ੁਬਾਨੀ ਸਾਹਮਣੇ ਆਇਆ ਕਾਂਗਰਸ ਦਾ ਅਸਲੀ ਕਿਰਦਾਰ-ਕੁਲਦੀਪ ਸਿੰਘ ਧਾਲੀਵਾਲ ਅਗਲੀ ਖ਼ਬਰ ਹਰਤੇਜ ਹਸਪਤਾਲ ਦੇ ਫਲਾਈਓਵਰ ਨੇੜੇ ਜਾਮ ਲੱਗਣ ਦਾ ਕਾਰਨ ਪਾਣੀ ਦੀਆਂ ਪਾਈਪਾਂ ਟੁੱਟਣਾ- ਏ. ਡੀ. ਸੀ. ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।