01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਹਰਤੇਜ ਹਸਪਤਾਲ ਦੇ ਫਲਾਈਓਵਰ ਨੇੜੇ ਜਾਮ ਲੱਗਣ ਦਾ ਕਾਰਨ ਪਾਣੀ ਦੀਆਂ ਪਾਈਪਾਂ ਟੁੱਟਣਾ- ਏ. ਡੀ. ਸੀ. ਪੀ.

ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਰੇਸ਼ਮ ਸਿੰਘ)-ਇਥੇ ਗੁੰਮਟਾਲਾ ਰੋਡ 'ਤੇ ਹਰਤੇਜ ਹਸਪਤਾਲ ਦੇ ਫਲਾਈਓਵਰ ਨੇੜੇ ਜਾਮ ਲਗਣ ਤੇ ਹਾਦਸੇ 'ਚ ਗੱਡੀਆਂ ਨੁਕਸਾਨੇ ਜਾਣ ਦੇ ਮਾਮਲੇ 'ਚ ਏ. ਡੀ. ਸੀ. ਪੀ. ਟਰੈਫਿਕ ਅਮਨਦੀਪ ਕੌਰ ਨੇ ਕਿਹਾ ਕਿ ਇਥੇ ਜਾਮ ਲਗਣ ਦਾ ਕਾਰਨ ਨਗਰ ਨਿਗਮ ਵਲੋਂ ਸੜਕ 'ਚ ਪਾਈਆਂ ਪਾਣੀ ਦੀਆਂ ਪਾਈਪਾਂ ਟੁੱਟਣ ਕਾਰਨ ਹੈ ਜਿਸ ਲਈ ਲੋਕ ਇਸ ਰਾਹ ਨੂੰ ਅਪਣਾਉਣ ਦੀ ਥਾਂ ਹੋਰ ਬਦਲਵੇਂ ਰਸਤੇ ਆਵਾਜਾਈ ਲਈ ਵਰਤਣ | ਅਮਨਦੀਪ ਕੌਰ ਨੇ ਦੱਸਿਆ ਕਿ ਹਰਤੇਜ ਹਸਪਤਾਲ ਨੇੜਿਓਾ ਇਕ ਫਲਾਈਓਵਰ ਚੜਦਾ ਹੈ ਜੋ ਰਿਆਲਟੂ ਚੌਂਕ 'ਚ ਉਤਰਦਾ ਹੈ | ਇਥੇ ਪਾਣੀ ਦੀਆਂ ਪਾਈਆਂ ਬੀਤੇ ਦਿਨ ਟੁੱਟ ਗਈਆਂ ਸਨ ਜਿਸ ਲਈ ਨਗਰ ਨਿਗਮ ਵਲੋਂ ਪਾਣੀ ਦੀਆਂ ਪਾਈਪਾਂ ਲਈ ਟੋਏ ਪੁੱਟ ਕੇ ਕੰਮ ਕੀਤਾ ਜਾ ਰਿਹਾ ਹੈ ਜੋ ਜਲਦ ਹੀ ਖਤਮ ਹੋ ਜਾਵੇਗਾ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਮੁਲਾਜ਼ਮਾਂ ਨਾਲ ਬਹਿਸਬਾਜੀ ਨਾਂ ਕਰਨ ਜਦੋਂ ਕਿ ਪੁਲਿਸ ਲੋਕਾਂ ਦੀ ਭਲਾਈ ਲਈ ਹੀ ਕੰਮ ਕਰ ਰਹੀ ਹੈ ਜਿਸ ਲਈ ਹਾਲ ਦੇ ਸਮੇਂ ਫਲਾਈਓਵਰ ਜਾਣ ਤੋਂ ਗੁਰੇਜ ਕੀਤਾ ਜਾਵੇਗਾ | ਇਸ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਵੀ ਨਿਗਮ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਹ ਰੋਡ ਮੁੜ ਆਵਾਜਾਈ ਲਈ ਚਾਲੂ ਕਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਂਦੀ ਫਾਊਾਡੇਸ਼ਨ ਵਿਚਕਾਰ ਸਮਝੌਤਾ ਕਲਮਬੱਧ ਅਗਲੀ ਖ਼ਬਰ ਫਰਵਰੀ ਦੇ ਪਹਿਲੇ ਹਫਤੇ ਹੋ ਸਕਦੀ ਹੈ ਨਗਰ ਨਿਗਮ ਦੇ ਹਾਊਸ ਦੀ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।