01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅੰਮ੍ਰਿਤਸਰ ’ਚ ਚਿਨਮਯ ਮਿਸ਼ਨ ਦੇ 75 ਸਾਲ ਪੂਰੇ ਹੋਣ ’ਤੇ ਇਤਿਹਾਸਕ ‘ਚਿਨਮਯ ਅੰਮ੍ਰਿਤ ਯਾਤਰਾ’ ਕੱਢੀ ਜਾਵੇਗੀ : ਅਵਿਨਾਸ਼ ਮਹੇਂਦਰੂ

ਅੰਮ੍ਰਿਤਸਰ, 30 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਅੰਮ੍ਰਿਤਸਰ ’ਚ ਚਿਨਮਯ ਮਿਸ਼ਨ ਦੇ 75 ਸਾਲ ਪੂਰੇ ਹੋਣ ’ਤੇ ਇਤਿਹਾਸਕ ‘ਚਿਨਮਯ ਅੰਮ੍ਰਿਤ ਯਾਤਰਾ’ ਕੱਢੀ ਜਾ ਰਹੀ ਹੈ। ਇਸ ਸੰਬੰਧੀ ਅੱਜ ਭਵਨਜ਼ ਐੱਸ.

ਅਜੀਤ ਡੈਸਕ 01-10-2026
ਅੰਮ੍ਰਿਤਸਰ, 30 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)- ਅੰਮ੍ਰਿਤਸਰ ’ਚ ਚਿਨਮਯ ਮਿਸ਼ਨ ਦੇ 75 ਸਾਲ ਪੂਰੇ ਹੋਣ ’ਤੇ ਇਤਿਹਾਸਕ ‘ਚਿਨਮਯ ਅੰਮ੍ਰਿਤ ਯਾਤਰਾ’ ਕੱਢੀ ਜਾ ਰਹੀ ਹੈ। ਇਸ ਸੰਬੰਧੀ ਅੱਜ ਭਵਨਜ਼ ਐੱਸ. ਐੱਲ. ਪਬਲਿਕ ਸਕੂਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਅਵਿਨਾਸ਼ ਮਹੇਂਦਰੂ ਨੇ ਦੱਸਿਆ ਕਿ ਚਿਨਮਯ ਮਿਸ਼ਨ ਅੰਮ੍ਰਿਤਸਰ ਚਿਨਮਯ ਅੰਮ੍ਰਿਤ ਯਾਤਰਾ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਯਾਤਰਾ ਦੇਸ਼ ਭਰ ’ਚ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ‘ਚਿਨਮਯ ਅੰਮ੍ਰਿਤ ਵਾਹਿਨੀ’ ’ਚ ਹੋਵੇਗੀ। ਇਹ ਯਾਤਰਾ ਗੁਰੂਦੇਵ ਦੇ ਜੀਵਨ, ਦ੍ਰਿਸ਼ਟੀਕੋਣ ਅਤੇ ਸਿੱਖਿਆਵਾਂ ਦਾ ਸਨਮਾਨ ਕਰਨ ਲਈ ਆਯੋਜਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸ਼ੋਭਾ ਯਾਤਰਾ 3 ਅਕਤੂਬਰ ਸ਼ਾਮ 4:30 ਵਜੇ ਚਿਨਮਯ ਅੰਮ੍ਰਿਤ ਆਸ਼ਰਮ ਰਣਜੀਤ ਐਵੀਨਿਊ ਤੋਂ ਕੱਢੀ ਜਾਵੇਗੀ, ਜੋ ਵੱਖ-ਵੱਖ ਥਾਂਵਾਂ ਤੋਂ ਹੁੰਦੀ ਹੋਈ ਆਸ਼ਰਮ ’ਚ ਸੰਪੰਨ ਹੋਵੇਗੀ। ਇਸ ਤੋਂ ਪਹਿਲਾਂ ਚਿਨਮਯ ਅੰਮ੍ਰਿਤ ਵਾਹਿਨੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ, ਜਿਸ ’ਚ ਚਿਨਮਯ ਅੰਦੋਲਨ ਦੇ ਸੰਸਥਾਪਕ, ਪੂਜਯ ਗੁਰੂਦੇਵ ਸਵਾਮੀ ਚਿਨਮਯਨੰਦ ਜੀ ਨਾਲ ਸੰਬੰਧਿਤ ਪਵਿੱਤਰ ਅਤੇ ਨਿੱਜੀ ਵਸਤੂਆਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਸ਼ਾਮ 6:30 ਵਜੇ ਪਾਦੁਕਾ ਪੂਜਨ ਕੀਤਾ ਜਾਵੇਗਾ। ਇਸ ਤੋਂ ਬਾਅਦ ਅਗਲੇ ਦਿਨ 4 ਅਕਤੂਬਰ ਨੂੰ ਭਵਨਜ਼ ਐਸ. ਐਲ. ਪਬਲਿਕ ਸਕੂਲ ਵਿਖੇ ਸਵੇਰੇ 10:30 ਵਜੇ ਚਿਨਮਯ ਅੰਮ੍ਰਿਤ ਵਾਹਿਨੀ ਦਾ ਸਵਾਗਤ ਕੀਤਾ ਜਾਵੇਗਾ। ਉਪਰੰਤ 291ਵੇਂ ਵਿਧਵਾ ਰਾਸ਼ਨ ਵੰਡ ਸਮਾਗਮ ‘ਚ ਲੋੜਵੰਦ ਮਹਿਲਾਵਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ 4:30 ਵਜੇ ਸਕੂਲ ਤੋਂ ਸ਼ੋਭਾ ਯਾਤਰਾ ਕੱਢੀ ਜਾਵੇਗੀ, ਜੋ ਵੱਖ-ਵੱਖ ਥਾਂਵਾਂ ਤੋਂ ਹੁੰਦੀ ਹੋਈ ਵਾਪਸ ਸਕੂਲ ‘ਚ ਸੰਪੰਨ ਹੋਵੇਗੀ। ਸ਼ਾਮ 6 ਵਜੇ ਮਿਨੀ ਸਟੇਡੀਅਮ ‘ਚ ਪੰਜਾਬ ਦੇ ਪਿੰਡ ਦਾ ਦੌਰਾ ਅਤੇ ਪੰਜਾਬੀ ਸਭਿਆਚਾਰ ਸਮਾਗਮ ਵੀ ਕਰਵਾਇਆ ਜਾਵੇਗਾ। ਨਾਲ ਹੀ ਸਾਰਿਆਂ ਲਈ ਵਿਸ਼ੇਸ਼ ਪੰਜਾਬੀ ਖਾਣੇ ਦੀ ਵੀ ਵਿਵਸਥਾ ਰਹੇਗੀ। ਇਸ ਮੌਕੇ ਸਕੱਤਰ ਅਸ਼ਵਨੀ ਮਲਹੋਤਰਾ, ਐੱਸ. ਐੱਨ. ਜੋਸ਼ੀ, ਅਨਿਲ ਸਿੰਗਲ, ਡਾ. ਅਨੀਤਾ ਭੱਲਾ, ਰਮਨ ਯੂਵਾ ਵੀਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਧਾਰਮਿਕ ਅਤੇ ਸਭਿਆਚਾਰਕ ਕੇਂਦਰ ਹੋ ਰਿਹਾ ‘ਬੁੱਤਾਂ ਦੇ ਸ਼ਹਿਰ’ ’ਚ ਤਬਦੀਲ ਅਗਲੀ ਖ਼ਬਰ 2 ਅਕਤੂਬਰ ਨੂੰ ਯੂ. ਪੀ. ਆਈ. ਫੀਸ ਵਿਰੋਧ ਦਿਵਸ ’ਤੇ ਸੰਸਦ ਮੈਂਬਰਾਂ ਨੂੰ ਸੌਂਪੇ ਜਾਣਗੇ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।