05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੇਂਦਰੀ ਬਜਟ 2026-27 ਮੋਮੋਠਗਣੀਆਂ ਹੋਣ ਦੀ ਬਜਾਏ ਸੂਝਵਾਨ ਤੇ ਵਿਕਾਸ-ਮੁਖੀ ਹੋਣ ਦੀ ਉਮੀਦ-ਐਡਵੋਕਟ ਵਿਕਾਸ ਖੰਨਾ

ਅਜੀਤ ਡੈਸਕ 30-01-2026
ਅੰਮਿ੍ਤਸਰ, 29 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਜੀ. ਐੱਸ. ਟੀ. ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਵਿਕਾਸ ਖੰਨਾ ਨੇ ਕਿਹਾ ਕਿ ਕੇਂਦਰੀ ਬਜਟ 2026-27 ਮੋਮੋਠਗਣੀਆਂ ਹੋਣ ਦੀ ਬਜਾਏ ਸੂਝਵਾਨ ਅਤੇ ਵਿਕਾਸ-ਮੁਖੀ ਹੋਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਇਸ ਬਜਟ ਨੂੰ ਸਪੱਸ਼ਟ ਤੌਰ 'ਤੇ ਵਿੱਤੀ ਅਨੁਸ਼ਾਸਨ ਅਤੇ ਨੀਤੀ ਸਥਿਰਤਾ 'ਤੇ ਕੇਂਦਿ੍ਤ ਕਰਨਾ ਚਾਹੀਦਾ ਹੈ, ਨਾਲ ਹੀ ਮੌਜੂਦਾ ਸਮਾਜਿਕ-ਆਰਥਿਕ ਸਥਿਤੀਆਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ | ਲੰਬੇ ਸਮੇਂ ਦੇ ਵਿਕਾਸ ਨੂੰ ਸਮਰਥਨ ਦੇਣ ਲਈ ਸੜਕਾਂ, ਰੇਲਵੇ, ਲੌਜਿਸਟਿਕਸ ਅਤੇ ਊਰਜਾ ਵਰਗੇ ਬੁਨਿਆਦੀ ਢਾਂਚੇ 'ਤੇ ਨਿਰੰਤਰ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ | ਟੈਕਸ ਨੀਤੀਆਂ ਦੇ ਸੰਬੰਧ 'ਚ ਸਥਿਰਤਾ, ਸਰਲੀਕਰਨ ਅਤੇ ਮੁਕੱਦਮੇਬਾਜ਼ੀ ਨੂੰ ਘਟਾਉਣ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਟੈਕਸ ਸਲੈਬਾਂ 'ਚ ਸੀਮਤ ਬਦਲਾਅ ਜਾਂ ਸੋਧਾਂ ਦਾ ਸਵਾਗਤ ਹੈ | ਐਡਵੋਕੇਟ ਖੰਨਾ ਨੇ ਕਿਹਾ ਕਿ ਜੀ. ਐੱਸ. ਟੀ. ਦਰਾਂ ਨੂੰ ਤਰਕਸੰਗਤ ਬਣਾਉਣ ਵੱਲ ਸੰਭਾਵਿਤ ਕਦਮ, ਭਾਵ ਘੱਟ ਗੁੰਝਲਦਾਰ ਪ੍ਰਕਿਰਿਆਵਾਂ, ਆਸਾਨ ਪਾਲਣਾ ਅਤੇ ਤਕਨਾਲੋਜੀ-ਅਧਾਰਤ ਪ੍ਰਸ਼ਾਸਨ ਵਾਲੇ ਸਿਰਫ ਦੋ ਸਲੈਬ, ਕਾਰੋਬਾਰ ਕਰਨ ਦੀ ਸੌਖ 'ਚ ਸੁਧਾਰ ਦੀ ਉਮੀਦ ਹੈ |
ਪਿਛਲੀ ਖ਼ਬਰ ਏਸ਼ੀਅਨ ਕਾਲਜ ਪਟਿਆਲਾ ਵਿਖੇ ਗਣਤੰਤਰ ਦਿਵਸ ਮਨਾਇਆ ਅਗਲੀ ਖ਼ਬਰ ਵਪਾਰ ਮੰਡਲ ਨੇ ਵਪਾਰੀਆਂ ਦੇ ਹਿਤ ਲਈ ਕੇਂਦਰੀ ਬਜਟ 'ਚ ਕੀਤੀ ਠੋਸ ਰਾਹਤ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।