ਜਗਦੇਵ ਕਲਾਂ, 29 ਜਨਵਰੀ (ਸ਼ਰਨਜੀਤ ਸਿੰਘ ਗਿੱਲ)-ਜਗਦੇਵ ਕਲਾਂ ਦੇ ਇਕ ਪਰਿਵਾਰ ਨੇ ਆਪਣੀ ਨੂੰ ਹ ਉੱਪਰ ਇਕ ਏਜੰਟ ਨਾਲ ਮਿਲੀਭੁਗਤ ਕਰਕੇ ਆਪਣੇ ਪਤੀ (ਉਨ੍ਹਾਂ ਦੇ ਪੁੱਤਰ) ਨੂੰ ਵਿਦੇਸ਼ ਵਿਚ ਕਥਿਤ ਤੌਰ 'ਤੇ ਗੁੰਮ ਕਰਨ ਦੇ ਦੋਸ਼ ਲਗਾਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੇਸਾ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਜਗਦੇਵ ਕਲਾਂ ਨੇ ਪੁਲਿਸ ਨੂੰ ਦਿੱਤੀਆਂ ਦਰਖਾਸਤਾਂ ਵਿਚ ਅਤੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਨਾਂਅ ਦੇ ਇਕ ਏਜੰਟ ਨੇ ਉਨ੍ਹਾਂ ਕੋਲੋਂ ਕਰੀਬ 18 ਲੱਖ ਰੁਪਏ ਉਨ੍ਹਾਂ ਦੇ ਪੁੱਤਰ ਲਖਬੀਰ ਸਿੰਘ ਅਤੇ ਉਸ ਦੀ ਪਤਨੀ ਕੰਵਲਦੀਪ ਕੌਰ ਨੂੰ ਇਟਲੀ (ਵਿਦੇਸ਼) ਵਿਚ ਭੇਜਣ ਵਾਸਤੇ ਦਿੱਤੇ ਗਏ ਸਨ | ਇਸ ਸੰਬੰਧੀ ਦੇਸਾ ਸਿੰਘ ਵਾਸੀ ਜਗਦੇਵ ਕਲਾਂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਕਤ ਏਜੰਟ ਵਲੋਂ ਜਾਅਲਸਾਜੀ ਕਰਦੇ ਹੋਏ ਉਨ੍ਹਾਂ ਕੋਲੋਂ ਵੱਖ-ਵੱਖ ਕਿਸ਼ਤਾਂ ਰਾਹੀਂ 18 ਲੱਖ ਰੁਪਏ ਲੈ ਕੇ ਉਨ੍ਹਾਂ ਦੇ ਪੁੱਤਰ ਲਖਬੀਰ ਸਿੰਘ ਅਤੇ ਨੂੰ ਹ ਕੰਵਲਦੀਪ ਕੌਰ ਨੂੰ ਦੁਬਈ ਭੇਜ ਦਿੱਤਾ ਗਿਆ ਅਤੇ ਏਜੰਟ ਨੇ ਵਾਅਦਾ ਕੀਤਾ ਕਿ ਇਕ ਮਹੀਨੇ ਦੇ ਅੰਦਰ ਅੰਦਰ ਇਟਲੀ ਭੇਜ ਦਿੱਤਾ ਜਾਵੇਗਾ ਪਰ ਇਟਲੀ ਵਿਚ ਨਹੀਂ ਭੇਜਿਆ ਗਿਆ | ਦੇਸਾ ਸਿੰਘ ਨੇ ਅੱਗੇ ਦੱਸਿਆ ਕਿ ਕਰੀਬ ਦੋ-ਤਿੰਨ ਮਹੀਨੇ ਬਾਅਦ ਉਨ੍ਹਾਂ ਦੀ ਨੂੰ ਹ ਕੰਵਲਦੀਪ ਕੌਰ ਦਾ ਦੁਬਈ ਤੋਂ ਫੋਨ ਆਇਆ ਕਿ ਉਸ ਦਾ ਪਤੀ ਲਖਬੀਰ ਸਿੰਘ ਅਚਾਨਕ ਕਿਤੇ ਗੁੰਮ ਹੋ ਗਿਆ ਹੈ ਅਤੇ ਉਸ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ | ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਨੂੰ ਹ ਕੰਵਲਦੀਪ ਕੌਰ ਅਤੇ ਉਕਤ ਏਜੰਟ ਗੁਰਪ੍ਰੀਤ ਸਿੰਘ ਗੋਪੀ ਵਿਦੇਸ਼ ਤੋਂ ਵਾਪਸ ਇਥੇ ਆ ਗਏ ਅਤੇ ਅਕਸਰ ਕਹਿੰਦੇ ਰਹਿੰਦੇ ਕਿ ਉਸ ਦਾ ਪਤਾ ਕਰ ਰਹੇ ਹਾਂ | ਉਨ੍ਹਾਂ ਨੇ ਦੱਸਿਆ ਕਿ ਦੁਬਈ ਤੋਂ ਵਾਪਸ ਆਉਣ ਉਪਰੰਤ ਉਨ੍ਹਾਂ ਦੀ ਨੂੰ ਹ ਉਨ੍ਹਾਂ ਕੋਲ ਆ ਕੇ ਜਗਦੇਵ ਕਲਾਂ ਵਿਖੇ ਵੀ ਕੁਝ ਦਿਨ ਰਹੀ ਅਤੇ ਉਨ੍ਹਾਂ ਨੂੰ ਕਹਿੰਦੀ ਰਹੀ ਕੋਈ ਫਿਕਰ ਨਾ ਕਰੋ ਅਸੀਂ ਜਲਦੀ ਹੀ ਪਤਾ ਲਗਾ ਲਵਾਂਗੇ | ਉਨ੍ਹਾਂ ਨੇ ਅੱਗੇ ਦੱਸਿਆ ਕਿ ਕੁਝ ਸਮਾਂ ਇੱਥੇ ਰਹਿਣ ਤੋਂ ਬਾਅਦ ਬਾਅਦ ਫਿਰ ਦੁਬਾਰਾ ਉਸਦੀ ਨੂੰ ਹ ਕੰਵਲਦੀਪ ਕੌਰ ਵਿਦੇਸ਼ ਦੁਬਈ ਵਿਚ ਚਲੀ ਗਈ ਅਤੇ ਕੁਝ ਦਿਨਾਂ ਬਾਅਦ ਦੁਬਈ ਤੋਂ ਲਖਬੀਰ ਸਿੰਘ ਦੀ ਮੌਤ ਦਾ ਸਰਟੀਫਿਕੇਟ ਲੈ ਆਈ ਅਤੇ ਕਹਿੰਦੀ ਕਿ ਲਖਬੀਰ ਸਿੰਘ ਦੀ ਦੁਬਈ ਵਿਚ ਮੌਤ ਹੋ ਚੁੱਕੀ ਹੈ | ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸਭ ਤੋਂ ਬਾਅਦ ਉਨ੍ਹਾਂ ਦੀ ਨੂੰ ਹ ਕਵਲਦੀਪ ਕੌਰ ਨੇ ਇੱਥੇ ਕਿਸੇ ਵਿਅਕਤੀ ਨਾਲ ਆਪਣਾ ਦੂਸਰਾ ਵਿਆਹ ਵੀ ਕਰ ਲਿਆ ਹੈ | ਇਸ ਸੰਬੰਧੀ ਅੱਗੇ ਗੱਲਬਾਤ ਕਰਦਿਆਂ ਦੇਸਾ ਸਿੰਘ ਵਾਸੀ ਜਗਦੇਵ ਕਲਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਨਹੀਂ ਹੋਈ ਹੈ ਅਤੇ ਉਸ ਦੀ ਮੌਤ ਦੇ ਸਰਟੀਫਿਕੇਟ 'ਤੇ ਵੀ ਸ਼ੰਕਾ ਜਾਹਿਰ ਕਰਦਿਆਂ ਕਿਹਾ ਕਿ ਸਰਟੀਫਿਕੇਟ ਜਾਅਲੀ ਹੈ ਅਤੇ ਉਨ੍ਹਾਂ ਦੇ ਪੁੱਤਰ ਲਖਬੀਰ ਸਿੰਘ ਨੂੰ ਕਥਿਤ ਤੌਰ 'ਤੇ ਉਕਤ ਏਜੰਟ ਗੁਰਪ੍ਰੀਤ ਸਿੰਘ ਗੋਪੀ ਅਤੇ ਉਨ੍ਹਾਂ ਦੀ ਨੂੰ ਹ ਕੰਵਲਜੀਤ ਕੌਰ ਵਲੋਂ ਮਿਲੀਭੁਗਤ ਕਰਕੇ ਕਿਤੇ ਗੁੰਮ ਕੀਤਾ ਗਿਆ ਹੈ | ਉਨ੍ਹਾਂ ਨੇ ਇਸ ਸੰਬੰਧੀ ਐੱਸ. ਐੱਸ. ਪੀ. ਅੰਮਿ੍ਤਸਰ ਦਿਹਾਤੀ ਅਤੇ ਪੁਲਿਸ ਥਾਣਾ ਰਾਜਾਸਾਂਸੀ ਵਿਖੇ ਦਿੱਤੀਆਂ ਦਰਖ਼ਾਸਤਾਂ ਵਿਚ ਇਨਸਾਫ ਦੀ ਮੰਗ ਕਰਦਿਆਂ ਉਕਤ ਕਥਿਤ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਏਜੰਟ ਵਲੋਂ ਉਨ੍ਹਾਂ ਕੋਲੋਂ ਠੱਗੇ ਗਏ 18 ਲੱਖ ਰੁਪਏ ਵਾਪਸ ਕਰਵਾਉਣ ਦੀ ਮੰਗ ਕੀਤੀ ਹੈ | ਜਦਕਿ ਇਸ ਸੰਬੰਧੀ ਕੰਵਲਦੀਪ ਕੌਰ ਦਾ ਪੱਖ ਜਾਨਣ ਲਈ ਬਾਰ-ਬਾਰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ ਸੰਬੰਧੀਆਂ ਵਲੋਂ ਉਸ ਨਾਲ ਗੱਲ ਨਹੀਂ ਕਰਵਾਈ ਗਈ ਅਤੇ ਐੱਸ. ਐੱਚ. ਓ. ਥਾਣਾ ਰਾਜਾਸਾਂਸੀ ਵਲੋਂ ਵੀ ਫੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਗਿਆ |
ਮਾਪਿਆਂ ਨੇ ਆਪਣੇ ਨੌਜਵਾਨ ਪੁੱਤਰ ਨੂੰ ਵਿਦੇਸ਼ 'ਚ ਗੁੰਮ ਕਰਨ ਦੇ ਆਪਣੀ ਨੂੰ ਹ ਤੇ ਏਜੰਟ ਉੱਪਰ ਲਗਾਏ ਦੋਸ਼
ਅਜੀਤ ਡੈਸਕ
30-01-2026