06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਡਰੋਨ ਸ਼ੋਅ ਕਰਵਾਇਆ

ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਪਹਿਲਾ ਡਰੋਨ ਸ਼ੋਅ ਇਤਿਹਾਸਕ ਨਗਰ ਵਿਖੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਕਰਵਾਇਆ ਗਿਆ, ਜਿਸ ਵਿਚ ਸਭ ਤੋਂ ਪਹਿਲਾਂ ਭਾਈ ਜਸਬੀਰ ਸਿੰਘ ਜਲੰਧਰ ਵਾਲਿਆਂ ਦੇ ਰਾਗੀ ਸਿੰਘਾਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ ।

ਅਜੀਤ ਡੈਸਕ 06-10-2026
ਬਾਬਾ ਬਕਾਲਾ ਸਾਹਿਬ, 5 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ੇਸ਼ ਡਰੋਨ ਸ਼ੋਅ ਕਰਵਾਏ ਜਾ ਰਹੇ ਹਨ । ਇਸੇ ਲੜੀ ਤਹਿਤ ਅੱਜ ਪਹਿਲਾ ਡਰੋਨ ਸ਼ੋਅ ਇਤਿਹਾਸਕ ਨਗਰ ਵਿਖੇ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਕਰਵਾਇਆ ਗਿਆ, ਜਿਸ ਵਿਚ ਸਭ ਤੋਂ ਪਹਿਲਾਂ ਭਾਈ ਜਸਬੀਰ ਸਿੰਘ ਜਲੰਧਰ ਵਾਲਿਆਂ ਦੇ ਰਾਗੀ ਸਿੰਘਾਂ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ । ਉਪਰੰਤ ਗੁਰੂ ਰਵੀਦਾਸ ਜੀ ਦੇ ਜੀਵਨ ਨੂੰ ਦਰਸਾਉਂਦਾ ਡਰੋਨ ਸ਼ੋਅ ਕਰਵਾਇਆ ਗਿਆ । ਇਸ ਮੌਕੇ ਵਿਧਾਇਕ ਦਲਬੀਰ ਸਿੰਘ ਟੌਂਗ ਬਤੌਰ ਮੁੱਖ ਮਹਿਮਾਨ ਪੁੱਜੇ, ਇਸ ਤੋਂ ਇਲਾਵਾ ਐੱਸ.ਡੀ.ਐੱਮ. ਬਾਬਾ ਬਕਾਲਾ ਸਾਹਿਬ ਜਸ਼ਨਜੀਤ ਸਿੰਘ, ਤਹਿਸੀਲਦਾਰ ਬਲਜੀਤ ਸਿੰਘ ਗੁਰਾਇਆ, ਨਾਇਬ ਤਹਿਸੀਲਦਾਰ ਰੁਸਤਮ ਕੁਮਾਰ, ਜਗਰੂਪ ਸਿੰਘ ਆਰ.ਸੀ., ਈ.ਓ. ਅਨਿਲ ਚੋਪੜਾ ਸਮੇਤ ਹਲਕਾ ਬਾਬਾ ਬਕਾਲਾ ਸਾਹਿਬ ’ਚੋਂ ਵੱਡੀ ਗਿਣਤੀ ਪੁੱਜੀ ਸੰਗਤ ਨੇ ਇਸ ਦਿਲਕਸ਼ ਡਰੋਨ ਸ਼ੋਅ ਦਾ ਬੜੀ ਸ਼ਰਧਾ ਭਾਵਨਾ ਨਾਲ ਅਨੰਦ ਮਾਣਿਆ। ਮੰਚ ਸੰਚਾਲਨ ਦੇ ਫਰਜ਼ ਸ: ਇੰਦਰਜੀਤ ਸਿੰਘ ਡੀ.ਪੀ.ਆਰ.ਓ. ਨੇ ਬਾਖੂਬੀ ਨਿਭਾਏ । ਇਸ ਮੌਕੇ ਸੰਜੀਵ ਭੰਡਾਰੀ ਪ੍ਰਧਾਨ ਨਗਰ ਪੰਚਾਇਤ ਰਈਆ, ਚੇਅਰਮੈਨ ਜੋਗਰਾਜ ਸਿੰਘ ਜੋਗੀ, ਚੇਅਰਮੈਨ ਗੁਰਦੇਵ ਸਿੰਘ ਖਾਲਸਾ, ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਨਿਰਮਲ ਸਿੰਘ ਵੈਰੋਵਾਲ, ਕੌਂਸਲਰ ਗੁਰਮੀਤ ਸਿੰਘ ਪਨੇਸਰ, ਕੌਂਸਲਰ ਜੈਮਲ ਸਿੰਘ ਭੁੱਲਰ, ਸੂਬੇਦਾਰ ਹਰਜੀਤ ਸਿੰਘ, ਸਵਿੰਦਰ ਸਿੰਘ ਛੱਜਲਵੱਡੀ, ਪਵਨ ਜੀ ਰੰਧਾਵਾ ਭਲਾਈਪੁਰ, ਬੀਬੀ ਕਸ਼ਮੀਰ ਕੌਰ, ਲੱਖਾ ਸਿੰਘ ਠੱਠੀਆਂ, ਸਰਪੰਚ ਜੱਸਾ ਸਿੰਘ ਨਿਰੰਜਣਪੁਰ, ਸਰਪੰਚ ਲਾਜਪਾਲ ਸਿੰਘ ਜੱਲੂਵਾਲ ਤੇ ਹੋਰ ਅਹੁਦੇਦਾਰ ਹਾਜ਼ਰ ਸਨ ।
ਪਿਛਲੀ ਖ਼ਬਰ ਰਾਜ ਮੈਮੋਰੀਅਲ ਸਕੂਲ ਅਜਨਾਲਾ ਦੇ ਸੰਸਥਾਪਕ ਪ੍ਰਿੰਸੀਪਲ ਜਸਬੀਰ ਕੌਰ ਮਾਹਲ ਦਾ ਦਿਹਾਂਤ ਅਗਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ –ਗੁਰਦੀਪ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।