ਕੈਨੇਡਾ ’ਚ ਪੜ੍ਹਾਈ ਕਰਨ ਦੇ ਇੱਛੁਕ ਵਿਦਿਆਰਥੀਆਂ ਦੇ ਨਿਰੰਤਰ ਵੀਜ਼ੇ ਲਗਵਾ ਰਹੇ ਹਨ ਗੈਵੀ ਕਲੇਰ
ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)-ਕੈਨੇਡਾ ਦੇ ਸਟੂਡੈਂਟ ਵੀਜੇ ਨੂੰ ਲੈ ਕੇ ਜਿੱਥੇ ਹਰ ਕੋਈ ਏਜੰਟ ਅਤੇ ਵੀਜ਼ਾ ਸਲਾਹਕਾਰ ਹੱਥ ਖੜੇ ਕਰ ਚੁੱਕਾ ਹੈ, ਉਥੇ ਹੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਗੈਵੀ ਕਲੇਰ ਵਲੋਂ ਨਿਰੰਤਰ ਵੀਜੇ ਲਗਾਏ ਜਾ ਰਹੇ ਹਨ। ਕੈਨੈਡਾ ਦੇ ਜਨਵਰੀ ਇਨਟੇਕ ਸੰਬੰਧੀ ਜਾਣਕਾਰੀ ਦਿੰਦਿਆਂ ਵੀਜਾ ਸਲਾਹਕਾਰ ਗੈਵੀ ਕਲੇਰ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਆਸਟ੍ਰੇਲੀਆ, ਫਿਰ ਯੂ.
ਕ
ਕੈਨੇਡਾ ਦੇ ਲੱਗੇ ਹੋਏ ਵੀਜ਼ੇ ਦਿਖਾਉਂਦੇ ਹੋਏ ਵੀਜ਼ਾ ਮਾਹਿਰ ਗੈਵੀ ਕਲੇਰ।
06-10-2026
ਤਰਨ ਤਾਰਨ, 5 ਅਕਤੂਬਰ (ਹਰਿੰਦਰ ਸਿੰਘ)-ਕੈਨੇਡਾ ਦੇ ਸਟੂਡੈਂਟ ਵੀਜੇ ਨੂੰ ਲੈ ਕੇ ਜਿੱਥੇ ਹਰ ਕੋਈ ਏਜੰਟ ਅਤੇ ਵੀਜ਼ਾ ਸਲਾਹਕਾਰ ਹੱਥ ਖੜੇ ਕਰ ਚੁੱਕਾ ਹੈ, ਉਥੇ ਹੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਗੈਵੀ ਕਲੇਰ ਵਲੋਂ ਨਿਰੰਤਰ ਵੀਜੇ ਲਗਾਏ ਜਾ ਰਹੇ ਹਨ। ਕੈਨੈਡਾ ਦੇ ਜਨਵਰੀ ਇਨਟੇਕ ਸੰਬੰਧੀ ਜਾਣਕਾਰੀ ਦਿੰਦਿਆਂ ਵੀਜਾ ਸਲਾਹਕਾਰ ਗੈਵੀ ਕਲੇਰ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਪਹਿਲਾਂ ਆਸਟ੍ਰੇਲੀਆ, ਫਿਰ ਯੂ.ਕੇ., ਉਸ ਤੋਂ ਬਾਅਦ ਨਿਊਜ਼ੀਲੈਂਡ ਅਤੇ ਹੁਣ ਕੈਨੇਡਾ ਦੇ ਨਿਰੰਤਰ ਵੀਜੇ ਲਗਵਾਏ ਜਾ ਰਹੇ ਹਨ। ਅਸੀਂ ਹਮੇਸ਼ਾਂ ਹੀ ਵਿਦਿਆਰਥੀਆਂ ਨੂੰ ਇਕੋ ਇਕ ਅਪੀਲ ਕਰਦੇ ਹਾਂ ਕਿ ਉਹ ਜਿਸ ਵੀ ਦੇਸ਼ ਵਿਚ ਜਾਣਾ ਚਾਹੁੰਦੇ ਹਨ, ਉਥੋਂ ਦੀਆਂ ਸਰਕਾਰੀ ਯੂਨੀਵਰਸਿਟੀਆਂ ਜਾਂ ਸਰਕਾਰੀ ਕਾਲਜਾਂ ਵਿਚ ਹੀ ਦਾਖਲਾ ਲੈਣ, ਕਿਉਂਕਿ ਜਿਹੜੀਆਂ ਯੂਨੀਵਰਸਿਟੀ ਅਤੇ ਕਾਲਜ ਸਰਕਾਰ ਅਧੀਨ ਕੰਮ ਕਰਦੀਆਂ ਹਨ, ਉਹ ਕਦੇ ਵੀ ਵਿਦਿਆਰਥੀਆਂ ਨਾਲ ਧੋਖਾ ਨਹੀਂ ਕਰਦੀਆਂ ਅਤੇ ਨਾ ਹੀ ਕਦੀ ਵਿਦਿਆਰਥੀਆਂ ਦੀ ਫੀਸ ਨੂੰ ਲੈ ਕੇ ਕੋਈ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਚੰਗੇ ਅਤੇ ਤਜ਼ਰਬੇਕਾਰ ਵੀਜੇ ਸਲਾਹਕਾਰਾਂ ਰਾਹੀਂ ਹੀ ਵੀਜ਼ਾ ਅਪਲਾਈ ਕਰਨ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿਚ ਕੰਮ ਕਰ ਰਹੇ ਸਲਾਹਕਾਰ ਤੁਹਾਡੇ ਨਾਲ ਕਦੀ ਵੀ ਧੋਖਾ ਜਾਂ ਗਲਤ ਕੰਮ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ, ਜੋ ਨਿਰਾਸ਼ ਹੋ ਕੇ ਜਾਂ ਤਾਂ ਘਰ ਬੈਠ ਗਏ ਹਨ ਜਾਂ ਰਿਫਿਊਜਲਾਂ ਦਾ ਸਾਹਮਣਾ ਕਰਕੇ ਵਿਦੇਸ਼ ਜਾਣ ਦੀ ਉਮੀਦ ਛੱਡ ਚੁੱਕੇ ਹਨ। ਅੱਜ ਵੀ ਕੁਝ ਏਜੰਟ ਮਾਰਕੀਟ ਵਿਚ ਇਹ ਅਫਵਾਹਾਂ ਫੈਲਾਉਂਦੇ ਹਨ ਕਿ ਕੈਨੇਡਾ ਵੀਜਾ ਨਹੀਂ ਦੇ ਰਿਹਾ। ਅਸੀਂ ਨਿਰੰਤਰ ਕੈਨੇਡਾ ਦੇ ਵੀਜੇ ਸਿੰਗਲ ਅਤੇ ਸਪਾਊਸ ਲਗਵਾ ਰਹੇ ਹਾਂ। ਜਿਹੜੇ ਵਿਦਿਆਰਥੀ ਬਾਰ੍ਹਵੀਂ ਪਾਸ ਹਨ, ਉਹ ਆਈਲੈਟਸ ਵਿਚੋਂ ਓਵਰਆਲ 6 ਬੈਂਡ ਜਾਂ ਫਿਰ ਪੀ.ਟੀ.ਈ. ਵਿਚੋਂ 58 ਸਕੋਰ ਨਾਲ ਅਪਲਾਈ ਕਰ ਸਕਦੇ ਹਨ। ਵਿਦਿਆਰਥੀਆਂ ਨੂੰ 2 ਸਾਲ ਦਾ ਡਿਪਲੋਮਾ ਉਪਰੰਤ ਤਿੰਨ ਸਾਲ ਦਾ ਵਰਕ ਪਰਮਿਟ ਮਿਲੇਗਾ। ਜੇਕਰ ਕੋਈ ਵਿਦਿਆਰਥੀ ਆਪਣੇ ਸਪਾਊਸ ਨਾਲ ਜਾਂ ਫਿਰ ਆਪਣੇ ਬੱਚਿਆਂ ਨਾਲ ਕੈਨੇਡਾ ਜਾਣਾ ਚਾਹੁੰਦੇ ਹਨ, ਉਸ ਲਈ ਗ੍ਰੈਜੂਏਸ਼ਨ ਅਤੇ 6.5 ਬੈਂਡ ਜਰੂਰੀ ਹਨ, ਪੜ੍ਹਾਈ ਵਿਚ ਦੋ ਤੋਂ ਤਿੰਨ ਸਾਲ ਦਾ ਗੈਪ ਚੱਲ ਸਕਦਾ ਹੈ। ਸਪਾਊੁਸ ਦੇ ਸਾਥੀ ਦੀ ਪੜ੍ਹਾਈ ਮਾਹਨੇ ਨਹੀਂ ਰੱਖਦੀ। ਗੈਵੀ ਕਲੇਰ ਕਿਹਾ ਕਿ ਕੁਝ ਲੋਕ ਇਹ ਵੀ ਅਫਵਾਹਾਂ ਉਡਾਉਂਦੇ ਹਨ ਕਿ ਕੈਨੇਡਾ ਵਿਚ ਵਿਦਿਆਰਥੀਆਂ ਨੂੰ ਕੰਮ ਨਹੀਂ ਮਿਲਦਾ, ਪਰ ਜਿੰਨਾਂ ਵਿਦਿਆਰਥੀਆਂ ਨੇ ਪ੍ਰਾਈਵੇਟ ਕਾਲਜਾਂ ਵਿਚ ਦਾਖ਼ਲੇ ਲਏ ਸਨ, ਉਨ੍ਹਾਂ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਕੁਝ ਮੁਸ਼ਕਿਲਾਂ ਆ ਰਹੀਆਂ ਹਨ। ਬਾਕੀ ਜਿਹੜੇ ਵਿਦਿਆਰਥੀ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਹਨ, ਉਹ ਅੱਜ ਵੀ ਕੈਨੇਡਾ ਵਿਚ ਆਪਣਾ ਚੰਗਾ ਭਵਿੱਖ ਬਣਾ ਰਹੇ ਹਨ। ਗੈਵੀ ਕਲੇਰ ਇਹ ਵੀ ਦੱਸਿਆ ਕਿ ਸਾਡਾ ਵੀਜ਼ਾ ਸਕਸੈਸ ਰੇਟ ਇਸ ਲਈ ਵਧੀਆ ਹੈ, ਕਿਉਂਕਿ ਅਸੀਂ ਉਥੋਂ ਦੇ ਵੀਜ਼ਾ ਸਲਾਹਕਾਰ ਵਕੀਲਾਂ ਰਾਹੀਂ ਹੀ ਫਾਈਲਾਂ ਲਗਾਈਆਂ ਜਾਂਦੀਆਂ ਹਨ, ਜਿੰਨਾਂ ਨੂੰ ਉਥੋਂ ਦੀ ਸਰਕਾਰ ਅਤੇ ਯੂਨੀਵਰਸਿਟੀਆਂ ਮਾਨਤਾ ਦਿੰਦੀਆਂ ਹਨ। ਇਸ ਕਰਕੇ ਜਿਹੜੇ ਵਿਦਿਆਰਥੀ ਜਨਵਰੀ ਇਨਟੇਕ ਕੈਨੇਡਾ ਜਾਣ ਦੇ ਚਾਹਵਾਨ ਹਨ, ਉਹ ਟੀਮ ਗਲੋਬਲ ਨਾਲ ਸੰਪਰਕ ਕਰਨ।