ਅੰਮਿ੍ਤਸਰ, 22 ਜਨਵਰੀ (ਹਰਮਿੰਦਰ ਸਿੰਘ)-ਨਗਰ ਨਿਗਮ ਅੰਮਿ੍ਤਸਰ ਦੇ ਜ਼ੋਨ ਪੱਛਮੀ ਵਿਚ ਬਤੌਰ ਏ. ਟੀ. ਪੀ. ਸੇਵਾ ਨਿਭਾਅ ਰਹੇ ਵਜ਼ੀਰ ਰਾਜ ਸਿੰਘ ਨੂੰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵਲੋਂ ਤਰੱਕੀ ਦੇ ਕੇ ਐੱਮ. ਟੀ. ਪੀ. ਬਣਾਇਆ ਗਿਆ ਹੈ | ਵਜੀਰ ਰਾਜ ਸਿੰਘ ਪਿਛਲੇ ਕੁਝ ਸਾਲਾਂ ਤੋਂ ਅੰਮਿ੍ਤਸਰ ਨਗਰ ਨਿਗਮ ਦੇ ਏ. ਟੀ. ਪੀ. ਵਜੋਂ ਸ਼ਹਿਰ ਦੇ ਵੱਖ-ਵੱਖ ਹਲਕਿਆਂ 'ਚ ਸੇਵਾ ਨਿਭਾਅ ਚੁੱਕੇ ਹਨ | ਜਿਨ੍ਹਾਂ ਨੂੰ ਤਰੱਕੀ ਦੇ ਕੇ ਐੱਮ. ਟੀ. ਪੀ. ਬਣਾਇਆ ਗਿਆ ਹੈ | ਉਹ ਨਵਾਂ ਇਲਾਕਾ ਅਲਾਟ ਹੋਣ ਤੱਕ ਇਥੇ ਹੀ ਸੇਵਾ ਨਿਭਾਉਂਦੇ ਰਹਿਣਗੇ |