ਰਾਜਾਸਾਂਸੀ/ ਹਰਸਾ ਛੀਨਾ, 22 ਜਨਵਰੀ (ਹਰਦੀਪ ਸਿੰਘ ਖੀਵਾ, ਕੜਿਆਲ)-ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਐਲਾਨੇ ਪੰਜਾਬ ਰਾਜ ਸਿਹਤ ਪ੍ਰਣਾਲੀ ਨਿਗਮ ਦੇ ਨਵ ਨਿਯੁਕਤ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਸੂਬਾ ਸੰਯੁਕਤ ਸਕੱਤਰ ਆਮ ਆਦਮੀ ਪਾਰਟੀ ਦੇ ਅੱਜ ਕਸਬਾ ਰਾਜਾਸਾਂਸੀ ਵਿਖੇ ਪੁੱਜਣ 'ਤੇ ਵੱਡੀ ਗਿਣਤੀ ਵਿਚ ਉਮੜੇ ਜਨ ਸੈਲਾਬ ਵਲੋਂ ਫੁੱਲਾਂ ਦੀ ਵਰਖਾ, ਸਿਰੋਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ | ਖੁੱਲੀ ਗੱਡੀ ਵਿਚ ਸਵਾਰ ਗੁਰਸ਼ਰਨ ਸਿੰਘ ਛੀਨਾ ਦੇ ਰਾਜਾਸਾਂਸੀ ਪੁੱਜਣ ਉਪਰੰਤ ਸ. ਛੀਨਾ ਦੇ ਪ੍ਰਸ਼ੰਸਕਾਂ, ਵਰਕਰਾਂ ਅਤੇ ਅਹੁਦੇਦਾਰਾਂ ਵਲੋਂ ਸ਼ਾਨਦਾਰ ਆਤਿਸ਼ਬਾਜੀ ਚਲਾ ਕੇ ਅਤੇ ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸੂਬਾ ਪ੍ਰਧਾਨ ਅਮਨ ਅਰੋੜਾ, ਸਿਹਤ ਮੰਤਰੀ ਬਲਬੀਰ ਸਿੰਘ, ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਰਾਜਬੀਰ ਸਿੰਘ ਘੁੰਮਣ ਓ. ਐੱਸ. ਡੀ. ਤੋਂ ਇਲਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ., ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਪਾਰਟੀ ਦੇ ਮੁੱਖ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਇੰਚਾਰਜ ਸੋਨੀਆ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਸਾ. ਚੇਅਰਮੈਨ ਜਥੇ. ਤਲਵਿੰਦਰ ਸਿੰਘ ਛੀਨਾ, ਸਰਪੰਚ ਤੇਜਬੀਰ ਸਿੰਘ ਭੋਲਾ ਬੱਗਾ ਕਲਾਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਕੌਂਸਲਰ ਕੁਲਵਿੰਦਰ ਸਿੰਘ ਔਲਖ, ਹਰਜਿੰਦਰ ਸਿੰਘ ਮਰਹਾਣਾ ਐੱਮ. ਡੀ. ਸਹਿਕਾਰੀ ਬੈਂਕ, ਸਰਬਜੀਤ ਸਿੰਘ ਐੱਨ. ਆਈ. ਟੀ. ਜਲੰਧਰੀ, ਸਰਪੰਚ ਹਰਜੀਤ ਸਿੰਘ ਵਰਨਾਲੀ, ਨਵਪ੍ਰੀਤ ਸਿੰਘ ਨਵ ਕੜਿਆਲ, ਕਰਮਜੀਤ ਸਿੰਘ ਸਬਾਜਪੁਰਾ, ਕੰਵਲਜੀਤ ਸਿੰਘ ਸ਼ਾਹ ਅਦਲੀਵਾਲਾ, ਸਰਤਾਜ ਸਿੰਘ ਖਿਆਲਾ (ਸਾਰੇ ਮੈਂਬਰ ਬਲਾਕ ਸੰਮਤੀ), ਦਿਆਲ ਸਿੰਘ, ਅਮਰਿੰਦਰ ਸਿੰਘ ਸੰਨੀ, ਮੀਨਾਕਸ਼ੀ ਪਤਨੀ ਵਰੁਣ ਕੁਮਾਰ, ਸਿੰਮੀ, ਸਰਬਜੀਤ ਕੌਰ, ਸ਼ਿੰਦਾ ਸਿੰਘ, ਸੁਰਿੰਦਰਪਾਲ ਸਿੰਘ ਹੈਪੀ (ਸਾਰੇ ਕੌਂਸਲਰ), ਡਾ. ਬਿਕਰਮਜੀਤ ਸਿੰਘ, ਤੇਜਿੰਦਰਪਾਲ ਸਿੰਘ ਇੰਟੈਲੀਜੈਂਸ, ਡੇਵਿਡ ਮਸੀਹ, ਸਾ. ਸਰਪੰਚ ਕੰਵਲਸਮਸ਼ੇਰ ਸਿੰਘ ਸੰਧੂ, ਬਲਜਿੰਦਰ ਸਿੰਘ ਖਾਲਸਾ, ਯਾਦਵਿੰਦਰ ਸਿੰਘ ਛੀਨਾ, ਦਵਿੰਦਰ ਸਿੰਘ ਬੂਆਨੰਗਲੀ, ਇੰਦਰਜੀਤ ਸਿੰਘ ਸੰਧੂ, ਹਰਦੇਵ ਸਿੰਘ ਗੋਲਾ, ਸਰਪੰਚ ਨਿਸ਼ਾਨ ਸਿੰਘ ਕੋਟਲਾ, ਸਰਪੰਚ ਅੰਗਰੇਜ ਸਿੰਘ ਵਿਚਲਾ ਕਿਲ੍ਹਾ, ਸਰਪੰਚ ਹਰਦੇਵ ਸਿੰਘ ਉੱਚਾ ਕਿਲ੍ਹਾ, ਸਰਪੰਚ ਬਿਕਰਮਜੀਤ ਸਿੰਘ ਸਬਾਜਪੁਰਾ, ਸਰਪੰਚ ਜਗਪਾਲ ਸਿੰਘ ਵਰਨਾਲੀ, ਸਰਪੰਚ ਨਰੇਸ਼ ਕੁਮਾਰ ਕੁਕੜਾਂਵਾਲਾ, ਸਰਪੰਚ ਸੁਖਚੈਨ ਸਿੰਘ ਵੜੈਚ, ਸਰਪੰਚ ਸਾਹਿਬ ਸਿੰਘ ਰਾਣੇਵਾਲੀ, ਸਰਪੰਚ ਹਰਮਨਦੀਪ ਸਿੰਘ ਜੱਗਾ ਸ਼ਾਹ ਕੜਿਆਲ, ਸਰਪੰਚ ਮੋਰ ਸਿੰਘ ਚੈਨਪੁਰ, ਸਰਪੰਚ ਹਰਮੀਤ ਸਿੰਘ ਸਲੇਮਪੁਰਾ, ਸਰਪੰਚ ਭੁਪਿੰਦਰ ਸਿੰਘ ਮੁਗਲਾਣੀ ਕੋਟ, ਸਰਪੰਚ ਬਾਜ ਸਿੰਘ ਰੁਡਾਲਾ, ਸਰਪੰਚ ਜਗੀਰ ਸਿੰਘ ਉਮਰਪੁਰਾ, ਸਰਪੰਚ ਦਿਲਬਾਗ ਸਿੰਘ ਛੀਨਾ ਕਰਮ ਸਿੰਘ, ਸਰਪੰਚ ਨਿਸ਼ਾਨ ਸਿੰਘ ਕੋਟਲੀ ਕੋਰੋਟਾਣਾ, ਸਰਪੰਚ ਦਿਲਰਾਜ ਸਿੰਘ ਵੇਹਰਾ, ਸਰਪੰਚ ਸਰਬਜੀਤ ਸਿੰਘ ਢੰਡਾਲ, ਸਰਪੰਚ ਕਾਬਲ ਸਿੰਘ ਭਲੋਟ, ਸਰਪੰਚ ਰਸਾਲ ਸਿੰਘ ਕੋਟਲੀ ਸੱਕਾ, ਚਾਚਾ ਰਣਜੀਤ ਸਿੰਘ ਰਾਣਾ ਜਸਤਰਵਾਲ ਨਿੱਜੀ ਸਹਾਇਕ, ਨੰਬਰਦਾਰ ਬਲਜੀਤ ਸਿੰਘ ਬੱਗਾ ਕਲਾਂ, ਸਾ. ਸਰਪੰਚ ਪਰਮਜੀਤ ਸਿੰਘ ਬੱਗਾ ਖੁਰਦ, ਸਾ. ਸਰਪੰਚ ਸਵਿੰਦਰ ਸਿੰਘ ਦੁੱਲਾ, ਸਾ. ਸਰਪੰਚ ਸੁਖਵੰਤ ਸਿੰਘ, ਸੁੱਖ ਕੋਟਲੀ, ਨਵਤੇਜ ਬੱਗਾ, ਬਿੱਕਾ ਧਰਮਕੋਟ, ਗੁਰਪ੍ਰੀਤ ਮਾਨ ਬੱਗਾ, ਨਵ ਛੀਨਾ, ਚੇਅਰਮੈਨ ਸੰਦੀਪ ਸਿੰਘ, ਸਾਜਨ ਓਠੀਆਂ, ਗੁਰਬਖਸੀਸ ਸਿੰਘ ਸੋਸ਼ਲ ਮੀਡੀਆ ਇੰਚਾਰਜ, ਚਾਨਣ ਸਿੰਘ ਬੱਚੀਵਿੰਡ, ਸਾ. ਸਰਪੰਚ ਬਲਵਿੰਦਰ ਸਿੰਘ ਟਾਟਾ, ਦਿਲਬਾਗ ਸਿੰਘ ਭਲਵਾਨ, ਹਰਜੀਤ ਸਿੰਘ ਛੀਨਾ, ਇੰਦਰਜੀਤ ਸਿੰਘ, ਪ੍ਰਭ ਸੈਦੂਪੁਰ, ਇੰਸ. ਭਲਰਾਜ ਸਿੰਘ ਅਦਲੀਵਾਲ, ਆੜਤੀ ਉਡੀਕ ਸਿੰਘ ਸੈਦੂਪੁਰ, ਸਾ. ਕੌਂਸਲਰ ਮਦਨ ਲਾਲ. ਪ੍ਰਵੇਜ ਮਸੀਹ ਰਾਜਾਸਾਂਸੀ, ਬਚਿੱਤਰ ਸਿੰਘ ਸੈਕਟਰੀ ਸਮੇਤ ਵੱਡੀ ਗਿਣਤੀ ਵਿਚ ਆਪ ਵਰਕਰ ਅਹੁਦੇਦਾਰ ਅਤੇ ਪ੍ਰਸੰਸ਼ਕ ਹਾਜਰ ਸਨ |
ਨਵ-ਨਿਯੁਕਤ ਚੇਅਰਮੈਨ ਗੁਰਸ਼ਰਨ ਸਿੰਘ ਛੀਨਾ ਦਾ ਰਾਜਾਸਾਂਸੀ ਪੁੱਜਣ 'ਤੇ ਸ਼ਾਹੀ ਸਵਾਗਤ
ਅਜੀਤ ਡੈਸਕ
23-01-2026