ਜ਼ਿਲ੍ਹਾ ਪੱਧਰੀ ਕੁਸ਼ਤੀ ’ਚ ਇੰਪੀਰੀਅਲ ਸਕੂਲ ਦੇ ਖਿਡਾਰੀਆਂ ਨੇ 16 ਤਗਮੇ ਜਿੱਤ ਕੇ ਖੂਈਆਂ ਸਰਵਰ ਦਾ ਨਾਂਅ ਕੀਤਾ ਰੌਸ਼ਨ
ਅਬੋਹਰ, 3 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਦਾਅ-ਪੇਚਾਂ ਦਾ ਲੋਹਾ ਮਨਵਾਉਂਦੇ ਹੋਏ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਕੁਸ਼ਤੀ ਪ੍ਰਤੀਯੋਗਤਾ ਵਿਚ ਕੁੱਲ 16 ਤਗਮਿਆਂ ’ਤੇ ਕਬਜ਼ਾ ਜਮਾਇਆ ਹੈ। ਸਕੂਲ ਦੇ ਪਹਿਲਵਾਨਾਂ ਨੇ ਆਪਣੀ ਪ੍ਰਤਿਭਾ ਤੇ ਸਖ਼ਤ ਅਭਿਆਸ ਦੇ ਬਲਬੂਤੇ 8 ਸੋਨ, 4 ਚਾਂਦੀ ਤੇ 4 ਕਾਂਸੇ ਦੇ ਤਗਮੇ ਜਿੱਤ ਕੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ।
ਇ
ਇੰਪੀਰੀਅਲ ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀ ਸਕੂਲ ਪ੍ਰਬੰਧਕਾਂ ਨਾਲ।
04-10-2026
ਅਬੋਹਰ, 3 ਅਕਤੂਬਰ (ਵਿਵੇਕ ਹੂੜੀਆ)- ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੂਈਆਂ ਸਰਵਰ ਦੇ ਖਿਡਾਰੀਆਂ ਨੇ ਆਪਣੇ ਸ਼ਾਨਦਾਰ ਦਾਅ-ਪੇਚਾਂ ਦਾ ਲੋਹਾ ਮਨਵਾਉਂਦੇ ਹੋਏ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਫ਼ਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਕੁਸ਼ਤੀ ਪ੍ਰਤੀਯੋਗਤਾ ਵਿਚ ਕੁੱਲ 16 ਤਗਮਿਆਂ ’ਤੇ ਕਬਜ਼ਾ ਜਮਾਇਆ ਹੈ। ਸਕੂਲ ਦੇ ਪਹਿਲਵਾਨਾਂ ਨੇ ਆਪਣੀ ਪ੍ਰਤਿਭਾ ਤੇ ਸਖ਼ਤ ਅਭਿਆਸ ਦੇ ਬਲਬੂਤੇ 8 ਸੋਨ, 4 ਚਾਂਦੀ ਤੇ 4 ਕਾਂਸੇ ਦੇ ਤਗਮੇ ਜਿੱਤ ਕੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ। ਪ੍ਰਤੀਯੋਗਤਾ ਦੌਰਾਨ 28 ਸਤੰਬਰ ਨੂੰ ਅੰਡਰ-14 ਲੜਕਿਆਂ ਦੇ ਮੁਕਾਬਲਿਆਂ ਵਿਚ ਨਕਸ਼, ਪ੍ਰਿੰਸ ਤੇ ਵਿਦੁਲ ਨੇ ਸੋਨ ਤਗਮਾ, ਅੰਸ਼ੁਮਾਨ ਨੇ ਚਾਂਦੀ ਦਾ ਤਗਮਾ, ਪੀਯੂਸ਼ ਸੋਖਲ ਤੇ ਮਯੰਕ ਨੇ ਕਾਂਸੇ ਦਾ ਤਗਮਾ ਪ੍ਰਾਪਤ ਕੀਤੇ। ਇਸ ਤੋਂ ਬਾਅਦ 30 ਸਤੰਬਰ ਨੂੰ ਲੜਕੀਆਂ ਦੇ ਮੁਕਾਬਲਿਆਂ ਵਿਚ ਵੀ ਖਿਡਾਰਨਾਂ ਨੇ ਆਪਣਾ ਦਬਦਬਾ ਬਣਾਏ ਰੱਖਿਆ। ਅੰਡਰ-17 ਵਰਗ ਵਿਚ ਯੁਕਤੀ ਨੇ ਸੋਨ ਤਗਮਾ ਹਾਸਲ ਕੀਤਾ, ਜਦੋਂ ਕਿ ਅੰਡਰ-14 ਵਰਗ ਵਿਚ ਅੰਕਿਤਾ, ਮਨਦੀਪ ਕੌਰ, ਦਿਵਿਆ ਤੇ ਸੀਰਤ ਕੰਬੋਜ ਨੇ ਸੋਨ ਤਗਮੇ, ਜੰਨਤ, ਮਨੀਸ਼ਾ ਤੇ ਸਹਿਜਪ੍ਰੀਤ ਕੌਰ ਨੇ ਚਾਂਦੀ ਦੇ ਤਗਮੇ ਤੇ ਸੀਰਤ ਕੌਰ ਤੇ ਐਸ਼ਵਰਿਆ ਕੌਰ ਨੇ ਕਾਂਸੇ ਦੇ ਤਗਮੇ ਆਪਣੇ ਨਾਂਅ ਕੀਤੇ। ਖਿਡਾਰੀਆਂ ਦੀ ਇਸ ਇਤਿਹਾਸਕ ਸਫਲਤਾ ਵਿਚ ਕੁਸ਼ਤੀ ਕੋਚ ਵਿਕਰਮ ਸਿੰਘ, ਵਿਜੇ, ਅਨੰਦ ਬਿਸ਼ਨੋਈ ਤੇ ਕੁਮਾਰੀ ਵਰਸ਼ਾ ਦੀ ਕੁਸ਼ਲ ਅਗਵਾਈ ਸ਼ਲਾਘਾਯੋਗ ਰਹੀ। ਸਕੂਲ ਦੇ ਪ੍ਰਿੰਸੀਪਲ ਰਵੀ ਕੁਮਾਰ ਨੇ ਖਿਡਾਰੀਆਂ ਅਤੇ ਕੋਚਾਂ ਨੂੰ ਵਧਾਈ ਦਿੱਤੀ। ਡਾਇਰੈਕਟਰ ਸੁਖਵਿੰਦਰ ਪਾਲ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਸੰਘਰਸ਼ ਅਤੇ ਦ੍ਰਿੜ੍ਹ ਇਰਾਦੇ ਦੀ ਭਾਵਨਾ ਪੈਦਾ ਕਰਦੀਆਂ ਹਨ।