ਸ਼ਤਰੰਜ ਮੁਕਾਬਲਿਆਂ ’ਚ ਪੰਜਾਬ ਵਿਜੇਤਾ ਅਨਮੋਲ ਦਾ ਨਿੱਘਾ ਸਵਾਗਤ
ਮੰਡੀ ਲਾਧੂਕਾ, 18 ਨਵੰਬਰ (ਰਾਕੇਸ਼ ਛਾਬੜਾ)-ਹਿੰਦ ਪਾਕਿ ਸਰਹੱਦ ਦੇ ਬਿਲਕੁਲ ਨੇੜੇ ਵੱਸੇ ਪਿੰਡ ਤੇਜਾ ਰੁਹੇਲਾ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਇਸ ਪਿੰਡ ਦੇ ਛੋਟੇ ਬੱਚੇ ਨੇ ਸੂਬਾ ਪੱਧਰੀ ਸ਼ਤਰੰਜ ਦੇ ਮੁਕਾਬਲਿਆਂ ਵਿਚ ਵਿਜੇਤਾ ਬਣ ਕੇ ਆਪਣੇ ਮਾਪਿਆਂ, ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਪਿੰਡ ਤੇਜਾ ਰੁਹੇਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਨੇ ਕਿਹਾ ਹੈ ਸ਼ਤਰੰਜ ਦੇ ਸੂਬਾ ਪੱਧਰੀ ਮੁਕਾਬਲਿਆਂ ਵਿਚ ਪੰਜਾਬ ਜਿੱਤਣ ਵਾਲੇ ਅਨਮੋਲ ਸਿੰਘ ਦਾ ਪਿੰਡ ਦੇ ਸਕੂਲ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ।
ਅਜੀਤ ਡੈਸਕ
19-11-2026