29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡਾ.ਤਨਿਸ਼ਕ ਮਹਾਜਨ ਤੇ ਡਾ.ਨਿਸ਼ਠਾ ਮਹਾਜਨ ਨੇ ਕੀਤੀ ਮਰੀਜ਼ਾਂ ਦੀ ਜਾਂਚ

ਫ਼ਾਜ਼ਿਲਕਾ, 28 ਸਤੰਬਰ(ਅਮਰਜੀਤ ਸ਼ਰਮਾ)- ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਸੁਨੀਲ ਕੁਮਾਰ ਰਾਣਾ ਦੀ ਪ੍ਰਧਾਨਗੀ ਹੇਠ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਵਿਖੇ ਦਿਮਾਗ਼ੀ ਤੇ ਚਮੜੀ ਦੇ ਰੋਗਾਂ ਨਾਲ ਸਬੰਧਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਵਿਚ ਸਿਵਲ ਸਰਜਨ ਡਾ.

ਅਜੀਤ ਡੈਸਕ 29-09-2026
ਫ਼ਾਜ਼ਿਲਕਾ, 28 ਸਤੰਬਰ(ਅਮਰਜੀਤ ਸ਼ਰਮਾ)- ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਾਜ਼ਿਲਕਾ ਵਿਸ਼ਾਲ ਵਲੋਂ ਪ੍ਰਧਾਨ ਸੁਨੀਲ ਕੁਮਾਰ ਰਾਣਾ ਦੀ ਪ੍ਰਧਾਨਗੀ ਹੇਠ ਦੁੱਖ ਨਿਵਾਰਨ ਸ਼੍ਰੀ ਬਾਲਾ ਜੀ ਧਾਮ ਵਿਖੇ ਦਿਮਾਗ਼ੀ ਤੇ ਚਮੜੀ ਦੇ ਰੋਗਾਂ ਨਾਲ ਸਬੰਧਿਤ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਕੈਂਪ ਵਿਚ ਸਿਵਲ ਸਰਜਨ ਡਾ.ਕਵਿਤਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਡਾ.ਅਸ਼ਵਨੀ ਲੂਣਾ, ਐਡਵੋਕੇਟ ਮਹਿੰਦਰ ਲੂਣਾ, ਡਾ.ਜੀਵੇਸ਼ ਲੂਣਾ, ਡਾ.ਨੂਪੁਰ, ਅਮਿੱਤ ਲੂਣਾ, ਸ਼੍ਰੀਮਤੀ ਵੰਦਨਾ ਲੂਣਾ, ਸ਼੍ਰੀਮਤੀ ਨੀਲਮ ਲੂਣਾ ਤੇ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰ ਹੋਏ। ਕਲੱਬ ਦੇ ਸਕੱਤਰ ਸੰਜੀਵ ਗਰੋਵਰ ਤੇ ਪ੍ਰੋਜੈਕਟ ਚੇਅਰਮੈਨ ਇੰਜੀ. ਨਰੇਸ਼ ਨੇਰਜਾ ਨੇ ਦੱਸਿਆ ਕਿ ਕੈਂਪ ਦੌਰਾਨ ਡਾ.ਤਨਿਸ਼ਕ ਮਹਾਜਨ ਵਲੋਂ ਦਿਮਾਗ਼ੀ ਰੋਗਾਂ ਤੋਂ ਪੀੜਤ ਲਗਭਗ 145 ਮਰੀਜ਼ਾਂ ਦੀ ਜਾਂਚ ਕੀਤੀ ਗਈ ਜਦਕਿ ਚਮੜੀ ਦੇ ਰੋਗਾਂ ਤੋਂ ਪੀੜਤ ਲਗਭਗ 260 ਮਰੀਜ਼ਾਂ ਦੀ ਜਾਂਚ ਡਾ. ਨਿਸ਼ਠਾ ਮਹਾਜਨ ਵਲੋਂ ਕੀਤੀ ਗਈ। ਡਾਕਟਰੀ ਜਾਂਚ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਕਲੱਬ ਵਲੋਂ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਦੌਰਾਨ ਮਰੀਜ਼ਾਂ ਦੇ ਸ਼ੂਗਰ ਦੀ ਮੁਫ਼ਤ ਜਾਂਚ ਵੀ ਕੀਤੀ ਗਈ ਜਿਸ ਵਿਚ ਕਪਿਲ ਮਾਹਿਰ ਤੇ ਮਿੰਟੂ ਭੰਡਾਰੀ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਪ੍ਰੋਜੈਕਟ ਦੇ ਕੋ-ਚੇਅਰਮੈਨ ਪਵਨ ਬਜਾਜ ਤੇ ਵਿਕਾਸ ਕਟਾਰੀਆ ਸਨ। ਇਸ ਮੌਕੇ ਨੰਦਨ ਗੁਪਤਾ, ਵਰੁਨ ਕੁਮਾਰ, ਯਸ਼ਵੰਤਦੀਪ, ਜਸਵੀਰ ਸਿੰਘ, ਅਮਿਤ ਸ਼ਰਮਾ, ਧੀਰਜ, ਰਿਹਾਨ, ਗੁਰਜੀਤ, ਕੁਮੁਮ, ਤਮੰਨਾ, ਪ੍ਰਦੀਪ ਸਚਦੇਵਾ, ਅਸ਼ੋਕ ਸਚਦੇਵਾ ਤੋਂ ਇਲਾਵਾ ਕਲੱਬ ਦੇ ਕੈਸ਼ੀਅਰ ਨੀਰਜ ਸ਼ਰਮਾ, ਪ੍ਰੋਜੈਕਟ ਸਕੱਤਰ ਅਸ਼ਵਨੀ ਅਹੂਜਾ, ਚੇਅਰਮੈਨ ਨਰਿੰਦਰ ਸਚਦੇਵਾ, ਐਡਵੋਕੇਟ ਰਿਤੇਸ਼ ਗਗਨੇਜਾ, ਓ.ਪੀ. ਸਚਦੇਵਾ, ਨੀਲਮ ਸਚਦੇਵਾ, ਐਡਵੋਕੇਟ ਸ਼ੇਖਰ ਛਾਬੜਾ, ਸਨਿਆ ਛਾਬੜਾ, ਸਤੀਸ਼ ਸਚਦੇਵਾ, ਇੰਜੀ.ਰਾਕੇਸ਼ ਭੂਸਰੀ, ਪ੍ਰਿੰਸੀਪਲ ਪਾਲਚੰਦ ਵਰਮਾ, ਅਜੇ ਨਾਰੰਗ, ਐਡਵੋਕੇਟ ਅਲੋਕ ਕਟਾਰੀਆ, ਡਾ. ਅਨਿਲ ਪਾਠਕ, ਲੱਕੀ ਛਾਬੜਾ, ਰਾਕੇਸ਼ ਸੇਠੀ, ਰਮਨਦੀਪ, ਕ੍ਰਿਸ਼ਨਾ ਗਰੋਵਰ, ਅਸ਼ਵਨੀ ਨਾਗਪਾਲ, ਗੌਰਵ ਕੁੱਕੜ, ਰਾਜੀਵ ਕੁੱਕੜ, ਨਿਤਿਨ ਬੱਬਰ, ਪ੍ਰਦੀਪ ਛੋਕਰਾ, ਐਡਵੋਕੇਟ ਸੁਮਿਤ ਡੋਡਾ, ਮਨਿੰਦਰ ਸਿੰਘ, ਨਵਜੀਤ ਕੌਰ, ਡਾ. ਦਿਨੇਸ਼ ਕਟਾਰੀਆ ਮਿੰਕੀ, ਗੁਲਸ਼ਨ ਅਨੇਜਾ, ਅਸ਼ਵਨੀ ਗਰੋਵਰ ਅਤੇ ਸੁਨੀਤਾ ਅਹੂਜਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਅਗਲੀ ਖ਼ਬਰ ਅਭਿਸ਼ੇਕ ਪੋਲੀਟੈਕਨਿਕ ਕਾਲਜ ਵਿਖੇ ਕੈਰੀਅਰ ਗਾਈਡੈਂਸ ’ਤੇ ਵੈਬੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।