29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਅਭਿਸ਼ੇਕ ਪੋਲੀਟੈਕਨਿਕ ਕਾਲਜ ਵਿਖੇ ਕੈਰੀਅਰ ਗਾਈਡੈਂਸ ’ਤੇ ਵੈਬੀਨਾਰ

ਅਬੋਹਰ, 28 ਸਤੰਬਰ (ਵਿਵੇਕ ਹੂੜੀਆ)- ਅਭਿਸ਼ੇਕ ਪੋਲੀਟੈਕਨਿਕ ਕਾਲਜ ਅਬੋਹਰ ਵੱਲੋਂ ਵਿਦਿਆਰਥੀਆਂ ਲਈ ‘ਡਿਪਲੋਮਾ ਤੋਂ ਕੈਰੀਅਰ ਤੱਕ ਸਫਲਤਾ ਲਈ ਕੀ ਹੈ ਜ਼ਰੂਰੀ’ ਵਿਸ਼ੇ ’ਤੇ ਇਕ ਵਿਸ਼ੇਸ਼ ਤੇ ਗਿਆਨਵਰਧਕ ਵੈਬੀਨਾਰ ਦਾ ਸਫਲਤਾਪੂਰਵਕ ਕਰਵਾਇਆ ਗਿਆ। ਸੈਸ਼ਨ ’ਚ ਮੁੱਖ ਬੁਲਾਰੇ ਵਜੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ ਦੇ ਰਜਿਸਟਰਾਰ ਡਾ.

ਅਜੀਤ ਡੈਸਕ 29-09-2026
ਅਬੋਹਰ, 28 ਸਤੰਬਰ (ਵਿਵੇਕ ਹੂੜੀਆ)- ਅਭਿਸ਼ੇਕ ਪੋਲੀਟੈਕਨਿਕ ਕਾਲਜ ਅਬੋਹਰ ਵੱਲੋਂ ਵਿਦਿਆਰਥੀਆਂ ਲਈ ‘ਡਿਪਲੋਮਾ ਤੋਂ ਕੈਰੀਅਰ ਤੱਕ ਸਫਲਤਾ ਲਈ ਕੀ ਹੈ ਜ਼ਰੂਰੀ’ ਵਿਸ਼ੇ ’ਤੇ ਇਕ ਵਿਸ਼ੇਸ਼ ਤੇ ਗਿਆਨਵਰਧਕ ਵੈਬੀਨਾਰ ਦਾ ਸਫਲਤਾਪੂਰਵਕ ਕਰਵਾਇਆ ਗਿਆ। ਸੈਸ਼ਨ ’ਚ ਮੁੱਖ ਬੁਲਾਰੇ ਵਜੋਂ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ ਦੇ ਰਜਿਸਟਰਾਰ ਡਾ. ਅਨੀਸ਼ ਸਚਦੇਵਾ ਸ਼ਾਮਲ ਹੋਏ ਜਿਨ੍ਹਾਂ ਨੇ ਡਿਪਲੋਮਾ ਤੋਂ ਬਾਅਦ ਇਕ ਸਫਲ ਕੈਰੀਅਰ ਬਣਾਉਣ ਲਈ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ। ਸੈਸ਼ਨ ਦੌਰਾਨ ਡਾ. ਸਚਦੇਵਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਪਣੇ ਹੁਨਰ ਨੂੰ ਨਿਖਾਰਨ ਦੀ ਸਲਾਹ ਦਿੱਤੀ। ਉਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧਦੀ ਭੂਮਿਕਾ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਏ.ਆਈ.’ਤੇ ਨਿਰਭਰ ਰਹਿਣ ਦੀ ਬਜਾਏ ਇਸ ਦੇ ਨਾਲ ਮਿਲ ਕੇ ਕੰਮ ਕਰਨਾ ਸਿੱਖਣ। ਕਾਲਜ ਦੇ ਡਾਇਰੈਕਟਰ ਰਮਣੀਕ ਮਿੱਢਾ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਅੰਤ ਵਿਚ ਡਾ.ਸ਼ਕੁੰਤਲਾ ਮਿੱਢਾ ਨੇ ਮੁੱਖ ਬੁਲਾਰੇ ਡਾ. ਸਚਦੇਵਾ ਦਾ ਉਨ੍ਹਾਂ ਦੇ ਕੀਮਤੀ ਸਮੇਂ ਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਵੈਬੀਨਾਰ ਦਾ ਮੰਚ ਸੰਚਾਲਨ ਹੀਨਾ ਜਲੋਤਰਾ ਅਤੇ ਜਯੋਤੀ ਪ੍ਰਕਾਸ਼ ਨੇ ਕੀਤਾ ਜਦਕਿ ਇਸ ਮੌਕੇ ਰਜਨੀ ਬਾਲਾ, ਸੁਧੀਰ ਬੰਸਲ, ਪਵਨ ਕੁਮਾਰ, ਦੀਪਕ ਸ਼ਰਮਾ ਅਤੇ ਅਮਿੱਤ ਸੁਨੇਜਾ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਡਾ.ਤਨਿਸ਼ਕ ਮਹਾਜਨ ਤੇ ਡਾ.ਨਿਸ਼ਠਾ ਮਹਾਜਨ ਨੇ ਕੀਤੀ ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਸੱਚਖੰਡ ਕਾਨਵੈਂਟ ਸਕੂਲ ’ਚ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।