01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੀ. ਐੱਮ. ਦੀ ਯੋਗਸ਼ਾਲਾ ਤਹਿਤ ਰੇਲਵੇ ਪਾਰਕ 'ਚ ਰੋਜ਼ਾਨਾ ਕਰਵਾਇਆ ਜਾ ਰਿਹਾ ਯੋਗਾ ਸੈਸ਼ਨ

ਅਜੀਤ ਡੈਸਕ 09-05-2026
ਗੁਰੂਹਰਸਹਾਏ, 8 ਮਈ (ਕਪਿਲ ਕੰਧਾਰੀ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਿਹਤਮੰਦ ਤੇ ਤੰਦਰੁਸਤ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨ ਲਈ ਚਲਾਈ ਜਾ ਰਹੀ 'ਸੀ. ਐੱਮ. ਦੀ ਯੋਗਸ਼ਾਲਾ' ਮੁਹਿੰਮ ਤਹਿਤ ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਹਰ ਰੋਜ਼ ਯੋਗਾ ਸੈਸ਼ਨ ਕਰਵਾਇਆ ਜਾ ਰਿਹਾ ਹੈ | ਇਸ ਯੋਗਾ ਕੈਂਪ ਵਿਚ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਭਾਗ ਲੈ ਰਹੇ ਹਨ ਅਤੇ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਹਨ | ਯੋਗਾ ਟ੍ਰਰੇਨਰ ਕਿਰਨ ਪੰਚਾਲ ਵਲੋਂ ਹਰ ਰੋਜ਼ ਸਵੇਰੇ 6:45 ਵਜੇ ਤੋਂ 7:45 ਵਜੇ ਤੱਕ ਲੋਕਾਂ ਨੂੰ ਵੱਖ-ਵੱਖ ਯੋਗ ਆਸਨ, ਪ੍ਰਾਣਾਯਾਮ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਨਿਯਮਿਤ ਯੋਗਾ ਕਰਨ ਨਾਲ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿੰਦਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਅ ਵੀ ਸੰਭਵ ਹੈ | ਇਸ ਮੌਕੇ ਵਰੁਣ ਗਾਵੜੀ, ਰੋਹਿਤ ਵੋਹਰਾ, ਜੋਨੀ ਆਂਵਲਾ, ਅਜਮੇਰ ਸੋਢੀ, ਕਪਿਲ ਕੰਧਾਰੀ, ਮਨੂ ਮਾਨਕਟਾਲਾ, ਸੰਦੀਪ ਮਦਾਨ, ਅਸ਼ਵਨੀ ਪੁੱਗਲ, ਲੱਕੀ ਬੇਦੀ, ਸਤਪਾਲ ਗਿਰਧਰ, ਸੀਮੂ ਮੱਕੜ, ਲੱਖਾ ਸੰਧੂ, ਓਮ ਪ੍ਰਕਾਸ਼ ਮੋਂਗਾ, ਰਾਕੇਸ਼ ਕੁਮਾਰ, ਡਾ. ਆਤਮਾ ਰਾਮ ਅਤੇ ਬੱਬੂ ਕੰਧਾਰੀ ਸਮੇਤ ਹੋਰ ਸ਼ਹਿਰ ਵਾਸੀ ਹਾਜ਼ਰ ਸਨ | ਯੋਗਾ ਟ੍ਰਰੇਨਰ ਕਿਰਨ ਪੰਚਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਅਸਤ ਜੀਵਨ ਵਿਚੋਂ ਕੁਝ ਸਮਾਂ ਕੱਢ ਕੇ ਯੋਗਾ ਨਾਲ ਜੁੜਨ, ਤਾਂ ਜੋ ਸਰੀਰ ਨੂੰ ਤੰਦਰੁਸਤ ਅਤੇ ਮਨ ਨੂੰ ਸ਼ਾਂਤ ਰੱਖਿਆ ਜਾ ਸਕੇ | ਉਨ੍ਹਾਂ ਕਿਹਾ ਕਿ 'ਸੀ.ਐੱਮ. ਦੀ ਯੋਗਸ਼ਾਲਾ' ਮੁਹਿੰਮ ਲੋਕਾਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ |
ਪਿਛਲੀ ਖ਼ਬਰ ਜੀ. ਪੀ. ਐੱਸ. ਤੇ ਏ. ਆਈ. ਆਧਾਰਿਤ ਬੂਥਲੈੱਸ ਪ੍ਰਣਾਲੀ ਲਾਗੂ ਨਹੀਂ ਹੋਣ ਦਿਆਂਗੇ- ਸਵਰਨ ਸਿੰਘ ਬਾਠ ਅਗਲੀ ਖ਼ਬਰ ਭਾਕਿਯੂ ਕਾਦੀਆਂ ਨੇ ਸੁਸਾਇਟੀਆਂ ਦੇ ਨਵੇਂ ਹੱਦ ਕਰਜ਼ੇ ਅਨੁਸਾਰ ਕਿਸਾਨਾਂ ਨੂੰ ਸਮਾਨ ਦੇਣ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।